best platform for news and views

ਘੱਗਰ ਦੀ ਸਾਲਾਂ ਤੋਂ ਕਿਸੇ ਨਾ ਸੁਣੀ ਫਰਿਆਦਾ

Please Click here for Share This News

ਸਰਦੂਲਗੜ੍ਹ, 19 ਸਤੰਬਰ- ਅੱਧ ਜੁਲਾਈ ਤੋਂ ਸਤੰਬਰ ਦੇ ਸ਼ਰੂ ਤੱਕ ਘੱਗਰ ਵਿੱਚ ਵਗਣ ਵਾਲਾ ਬਰਸਾਤਾਂ ਦਾ ਲਾਲ ਪਾਣੀ ਮੁੜ ਤੋਂ ਕਾਲਾ ਬਣ ਗਿਆ ਹੈ। ਹੁਣ ਫਿਰ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਸਾਲ ਭਰ ‘ਚ ਦਸ ਮਹੀਨੇ ਲੋਕਾਂ ਦੀ ਜਾਨ ਦਾ ਖੌਅ ਬਣ ਵਗਣ ਵਾਲਾ ਫੈਕਟਰੀਆਂ ਦਾ ਜ਼ਹਿਰੀ ਪਾਣੀ  ਵਗਣ ਲੱਗ ਪਿਆ । ਘੱਗਰ ਕਿਨਾਰੇ ਵਸਦੇ ਪਿੰਡ ਸਾਧੂ ਵਾਲਾ ਦੇ ਬਿੱਕਰਜੀਤ ਸਿੰਘ ਅਤੇ ਘੱਗਰ ਬਚਾਓ ਸੰਘਰਸ਼ ਕਮੇਟੀ ਦੇ ਮੁਖੀ ਚੌਧਰੀ ਨੇਮ ਚੰਦ ਨੇ ਦੱਸਿਆ ਅਸੀਂ ਘੱਗਰ ‘ਚ ਲਗਾਤਾਰ ਸੁੱਟੇ ਜਾ ਰਹੇ ਫੈਕਟਰੀਆਂ ਦੇ ਜ਼ਹਿਰੀ ਪਾਣੀ ਨੂੰ ਰੁਕਵਾਉਣ ਲਈ ਹਰ ਨੇਤਾ ਅਤੇ ਅਫ਼ਸਰ ਅੱਗੇ ਲੇਲੜੀਆਂ ਕੱਢ ਲਈਆਂ ਹਨ। ਪਰ ਕਿਸੇ ਨੇ ਮਸਲੇ ਦਾ ਹੱਲ ਨਹੀਂ ਕੀਤਾ । ਉਨ੍ਹਾਂ ਦੱਸਿਆ ਸਾਰੀਆਂ ਪਾਰਟੀਆਂ ਦੇ ਨੇਤਾ ਫੁਸ ਮੰਡੀ, ਸਰਦੂਲਗੜ੍ਹ, ਸਾਧੂਵਾਲਾ, ਮੀਰਪੁਰ ਕਲਾਂ, ਰਣਜੀਤਗੜ੍ਹ ਬਾਂਦਰਾਂ, ਭੱਲਣਵਾੜਾ , ਸਰਦੂਲੇਵਾਲਾ ,ਰੋੜਕੀ ਆਦਿ ਪਿੰਡਾਂ ਵਿੱਚ ਹੋਈਆਂ ਅਣਆਈਆਂ ਮੌਤਾਂ ਦੇ ਸੱਥਰਾਂ ‘ਤੇ ਬੈਠ ਚੁੱਕੇ ਹਨ ਪਰ ਫੋਕੇ ਭਰੋਸੇ ਦੇਣ ਤੋਂ ਬਿਨਾਂ ਕੀਤਾ ਕਿਸੇ ਕੱਖ ਨਹੀਂ। ਰਾਜ ਕਰਦੀ ਕਾਂਗਰਸ ਪਾਰਟੀ ਦੇ ਤੱਤਕਾਲੀ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵੱਲੋਂ ਪਿਛਲੇ ਦਸ ਸਾਲਾਂ ‘ਚ ਘੱਗਰ ਦੇ ਕਾਲੇ ਅਤੇ ਜ਼ਹਿਰੀ ਪਾਣੀ ਸਬੰਧੀ ਵਿਧਾਨ ਸਭਾ ‘ਚ ਉਠਾਏ ਸਵਾਲਾਂ ਦੇ ਜਵਾਬ ਅਜੇ ਤੱਕ ਕਿਸੇ ਨਹੀਂ ਦਿੱਤੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਸਲੇ ਦੇ ਹੱਲ ਲਈ ਹਰਿਆਣਾ ਸਰਕਾਰ ਨਾਲ ਗੱਲ ਤੋਰਨ ਦਾ ਦਿੱਤਾ ਭਰੋਸਾ ਵੀ ਘੱਗਰ ਦੇ  ਕਾਲੇ ਪਾਣੀ ਵਾਂਗ ਕਾਲਾ ਪੈ ਗਿਆ ਹੈ। ਕਿਨਾਰੇ ਵਸਦੇ ਸਾਧੂ ਵਾਲਾ, ਫੂਸ ਮੰਡੀ , ਰੋੜਕੀ ਸਮੇਤ ਅੱਧੀ ਦਰਜ਼ਨ ਪਿੰਡਾਂ ਦੇ ਲੋਕਾਂ ਨੇ ਦੱਸਿਆ ਘੱਗਰ ਦੇ ਕਾਲੇ ਪਾਣੀ ਨੇ ਸਾਡੀ ਸਾਰੀ ਜ਼ਮੀਨ ਜ਼ਹਿਰੀ ਕਰ ਦਿੱਤੀ ਹੈ। ਨਲਕੇ ,ਮੋਟਰਾਂ ਅਤੇ ਟਿਊਬਵੈਲ ਧਰਤੀ ਵਿੱਚੋਂ ਝੱਗ ਵਾਲਾ ਜ਼ਹਿਰੀ ਪਾਣੀ ਕੱਢਦੇ ਹਨ।  ਜ਼ਹਿਰੀ ਪਾਣੀ ਕਾਰਨ ਪੈਦਾ ਹੋਣ ਵਾਲੀਟਾ ਫਸਲਾਂ ਜ਼ਹਿਰੀ ਹੋ ਗਈਆਂ ਹਨ। ਹਰਾ ਚਾਰਾ ਅਤੇ ਸਬਜ਼ੀਆਂ ਵੀ ਜਹਿਰੀ ਹੋ ਗਈਆਂ ਹਨ । ਸਾਡੇ ਪਿੰਡਾਂ ਦੇ ਲੋਕ ਕਦੇ ਕਾਲੀ ਪੀਲੀਏ ਨਾ ਮਰਦੇ ਹਨ ,ਕਦੇ ਕੈਂਸਰ ਨਾਲ ਅਤੇ ਕਦੇ ਹੱਡੀਆਂ ਅਤੇ ਚਮੜੀ ਰੋਗਾਂ ਕਾਰਨ । ਲੋਕਾਂ ਮੰਗ ਕੀਤੀ ਹੈ ਕਿ ਜਾਂ ਤਾਂ ਸਾਨੂੰ ਇੱਥੋਂ ਉਜਾੜ ਕੇ ਕਿਧਰੇ ਹੋਰ ਵਸਾ ਦਿੱਤਾ ਜਾਵੇ ਜਾਂ ਫਿਰ ਘੱਗਰ ‘ਚ ਚੰਡੀਗੜ੍ਹ, ਹਰਆਿਣਾ ਅਤੇ ਪੰਜਾਬ ਦੀ ਫੈਕਟਰੀਆਂ ਵਿੱਚੋਂ ਸੁੱਟਿਆ ਜਾ ਰਿਹਾ ਗੰਦਾ ਪਾਣੀ ਰੋਕਿਆ ਜਾਵੇ। ਲੋਕਾਂ ਰੋਹ ਭਰੀ ਅਵਾਜ਼ ‘ਚ ਕਿਹਾ ਸਾਥੋ ਆਪਣੇ ਧੀਆਂ ਪੁੱਤਾਂ, ਬਜ਼ੁਰਗਾਂ ਅਤੇ ਰਿਸਤੇਦਾਰਾਂ ਦੀਆਂ ਅਰਥੀਆਂ ਨੂੰ ਹੋਰ ਕੰਧੇ ਨਹੀਂ ਦਿੱਤੇ ਜਾਂਦੇ।

Please Click here for Share This News

Leave a Reply

Your email address will not be published. Required fields are marked *