best platform for news and views

ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਾਉਣ ਲਈ ਰੋਸ ਪ੍ਰਦਰਸ਼ਨ

Please Click here for Share This News
ਫਿਰੋਜ਼ਪੁਰ 23 ਸਤੰਬਰ (ਤਿਲਕ ਸਿੰਘ ਰਾਏ /ਰਣਜੀਤ ਸਿੰਘ ਰਾਏ)- ਅੱਜ ਮੈਡੀਕਲ ਪ੍ਰੈਕਟੇਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜੀ. ਐਸ. ਟੀ. ਜੋ ਕਿ ਮੈਡੀਕਲ ਪ੍ਰੈਕਟੇਸ਼ਨਰਾ ਅਤੇ ਉਨ੍ਹਾਂ ਤੋਂ ਮੁਢਲੀਆਂ ਸੇਹਤ ਸੇਵਾਵਾਂ ਲੈਣ ਵਾਲੇ ਲੋਕਾਂ ਤੇ ਸਿੱਧੇ ਤੌਰ ਤੇ ਮਾਰੂ ਪ੍ਰਭਾਵ ਨੂੰ ਲੈ ਕੇ ਤੇ ਕਾਗਰਸ ਪਾਰਟੀ ਵੱਲੋਂ ਚੋਣਾਂ ਦੇ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਵਿੱਚ ਮਦ ਨੰਬਰ 16ਵਿੱਚ ਦਰਜ ਕੀਤੇ ਤੇ ਮਸਲੇ ਦੇ ਹੱਲ ਦੇ ਵਾਅਦੇ ਨੂੰ ਲਾਗੂ ਕਰਾਉਣ ਲਈ ਸ਼ਾਂਤਮਈ ਢੰਗ ਨਾਲ਼ ਰੋਸ ਧਰਨਾ ਤੇ ਰੋਡ ਸ਼ੋਅ ਕੀਤਾ ਗਿਆ।ਇਸ ਧਰਨੇ ਵਿੱਚ ਮੈਡੀਕਲ ਪ੍ਰੈਕਟੇਸ਼ਨਰਾ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋ ਸ਼ਿਰਕਤ ਕੀਤੀ ਗਈ।
ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਧੰਨਾ ਮੱਲ ਗੋਇਲ ਜੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਇੱਥੇ ਵਸਤੂ ਸੇਵਾ ਕਰ (GST)ਪ੍ਰਣਾਲੀ ਲਾਗੂ ਕੀਤੀ ਗਈ ਹੈ ਜਿਸ ਦੀਆਂ ਮਦਾ ਤਹਿ ਕਰਦੇ ਸਮੇਂ ਕਿਰਤੀ ਵਰਗ ਦੀ ਆਰਥਿਕ ਹਾਲਤ ਦਾ ਕੋਈ ਖ਼ਿਆਲ ਹੀ ਨਹੀਂ ਕੀਤਾ ਗਿਆ, ਇਸ ਕਰ ਪ੍ਰਣਾਲੀ ਦੇ ਲਾਗੂ ਹੋ ਜਾਣ ਕਾਰਨ ਆਮ ਖਪਤਕਾਰਾਂ ਉਪਰ ਟੈਕਸਾ ਦਾ ਅਕਿਹ ਅਤੇ ਅਸਿਹ ਭਾਰ ਪਿਆ ਹੈ।ਜਿਸ ਨੇ ਕਿਸਾਨੀ ਨਾਲ ਸਬੰਧਤ ਉਪ ਕਰਨਾ ,ਕੀਟਨਾਸ਼ਕ ਦਵਾਈਆਂ ਤੇ ਰਸਾਇਣਕ ਖਾਦਾਂ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕੀਤਾ ਗਿਆ, ਸਫ਼ਰ ਮਹਿੰਗਾ ਹੋਇਆਂ ਹੈ ਅਤੇ ਕਾਰਪੋਰੇਟ ਘਰਾਂਣਿਆ ਨੂੰ ਫਾਇਦਾ ਦੇਣ ਲਈ ਡੀਜ਼ਲ-ਪੈਟਰੋਲ ਨੂੰ ਇਸ ਤੋਂ ਬਾਹਰ ਰੱਖਿਆ ਗਿਆ।
ਉਹਨਾਂ ਕਿਹਾ ਕਿ ਸਭ ਤੋਂ ਵੱਡਾ ਫ਼ੁਰਮਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕਿ ਕੋਈ ਵੀ ਮੈਡੀਕਲ ਸਟੋਰ ਵਾਲਾ ਐਮ.ਬੀ.ਬੀ.ਐਸ.ਡਾਕਟਰਾਂ ਦੀ ਪਰਚੀ ਤੋਂ ਬਗੈਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਦਵਾਈ ਨਹੀਂ ਦੇ ਸਕੇਗਾ, ਇਸ ਨਾਲ ਸਿੱਧਾ ਜਿਹਿਆਂ ਮਤਲਵ ਹੈ ਕਿ ਆਮ ਲੋਕਾਂ ਨੂੰ ਛੋਟੀ ਮੋਟੀ ਬਿਮਾਰੀ ਲਈ ਪਹਿਲਾਂ ਐੱਮ.ਬੀ.ਬੀ.ਐਸ.ਡਾਕਟਰ ਕੋਲੋਂ ਮੋਟੀ ਫ਼ੀਸ ਦੇ ਕੇ ਪਰਚੀ ਕਟਵਾਉਣੀ ਪਵੇਗੀ ਜੋ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੈ। ਇਸ ਫੁਰਮਾਣ ਨਾਲ ਕਿਰਤੀ ਲੋਕਾਂ ਨੂੰ ਇੱਕ ਹੋਰ ਮੁਸ਼ਕਿਲ ਦਾ ਸਾਮਣਾ ਕਰਨਾ ਪਵੇਗਾ, ਉਹ ਇਹ ਕਿ ਸਰਕਾਰੀ ਸੇਹਤ ਸਹੂਲਤਾਂ ਤੋਂ ਵਾਂਜੇ ਲੋਕਾਂ ਨੂੰ ਸੇਹਤ ਸਹੂਲਤਾਂ ਦੇ ਰਹੇ ਮੈਡੀਕਲ ਪ੍ਰੈਕਟੇਸ਼ਨਰਾ ਵੱਲੋਂ ਦਿੱਤੀਆਂ ਜਾਂ ਰਹੀਆ ਸੇਹਤ ਸੇਵਾਵਾਂ ਤੇ ਬੁਰਾ ਅਸਰ ਪਵੇਗਾ।ਇਹ ਕੁਝ ਕਾਰਨ ਹਨ ਕਿ ਹਰ ਵਰਗ ਸਰਕਾਰਾਂ ਦੇ ਇਸ ਨਾਦਰ ਸ਼ਾਹੀ ਫ਼ੁਰਮਾਨ ਦੇ ਖ਼ਿਲਾਫ਼ ਸੜਕਾਂ ਤੇ ਨਿਕਲਣ ਲਈ ਮਜ਼ਬੂਰ ਹੈ। ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਉ ਆਪਾ ਸਾਰੇ ਮਿਲਕੇ ਇਹਨਾਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰੀਏ।
ਇਸ ਮੌਕੇ ਬੋਲਦਿਆਂ ਸੂਬਾ ਪ੍ਰੈਸ ਸਕੱਤਰ ਸ੍ਰ ਮਲਕੀਤ ਸਿੰਘ ਥਿੰਦ ਅਤੇ ਜਿਲ੍ਹਾ ਪ੍ਰਧਾਨ ਹਰਭਜਨ ਕੰਬੋਜ ਨੇ ਕਿਹਾ ਕਿ ਚੋਣਾਂ ਸਮੇਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਕੰਮ ਕਰ ਰਹੇ ਇੱਕ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੇਸ਼ਨਰਾ ਦੇ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਇਸ ਨੂੰ ਚੋਣ ਮੈਨੀਫੈਸਟੋ ਦੀ ਮਦ ਨੰਬਰ 16 ਵਿੱਚ ਦਰਜ਼ ਵੀ ਕੀਤਾ ਗਿਆ ਹੈ ਪਰ ਸਰਕਾਰਾਂ ਬਨਣ ਦੇ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰਾਂ ਟਾਲ-ਮਾਟੋਲ

 ਦੀ ਨੀਤੀ ਅਪਨਾ ਰਹੀ ਹੈ ਇਸ ਮੌਕੇ ਐਮ.ਪੀ.ਏ.ਪੀ.ਦੇ ਜ਼ਿਲ੍ਹਾ ਜਨਰਲ ਸਕੱਤਰ ਡਾ. ਰਾਕੇਸ਼ ਕੁਮਾਰ ਮਹਿਤਾ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਸਰਕਾਰਾਂ ਹਮੇਸ਼ਾ ਆਰਥਿਕ ਪੱਖੋਂ ਪੱਛੜੇ ਲੋਕਾ ਨੂੰ ਹੋਰ ਕੁਚਲਣ ਤੇ ਲੱਗੀਆ ਹੋਈਆਂ ਹਨ, ਬੇਰੁਜ਼ਗਾਰੀ, ਸਿੱਖਿਆ ਅਤੇ ਸੇਹਤ ਸਹੂਲਤਾਂ ਵੱਲ ਕਿਸੇ ਵੀ ਸਰਕਾਰਾਂ ਨੇ ਤਵੱਜੋ ਹੀ ਨਹੀਂ ਦਿੱਤੀ।
ਇਸ ਮੋਕੇ ਤੇ ਪਹੁੰਚ ਕਰ ਕੇ ਤਹਿਸੀਲਦਾਰ ਸ੍ਰ ਮਨਜੀਤ ਸਿੰਘ ਫਿਰੋਜ਼ਪੁਰ ਨੇ ਮੰਗ ਪੱਤਰ ਲਿਆਂ ਤੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਇਹ ਤੁਹਾਡੀ ਆਵਾਜ਼ ਸਰਕਾਰ ਤੱਕ ਪਹੁੰਚਾਵਾ ਗੇ।
ਇਸ ਮੌਕੇ ਜਿਲ੍ਹਾ ਪ੍ਰਧਾਨ, ਜਸਵੰਤ ਭੱਟੀ ਜ਼ੀਰਾ ,ਡਾ. ਆਤਮਾ ਸਿੰਘ ,ਸੁੱਖਾ ਸਿੰਘ ਜਿਲ੍ਹਾ ਮੀਤ ਪ੍ਰਧਾਨ ,ਪੂਰਨ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ ,ਗੁਲਜ਼ਾਰ ਸਿੰਘ ਬਲਾਕ ਸਕੱਤਰ ਗੁਰੂਹਰਸਹਾਏ ,ਰਾਜਕਰਨ ਕੈਸ਼ੀਅਰ ਗੁਰੂਹਰਸਹਾਏ ,ਜਿਲ੍ਹਾ ਮੀਤ ਪ੍ਰਧਾਨ ਕੁਲਦੀਪ ਕੈਲਾਸ਼ ਘਲਖੁਰਦ ,ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਰਾਂ ਮੱਲਾਵਾਲ ,ਡਾ ਤਿਲਕ ਸਿੰਘ ਕੈਸ਼ੀਅਰ  ਬਲੋਕ ਮੱਲਾਵਾਲਾ ,ਗੁਰਮੀਤ ਸਿੰਘ ਬੁਲਾਕ ਚੈਅਰਮੈਨ ਮੱਲਾਵਾਲ ,ਬੁਲਾਕ
ਪ੍ਰਧਾਨ ਮਮਦੋਟ ਸੁਖਬੀਰ ਸ਼ਰਮਾ ,ਅਸ਼ੋਕ ਸਿੰਘ ਕੈਸ਼ੀਅਰ ਮਮਦੋਟ ,ਡਾ ਸੁਭਾਸ਼ ਸਿੰਘ ਗੁਰੂਹਰਸਹਾਏ ਆਦਿ ਹਾਜਰ ਸਨ ।
Please Click here for Share This News

Leave a Reply

Your email address will not be published. Required fields are marked *