ਬਲਜੀਤਪਾਲ
ਸਰਦੂਲਗੜ• – 24 ਸਤੰਬਰ – ਵਿਧਾਨ ਸਭਾ ਹਲਕਾ ਸਰਦੂਲਗੜ• ਦੇ ਚਾਰ ਦਰਜ਼ਨ ਤੋਂ ਵੀ ਜਿਆਦਾ ਪਿੰਡ ਪਾਣੀ ਅਤੇ ਹਵਾ ਦੇ ਪ੍ਰਦੂਸ਼ਨ ਤੋਂ ਤੰਗ ਹਨ । ਭਾਂਤ ਭਾਂਤ ਦੀਆਂ ਬਿਮਾਰੀਆਂ ਦਾ ਯਿਕਾਰ ਹੋਏ ਇਨ•ਾ ਪਿੰਡਾਂ ਦੇ ਲੋਕਾਂ ਨੇ ਅਨੇਕਾਂ ਵਾਰ ਸਥਾਨਕ ਪ੍ਰਸਾਸ਼ਨ , ਜ਼ਿਲ•ਾ ਪ੍ਰਸਾਸ਼ਨ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਕੋਲ ਆਪਣੇ ਦੁੱਖੜੇ ਦੱਸੇ ਹਨ ਪਰ ਕਿਸੇ ਦੇ ਵੀ ਕੰਨ ‘ਤੇ ਜੂੰ ਨਹੀਂ ਸਰਕੀ । ਸਰਦੂਲਗੜ• ਦੇ ਕੋਲੋਂ ਲੰਘਦੇ ਘੱਗਰ ਦਰਿਆ ਵਿੱਚ ਪਿਛਲੇ ਦਸ ਸਾਲਾਂ ਤੋਂ ਪੰਜਾਬ ਤੇ ਹਰਿਆਣਾ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਸਰਦੂਲਗੜ•, ਰੋੜਕੀ, ਸਾਧੂਵਾਲਾ, ਫੂਸ ਮੰਡੀ, ਭਗਵਾਨ ਪੁਰ ਹੀਗਣਾ , ਮੀਰਪੁਰ ਕਲਾਂ ਸਮੇਤ ਦੋ ਦਰਜ਼ਲ ਪਿੰਡਾਂ ਦੇ ਲੋਕ ਕੈਂਸਰ , ਕਾਲਾ ਪੀਲੀਆ ਅਤੇ ਹੱਡੀਆਂ ਦੇ ਰੋਗਾਂ ਦਾ ਸ਼ਿਕਾਰ ਬਣ ਚੁੱਕੇ ਹਨ। ਇਸੇ ਤਰ•ਾਂ ਬਣਾਵਾਲੀ ਪਿੰਡ ਕੋਲ ਲੱਗੇ ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚ ਉੱਡ ਰਹੀ ਕੋਲੇ ਦੀ ਰਾਖ ਨੇ ਰਾਏਪੁਰ, ਮਾਖਾ, ਬਾਜੇ ਵਾਲਾ, ਪੇਰੋਂ, ਟਾਡੀਆਂ, ਚਹਿਲਾਂਵਾਲੀ, ਵੀਰੇਵਾਲਾ ਸਮੇਤ ਇੱਕ ਦਰਜਨ ਪਿੰਡਾਂ ਨੂੰ ਸੁਆਹ ਨਾਲ ਢੱਕ ਦਿੱਤਾ ਹੈ। ਇਨ•ਾਂ ਪਿੰਡਾਂ ਦੇ ਮਾਨਾ ਦੀਆਂ ਛੱਤਾਂ, ਖੇਡ , ਖੇਡਾਂ ਵਿੱਚ ਖੜ•ੀਆਂ ਫਸਲਾਂ , ਪਿੰਡਾਂ ਦੇ ਛੱਪੜ ਆਦਿ ਸਭ ਰਾਖ ਦੇ ਸ਼ਿਕਾਰ ਬਣੇ ਹੋਏ ਹਨ ਪਿਛਲੇ ਦਿਨੀ ਇਨ•ਾਂ ਪਿੰਡਾਂ ਦੇ ਲੋਕਾਂ ਨੇ ਗਰੀਨ ਟ੍ਰਿਬਿਊਨਲ ਤਕ ਵੀ ਪਹੁੰਚ ਕੀਤੀ ਸੀ ਪਰ ਗੱਲ ਅਜੇ ਵੀ ਸਿਰੇ ਨਹੀਂ ਲੱਗੀ । ਇਸੇ ਤਰ•ਾਂ ਸੜਕ ਨਿਰਮਾਣ ਲਈ ਲੁੱਕ ਅਤੇ ਬਜ਼ਰੀ ਰਲਾਉਣ ਵਾਲੇ ਫੱਤਾ ਮਾਲੋਕਾ ਅਤੇ ਭੰਮੇ ਖੁਰਦ ਵਿਖੇ ਲੱਗੇ ਹੌਟ ਮਿਕਸ ਪਲਾਂਟਾਂ ਨੇ ਦੋ ਦਰਜ਼ਨ ਪਿੰਡਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ।ਸਾਧੂਵਾਲਾ ਦੇ ਬਿੱਕਰੀਜਤ ਸਿੰਘ ,ਭੰਮੇ ਖੁਰਦ ਦੇ ਗੁਰਪ੍ਰੀਤ ਭੰਮੇ, ਹੀਰਕੇ ਦੇ ਤੋਤਾ ਸਿੰਘ, ਮੀਆ ਦੇ ਅੰਗਰੇਜ਼, ਰਾਏਪੁਰ ਦੇ ਜਗਦੀਪ ਸਿੰਘ ਅਤੇ ਫੱਤਾ ਮਾਲੋਕਾ ਦੇ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਇਹ ਫੈਕਟਰੀਆਂ ਅਤੇ ਘੱਗਰ ਸਾਰਾ ਸਾਲ 24 ਘੰਟੇ ਸਾਡੀ ਜਿੰਦਗੀ ‘ਚ ਜ਼ਹਿਰ ਘੋਲਦੇ ਹਨ ਪਰ ਸਥਾਨਕ ਪ੍ਰਸਾਸ਼ਨ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਅੱਖਾਂ ਮੀਟ ਕੇ ਸੁੱਤਾ ਪਿਆ ਹੈ। ਉਨ•ਾਂ ਕਿਹਾ ਤਹਿਸੀਲ ਦੇ ਵੱਡੀ ਗਿਣਤੀ ਪਿੰਡਾਂ ‘ਚ ਲੱਗੇ ਇੱਟਾਂ ਵਾਲੇ ਭੱਠੇ ਵੀ ਪ੍ਰਦੂਸ਼ਨ ਕੰਟਰੋਲ ਦੇ ਨਿਯਮਾਂ ‘ਤੇ ਖਰੇ ਨਹੀਂ ਉੱਤਰਦੇ ਪਰ ਦੂਸਰੇ ਪਾਸੇ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਵੱਡੇ ਵੱਡੇ ਹੁਕਮ ਜਾਰੀ ਕਰ ਰਹੀ ਹੈ। । ਲੋਕਾਂ ਮੰਗ ਕੀਤੀ ਹੈ ਕਿ ਘੱਗਰ , ਥਰਮਲ ਅਤੇ ਫੈਕਟਰੀਆਂ ਤੋਂ ਪੈਦਾ ਹੋ ਰਹੇ ਪ੍ਰਦੂਸ਼ਨ ਨੂੰ ਰੋਕਿਆ ਜਾਵੇ।ਜਦੋਂ ਇਸ ਸਬੰਧੀ ਐਸ ਡੀ ਐਮ ਲਤੀਫ ਮੁਹੰਮਦ ਨਾਲ ਗੱਲਬਾਤ ਕੀਤ ਤਾਂ ਉਨ•ਾਂ ਕਿਹਾ ਤਹਿਸੀਲ ਦੇ ਪਿੰਡਾਂ ਵਿੱਚ ਪ੍ਰਦੂਸ਼ਨ ਦਾ ਕਾਰਨ ਬਣ ਰਹੇ ਇਨ•ਾਂ ਸ੍ਰੋਤਾਂ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।
ਕੈਪਸ਼ਨ : ਘੱਗਰ ,ਥਰਮਲ ਅਤੇ ਹੌਟ ਮਿਕਸ ਪਲਾਂਟ ਵਿੱਚੋਂ ਪੈਦਾ ਹੋ ਰਹੇ ਪ੍ਰਦੂਸ਼ਨ ਦੀਆਂ ਤਸਵੀਰਾਂ