best platform for news and views

ਚੈਰੀ ਵੱਲੋਂ ਢੀਂਡਸਾ ਦੇ ਹੱਕ ‘ਚ ਚੋਣ ਮੀਟਿੰਗਾਂ

Please Click here for Share This News

ਧੂਰੀ, 11 ਮਈ (ਮਹੇਸ਼ ਜਿੰਦਲ) – ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਵਿਕੀ ਪਰੋਚਾ ਦੀ ਅਗਵਾਈ ਹੇਠ ਸ੍ਰ.ਢੀਂਡਸਾ ਦੇ ਓ.ਐੱਸ.ਡੀ ਅਮਨਵੀਰ ਸਿੰਘ ਚੈਰੀ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਸ੍ਰ.ਚੈਰੀ ਨੇ ਲੋਕਾਂ ਨੂੰ ਸ੍ਰ.ਢੀਂਡਸਾ ਦੇ ਹੱਕ ‘ਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਹਲਕੇ ਦੀ ਆਵਾਜ਼ ਨੂੰ ਲੋਕ ਸਭਾ ਤੱਕ ਪਹੁੰਚਾਉਣ ਲਈ ਸ੍ਰ.ਢੀਂਡਸਾ ਦਾ ਜਿੱਤਣਾ ਅਤਿ ਜ਼ਰੂਰੀ ਹੈ। ਉਨ•ਾਂ ਕੇਂਦਰ ‘ਚ ਮੋਦੀ ਸਰਕਾਰ ਦਾ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਸਿਰਫ਼ ਸ੍ਰ.ਢੀਂਡਸਾ ਹੀ ਹਨ ਜੋ ਕੇਂਦਰ ‘ਚੋਂ ਹਲਕੇ ਲਈ ਵੱਡੇ ਪ੍ਰੋਜੈਕਟ ਲਿਆ ਸਕਦੇ ਹਨ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਸਕਦੇ ਹਨ। ਇਸ ਮੌਕੇ ਕੌਂਸਲਰ ਮਲਕੀਤ ਸਿੰਘ ਮਾਧੋ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਸੰਨੀ, ਹਰਮਨ ਸਰਾਓ, ਵਿਕੀ ਧੂਰੀ, ਮਨਜਿੰਦਰ ਰਾਜੋਮਾਜਰਾ, ਕੀਪਾ ਰਾਜੋਮਾਜਰਾ, ਬਾਵਾ ਤੇ ਹਰਵਿੰਦਰ ਸਿੰਘ ਵੀ ਹਾਜ਼ਰ ਸਨ।

ਕੈਪਸ਼ਨ – ਚੋਣ ਮੀਟਿੰਗ ਉਪਰੰਤ ਅਮਨਵੀਰ ਸਿੰਘ ਚੈਰੀ, ਵਿਕੀ ਪਰੋਚਾ ਤੇ ਹੋਰ

Please Click here for Share This News

Leave a Reply

Your email address will not be published. Required fields are marked *