best platform for news and views

ਚਰਮਰਾਏ ਵਿੱਤੀ ਹਾਲਾਤ ‘ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ-ਹਰਪਾਲ ਸਿੰਘ ਚੀਮਾ

Please Click here for Share This News

ਚੰਡੀਗੜ੍ਹ, 23 ਨਵੰਬਰ 2019
ਪੰਜਾਬ ‘ਚ ਵਿੱਤੀ ਐਮਰਜੈਂਸੀ ਦੇ ਹਲਾਤਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤੁਰੰਤ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਸੂਬੇ ਦੇ ਲੋਕ ਦਰਪੇਸ਼ ਹਲਾਤਾਂ ਲਈ ਜ਼ਿੰਮੇਵਾਰ ਸਿਆਸਤਦਾਨਾਂ ਨੂੰ ਕਟਹਿਰੇ ‘ਚ ਖੜ੍ਹਾ ਕਰ ਸਕਣ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੀ ਵਿੱਤੀ ਐਮਰਜੈਂਸੀ ਦਾ ਖ਼ਮਿਆਜ਼ਾ ਹਰੇਕ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰੀ ਸਹੂਲਤਾਂ ‘ਤੇ ਨਿਰਭਰ ਗ਼ਰੀਬਾਂ ਅਤੇ ਆਮ ਲੋਕਾਂ ਲਈ ਦਿਨ-ਕਟੀ ਕਰਨੀ ਮੁਸ਼ਕਲ ਹੋ ਗਈ ਹੈ। ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ‘ਚ ਨਾ ਦਵਾਈ ਅਤੇ ਨਾ ਹੀ ਸਟਾਫ਼ ਹੈ। ਇਹੋ ਹਾਲ ਸਰਕਾਰੀ ਸਕੂਲਾਂ ਅਤੇ ਕਾਲਜਾਂ ਦਾ ਹੈ। 2500 ਰੁਪਏ ਮਹੀਨੇ ਪੈਨਸ਼ਨ ਦੀ ਉਮੀਦ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਲਾਰਿਆਂ ‘ਚ ਆਉਣ ਵਾਲੇ ਬਜ਼ੁਰਗ, ਵਿਧਵਾਵਾਂ ਅਤੇ ਅਪੰਗ ਆਪਣੀ ਮਾਮੂਲੀ ਪੈਨਸ਼ਨ ਨੂੰ ਵੀ ਤਰਸ ਰਹੇ ਹਨ। ਦਲਿਤ ਵਿਦਿਆਰਥੀਆਂ ਨੂੰ ਅੰਡਰ ਮੈਟ੍ਰਿਕ ਜਾ ਪੋਸਟ ਮੈਟ੍ਰਿਕ ਵਜ਼ੀਫ਼ੇ ਨਹੀਂ ਮਿਲ ਰਹੇ ਅਤੇ ਆਂਗਣਵਾੜੀ ਸੈਂਟਰਾਂ ਦੇ ਗ਼ਰੀਬ ਬੱਚਿਆਂ ਨੂੰ ਦਲ਼ੀਆ ਤੱਕ ਨਸੀਬ ਨਹੀਂ ਹੋ ਰਿਹਾ। ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਿਆਂ ਦੀ ਮੁਆਫ਼ੀ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤਾਂ ਦੂਰ ਦੀ ਗੱਲ ਹੈ। ਮਹਿੰਗੀ ਬਿਜਲੀ ਅਤੇ ਮਾਫ਼ੀਆ ਰਾਜ ਕਾਰਨ ਵਪਾਰੀ ਕਾਰੋਬਾਰੀ ਡੁੱਬਦੇ ਜਾ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਇੰਨੇ ਪਤਲੇ ਹਲਾਤਾਂ ਦੀ ਪ੍ਰਵਾਹ ਕੀਤੇ ਵਗ਼ੈਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ‘ਕਿਚਨ ਕੈਬਨਿਟ’ ਨਾਲ ਯੂਰਪ ਦੇ ਦੇਸ਼ਾਂ ‘ਚ ਸ਼ਿਕਾਰ ਅਤੇ ਸੈਰ-ਸਪਾਟੇ ‘ਚ ਮਸਤ ਹਨ। ਪੂਰੀ ਤਰਾਂ ਫਲਾਪ ਅਤੇ ਫ਼ੇਲ੍ਹ ਵਿੱਤ ਮੰਤਰੀ ਸਾਬਤ ਹੋਏ ਮਨਪ੍ਰੀਤ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਦੀ ਹੱਥ ‘ਤੇ ਹੱਥ ਧਰ ਕੇ ਉਡੀਕ ਕਰਨ ਤੋਂ ਵੱਧ ਕੁੱਝ ਨਹੀਂ ਕਰ ਰਹੇ। ਚੀਮਾ ਨੇ ਕਿਹਾ ਕਿ ਸੂਬੇ ਦਾ ਵਿੱਤੀ ਸੰਕਟ ਕਿਸ ਕਦਰ ਗੰਭੀਰ ਹੈ। ਇਸ ਦਾ ਅੰਦਾਜ਼ਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 5000 ਕਰੋੜ ਰੁਪਏ ਦੇ ਬਿਲ ਸਰਕਾਰੀ ਖ਼ਜ਼ਾਨੇ ‘ਚ ਕਲੀਅਰੈਂਸ ਲਈ ਲੰਬਿਤ ਪਏ ਹੋਣ ਦਾ ਹਵਾਲਾ ਦੇ ਕੇ ਮੁੱਖ ਮੰਤਰੀ ਨੂੰ ਲਿਖੇ ਗਏ ਪੱਤਰ ਤੋਂ ਸਹਿਜੇ ਹੀ ਲੱਗ ਸਕਦਾ ਹੈ।
ਹਰਪਾਲ ਸਿੰਘ ਚੀਮਾ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਿਆ ਕਿ ਆਪਣੇ ਚੋਣ ਵਾਅਦੇ ਮੁਤਾਬਿਕ ਉਨ੍ਹਾਂ ਨੇ ਸੂਬੇ ਦੀ ਆਰਥਿਕ ਸਥਿਤੀ ਉੱਤੇ ਅੱਜ ਤੱਕ ਵਾਈਟ ਪੇਪਰ ਕਿਉਂ ਨਹੀਂ ਲਿਆਂਦਾ? ਕੀ ਮਨਪ੍ਰੀਤ ਸਿੰਘ ਬਾਦਲ ਬਤੌਰ ਵਿੱਤ ਮੰਤਰੀ ਹੁਣ ਅਤੇ ਬਾਦਲ ਸਰਕਾਰ ਦੌਰਾਨ ਆਪਣੀ ਨਖਿੱਧ ਕਾਰਗੁਜ਼ਾਰੀ ਨੰਗੀ ਹੋਣ ਤੋਂ ਡਰਦੇ ਹਨ?
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀ ਨਿਖਿੱਧ ਕਾਰਜਸ਼ੈਲੀ ਅੱਤ ਦਰਜੇ ਦੇ ਭ੍ਰਿਸ਼ਟਾਚਾਰ ਅਤੇ ਮਲਾਈਦਾਰ ਖੇਤਰਾਂ ‘ਤੇ ਮਾਫ਼ੀਏ ਦੇ ਕਬਜ਼ਿਆਂ ਨੇ ਸੂਬੇ ਦੀ ਇੰਨੀ ਪਤਲੀ ਹਾਲਤ ਕੀਤੀ ਹੈ।
ਹਰਪਾਲ ਸਿੰਘ ਚੀਮਾ ਮੁਤਾਬਿਕ ਜੇਕਰ ਰੇਤ ਮਾਫ਼ੀਆ, ਲੈਂਡ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਬਦਲੀ ਮਾਫ਼ੀਆ, ਕੇਬਲ ਮਾਫ਼ੀਆ, ਬਿਜਲੀ ਮਾਫ਼ੀਆ, ਲੱਕੜ ਮਾਫ਼ੀਆ, ਸਿੰਚਾਈ ਮਾਫ਼ੀਆ, ਸੜਕ ਮਾਫ਼ੀਆ, ਪੁਲਸ ਮਾਫ਼ੀਆ, ਮੰਡੀ ਮਾਫ਼ੀਆ ਸਮੇਤ ਸਾਰੇ ਮਾਫ਼ੀਆ ਨੂੰ ਕੁਚਲ ਕੇ ਸੂਬਾ ਸਰਕਾਰ ਇੰਨਾ ਖੇਤਰਾਂ ਤੋਂ ਸਹੀ ਨੀਅਤ ਅਤੇ ਨੀਤੀ ਨਾਲ ਸਰਕਾਰੀ ਖ਼ਜ਼ਾਨਾ ਭਰਨਾ ਸ਼ੁਰੂ ਕਰ ਦੇਵੇ ਤਾਂ ਪੰਜਾਬ ਦਾ ਖ਼ਜ਼ਾਨਾ ਲਬਰੇਜ਼ ਹੋ ਜਾਵੇਗਾ ਅਤੇ ਪੰਜਾਬ ਸਰਕਾਰ ਵੀ ਕੇਜਰੀਵਾਲ ਸਰਕਾਰ ਵਾਂਗ ਜਨ ਸਹੂਲਤਾਂ ਦੀ ਛਹਿਬਰ ਲਗਾ ਸਕਦੀ ਹੈ।

Please Click here for Share This News

Leave a Reply

Your email address will not be published. Required fields are marked *