best platform for news and views

ਚਾਰ ਸਾਲਾਂ ਬੱਚੀ ਨਾਲ ਹੋਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ – ਜਸਵਿੰਦਰ ਰਿਖੀ 

Please Click here for Share This News

ਧੂਰੀ,29 ਮਈ (ਮਹੇਸ਼ ਜਿੰਦਲ) ਧੂਰੀ ਸ਼ਹਿਰ ਦੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿੱਚ ਇੱਕ ਚਾਰ ਸਾਲ ਦੀ ਬੱਚੀ ਨਾਲ ਹੋਈ ਬਹੁਤ ਹੀ ਮੰਦਭਾਗੀ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਨੇ ਹਰ ਦੇਸ਼ ਵਾਸੀ ਨੂੰ ਅੰਦਰ ਤੱਕ ਝਿਜੋੜ ਕੇ ਰੱਖ ਦਿੱਤਾ ਹੈ। ਹਰ ਇੱਕ ਇਨਸਾਨ ਅੰਦਰ ਇਸ ਘਟਨਾ ਨੂੰ ਲੈ ਕੇ ਬਹੁਤ ਗੁੱਸਾ ਹੈ ਹਰ ਇਨਸਾਨ ਦੀ ਇੱਕ ਹੀ ਮੰਗ ਹੈ ਕਿ ਦੋਸੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਅਤੇ ਇਹੋ ਜਿਹੇ ਸਕੂਲਾਂ ਦੀ ਮਾਨਤਾ ਰੱਦ ਕਰਕੇ ਸਕੂਲ ਪ੍ਰਬੰਧਕਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਘਟਨਾ ਦੀ ਸਖਤ ਤੋਂ ਸਖਤ ਸਬਦਾਂ ਚ ਨਿੰਦਾ ਕਰਦਾ ਹਾ। ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਮਾਲਵਾ ਜੋਨ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ। ਓੁਨ•ਾਂ ਕਿਹਾ ਕਿ ਜੋ ਇਹ ਘਟਨਾ ਹੋਈ ਹੈ ਓੁਹ ਸਾਡੇ ਸਮਾਜ ਲਈ ਇੱਕ ਕਲੰਕ ਹੈ। ਅੱਜ ਲੋੜ ਹੈ ਹਰ ਇਨਸਾਨ ਨੂੰ ਆਪਣੇ ਆਪ ਚੋਂ ਨਿਕਲ ਕੇ ਸਮਾਜ ਲਈ ਇੱਕ ਜੁੱਟ ਹੋ ਕੇ ਇਹੋ ਜਿਹੇ ਦਰਿੰਦਿਆਂ ਖਿਲਾਫ ਖੜਨ ਦੀ ਤਾਂ ਜੋ ਇਹੋ ਜਿਹੇ ਦਰਿੰਦਿਆਂ ਨੂੰ ਓੁਨ•ਾਂ ਦੇ ਕੀਤੇ ਦੀ ਸਜਾ ਦਿੱਤੀ ਜਾ ਸਕੇ। ਅੱਜ ਆਂਪਾ ਜੋ ਵੀ ਗੂਰੂ,ਪੀਰ ਪੈੰਗੰਬਰ, ਰਿਸ਼ੀ ਮੂੰਨੀ,ਯੋਧੇਆਂ ਨੂੰ ਮੰਨਦੇ ਹਾਂ ਓਹ ਸਭ ਵੀ ਇੱਕ ਔਰਤ ਦੀ ਕੁੱਖ ਚੋਂ ਹੀ ਪੈਦਾ ਹੋਏ ਹਨ। ਅੱਜ ਹਰ ਇਨਸਾਨ ਦੀ ਜਿੰਦਗੀ ਚ’ ਔਰਤ ਕਿਸੇ ਨਾ ਕਿਸੇ ਰੂਪ ਚ ਮਾਂ,ਭੈਣ,ਪਤਨੀ,ਬੇਟੀ ਦੇ ਰੂਪ ਚ’ ਸਾਥ ਦਿੰਦੀ ਹੈ। ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅੱਜ ਅਸੀ ਇਸ ਮਾਸੂਮ ਲੜਕੀ ਨੂੰ ਇਨਸਾਫ ਦਵਾਉਣ ਲਈ ਇਕੱਠੇ ਹੋਈਏ। ਤਾਂ ਜੋ ਅੱਗੇ ਤੋੰ ਕਿਸੇ ਵਹਿਸ਼ੀ ਦਰਿੰਦੇ ਦੀ ਹਿੰਮਤ ਨਾ ਪਵੇ ਇਹ ਘਟਨਾ ਕਰਮ ਵਿੱਚ ਸਕੂਲ ਮਨੈਜਮੈਂਟ ਤੇ ਵੀ ਬਰਾਬਰ ਦੀ ਕਾਰਵਾਈ ਬਣਦੀ ਹੈ। ਜੋ ਸਾਡੇ ਤੋਂ ਹਜਾਰਾਂ ਰੁਪਏ ਲੈ ਕੇ ਵੀ ਸਾਡੇ ਬੱਚਿਆਂ ਦਾ ਖਿਆਲ ਨਹੀਂ ਰੱਖ ਸਕਦੇ। ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਕਿ ਇਹ ਅਪਰਾਧ ਦੇ ਦੋਸ਼ੀਆਂ ਨੂੰ ਸਖਤ ਤੋੰ ਸਖਤ ਸਜਾਂ ਦਿੱਤੀ ਜਾਵੇ ਤਾਂ ਜੋ ਕੋਈ ਅੱਗੇ ਤੋਂ ਇਹੋ ਜਿਹੀ ਕਾਇਰਾਨਾਂ ਅਪਰਾਧ ਕਰਨ ਦੀ ਹਿੰਮਤ ਨਾ ਕਰ ਸਕੇ। ਅੱਜ ਕੈਪਟਨ ਨੂੰ ਅਰੂਸਾ ਦੀ ਬੁੱਕਲ ਚੋਂ ਨਿਕਲ ਕੇ ਜਿੰਨਾ ਲੋਕਾਂ ਨੇ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ ਓੁਨ•ਾਂ ਦੇ ਹੱਕ ਚ ਖੜਨ ਦੀ ਜਰੂਰਤ ਆ। ਜੋ ਦਰਿੰਦੇ 4-5 ਸਾਲ ਦੀਆਂ ਬੱਚੀਆਂ ਨਾਲ ਰੇਪ ਵਰਗੀਆਂ ਇਨਸਾਨੀਅਤ ਨੂੰ ਤਾਰ-ਤਾਰ ਕਰਨ ਵਾਲੀਆਂ ਘਟਨਾਵਾਂ ਨੂੰ ਅੰਨਜਾਮ ਦਿੰਦੇ ਹਨ ਓੁਨ•ਾਂ ਦਾ ਅੰਨਜਾਮ ਹੁਣ ਸਿਰਫ ਮੋਤ ਹੋਣਾ ਚਾਹੀਦਾ। ਇਹ ਫੈਸਲਾ ਲੈਣ ਲਈ ਸਾਰਾ ਪੰਜਾਬ ਤੁਹਾਡੇ ਨਾਲ ਹੈ।

Please Click here for Share This News

Leave a Reply

Your email address will not be published. Required fields are marked *