best platform for news and views

ਚੇਤਨਾ ਮਾਰਚ ਦਾ ਧੂਰੀ ਪੁੱਜਣ ‘ਤੇ ਭਰਵਾਂ ਸੁਆਗਤ

Please Click here for Share This News

ਧੂਰੀ, 4 ਸਤੰਬਰ (ਮਹੇਸ਼ ਜਿੰਦਲ਼) ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ 358ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਰਨਾਲਾ ਤੋਂ ਸ਼ੁਰੂ ਹੋਣ ਵਾਲਾ ਚੇਤਨਾ ਮਾਰਚ ਲੰਘੀ ਸ਼ਾਮ ਧੂਰੀ ਵਿਖੇ ਪੁੱਜਾ। ਸਥਾਨਕ ਸੰਗਰੂਰ ਬਾਈਪਾਸ ‘ਤੇ ਸਥਿਤ ਭਗਵਾਨ ਦਲਿਤ ਚੇਤਨਾ ਮੰਚ ਦੇ ਦਫ਼ਤਰ ਪੁੱਜਣ ‘ਤੇ ਚੇਤਨਾ ਮਾਰਚ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਵੱਲੋਂ ਪੰਜ ਪਿਆਰਿਆਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਇਹ ਚੇਤਨਾ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚੋਂ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ। ਇਸ ਮੌਕੇ ਕੌਂਸਲਰ ਅਜੇ ਪਰੋਚਾ, ਸੇਵਾਮੁਕਤ ਲੈਫ਼ਟੀਨੈਂਟ ਦਰਸ਼ਨ ਸਿੰਘ, ਸੇਵਾਮੁਕਤ ਕੈਪਟਨ ਦੀਦਾਰ ਸਿੰਘ, ਮਾਸਟਰ ਕਰਮਜੀਤ ਸਿੰਘ, ਜਰਨੈਲ ਸਿੰਘ, ਮੱਘਰ ਸਿੰਘ, ਹੈਪੀ, ਸੰਤ ਸਿੰਘ ਤੇ ਮੁਖ਼ਤਿਆਰ ਸਿੰਘ ਕਾਂਝਲਾ ਵੀ ਹਾਜ਼ਰ ਸਨ।


ਕੈਪਸ਼ਨ – ਚੇਤਨਾ ਮਾਰਚ ਦਾ ਸੁਆਗਤ ਕਰਨ ਮੌਕੇ ਦੀ ਤਸਵੀਰ

Please Click here for Share This News

Leave a Reply

Your email address will not be published.