best platform for news and views

ਚੋਣਾਂ ਲਈ ਸਬ ਡਵੀਜਨ ਭਿੱਖੀਵਿੰਡ ਵਿਖੇ ਪਹੰੁਚਿਆ ਸਾਜੋ-ਸਮਾਨ

Please Click here for Share This News

ਭਿੱਖੀਵਿੰਡ 3 ਅਪ੍ਰੈਲ ( ਹਰਜਿੰਦਰ ਸਿੰਘ ਗੋਲ੍ਹਣ )-ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ
ਮੁੱਖ ਰੱਖਦਿਆਂ ਦੇਸ਼ ਅੰਦਰ ਤਿਆਰੀਆਂ ਜੰਗੀ ਪੱਧਰ ‘ਤੇ ਚੱਲ ਰਹੀਆਂ ਹਨ, ਉਥੇ ਹੁਣ
ਵਿਧਾਨ ਸਭਾ ਹਲਕਾ ਖੇਮਕਰਨ ਦੇ 231 ਬੂਥ ਕੇਂਦਰਾਂ ‘ਤੇ ਚੋਣਾਂ ਕਰਵਾਉਣ ਲਈ ਜਿਲ੍ਹਾ
ਪ੍ਰਸ਼ਾਸ਼ਨ ਤਰਨ ਤਾਰਨ ਵੱਲੋਂ ਵੀ ਤਿਆਰੀਆਂ ਤੇਜ ਕਰਦਿਆਂ ਸਬ ਡਵੀਜਨ ਭਿੱਖੀਵਿੰਡ ਵਿਖੇ
ਇਲੈਕਟ੍ਰੋਨਿਕ ਮਸ਼ੀਨਾਂ, ਬੀ.ਯੂ, ਸੀ.ਯੂ ਆਦਿ ਚੋਣਾਂ ਦਾ ਸਾਜੋ-ਸਮਾਨ ਪਹੰੁਚ ਚੁੱਕਾ
ਹੈ। ਇਹ ਸਾਜੋ-ਸਮਾਨ ਏ.ਈ.ਆਰ.ੳ 1 ਕਮ ਬੀ.ਡੀ.ਪੀ.ੳ ਪਿਆਰਾ ਸਿੰਘ ਖਾਲਸਾ ਵੱਲੋਂ
ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜਰੀ ਵਿਚ ਸਰਕਾਰੀ ਬਹੁ-ਤਕਨੀਕੀ
ਕਾਲਜ ਭਿੱਖੀਵਿੰਡ ਵਿਖੇ ਬਣਾਏ ਗਏ ਚੋਣ ਦਫਤਰ ਵਿਖੇ ਰੱਖ ਕੇ ਕਮਰਿਆਂ ਨੂੰ ਸੀਲ਼ ਕਰ
ਦਿੱਤਾ ਗਿਆ। ਉਥੇ ਇਹਨਾਂ ਮਸ਼ੀਨਾਂ ਆਦਿ ਸਮਾਨ ਦੀ ਸੁਰੱਖਿਆ ਨੂੰ ਮੁੱਦੇਨਜਰ ਜਿਲ੍ਹਾ
ਚੋਣ ਅਫਸਰ ਕਮ ਡੀ.ਸੀ ਦੇ ਹੁਕਮਾਂ ‘ਤੇ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕਰ ਦਿੱਤਾ
ਗਿਆ।
ਦੱਸਣਯੋਗ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਿਲਡਿੰਗ ਦਾ ਪ੍ਰਬੰਧ ਨਾ ਹੋਣ ਦਾ ਬਹਾਨਾ
ਬਣਾ ਕੇ ਸਿਆਸੀ ਸ਼ਹਿ ‘ਤੇ ਐਸ.ਡੀ.ਐਮ ਭਿੱਖੀਵਿੰਡ ਦੇ ਦਫਤਰ ਨੂੰ ਭਿੱਖੀਵਿੰਡ ਤੋਂ ਚੁੱਕ
ਕੇ ਵਲਟੋਹਾ ਵਿਖੇ ਲਿਜਾਇਆ ਗਿਆ ਹੈ, ਪਰ ਆਜਾਦੀ ਦਿਹਾੜਾ ਮਨਾਉਣਾ ਹੋਵੇ ਜਾਂ ਚੋਣਾਂ
ਕਰਵਾਉਣੀਆਂ ਹੋਣ ਤਾਂ ਸਰਕਾਰੀ ਬਹੁ-ਤਕਨੀਕੀ ਕਾਜਲ ਦੀ ਖਾਲੀ ਪਈ ਬਿਲਡਿੰਗ ਹੀ ਆਖਰ
ਸਰਕਾਰ ਦੇ ਕੰਮ ਆਉਂਦੀ ਹੈ, ਜਿਸ ਨਾਲ ਪ੍ਰਸ਼ਾਸ਼ਨ ਦੇ ਬਿਲਡਿੰਗ ਦੀ ਘਾਟ ਦੇ ਦਾਅਵੇ
ਖੋਖਲੇ ਸਾਬਤ ਹੋ ਜਾਂਦੇ ਹਨ।

ਜੇ ਚੋਣਾਂ ਲਈ ਬਿਲਡਿੰਗ ਹੈ ਤਾਂ ਐਸ.ਡੀ.ਐਮ ਦਫਤਰ ਲਈ ਕਿਉਂ ਨਹੀਂ : ਮੁਗਲਚੱਕ

ਐਸ.ਡੀ.ਐਮ ਭਿੱਖੀਵਿੰਡ ਦਾ ਦਫਤਰ ਭਿੱਖੀਵਿੰਡ ਤੋਂ ਵਲਟੋਹਾ ਬਦਲੇ ਜਾਣ ‘ਤੇ ਸ਼ੰਘਰਸ਼ ਕਰ
ਰਹੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸ਼ੰਘਰਸ਼ ਕਮੇਟੀ ਦੇ ਆਗੂ ਤੇ ਸਾਬਕਾ
ਐਸ.ਪੀ ਕੇਹਰ ਸਿੰਘ ਮੁਗਲਚੱਕ ਨੇ ਆਖਿਆ ਕਿ ਜੇਕਰ ਚੋਣਾਂ ਦੌਰਾਨ ਪ੍ਰਸ਼ਾਸ਼ਨ ਸਰਕਾਰੀ
ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਦੀ ਖਾਲੀ ਪਈ ਆਲੀਸ਼ਾਨ ਬਿਲਡਿੰਗ ਨੂੰ ਆਪਣੇ ਸਵਾਰਥ ਲਈ
ਵਰਤ ਸਕਦੀ ਹੈ ਤਾਂ ਫਿਰ ਐਸ.ਡੀ.ਐਮ ਭਿੱਖੀਵਿੰਡ ਦਾ ਦਫਤਰ ਇਸ ਖਾਲੀ ਪਈ ਬਿਲਡਿੰਗ ‘ਚ
ਕਿਉਂ ਨਹੀ ਚੱਲ ਸਕਦਾ ਹੈ। ਮੁਗਲਚੱਕ ਨੇ ਚੋਣ ਕਮਿਸ਼ਨਰ ਪੰਜਾਬ ਤੇ ਰਾਜਪਾਲ ਪੰਜਾਬ ਤੋਂ
ਪੁਰਜੋਰ ਮੰਗ ਕੀਤੀ ਕਿ ਸਿਆਸੀ ਸ਼ਹਿ ‘ਤੇ ਬਦਲੇ ਗਏ ਐਸ.ਡੀ.ਐਮ ਦਫਤਰ ਨੂੰ ਦੁਬਾਰਾ
ਭਿੱਖੀਵਿੰਡ ਵਿਖੇ ਲਿਆ ਕੇ ਇਲਾਕਾ ਨਿਵਾਸੀਆਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।


ਫੋਟੋ ਕੈਪਸ਼ਨ :-  ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਲਚੱਕ।

Please Click here for Share This News

Leave a Reply

Your email address will not be published. Required fields are marked *