ਪਟਿਆਲਾ : ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਮੌਕੇ ਪੰਜਾਬੀ ਜਾਗਰਣ ਅਖਬਾਰ ਵਲੋਂ ਕਰਵਾਏ ਜਾ ਰਹੇ ਗੱਤਕਾ ਮੁਕਾਬਲਿਆਂ ਤਹਿਤ ਇਥੇ ਸ±ਬਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਦਾ ਉਦਘਾਟਨ ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਦੇਵ ਸਿੰਘ ਆਕੜੀ ਨੇ ਕੀਤਾ। ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਸਹਾਇਕ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਅਤੇ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਵਾਲੀਆ ਵਿਸੇਸ ਤੌਰ ਤੇ ਸਾਮਲ ਹੋਏ।
ਇੰਟਰਨੈਸਨਲ ਸਿੰਘ ਮਾਰਸਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਗਏ ਗੱਤਕਾ ਮੁਕਾਬਲਿਆਂ ਵਿਚ ਜਿਲੇ ਭਰ ਵਿਚੋਂ ਲੜਕੇ ਅਤੇ ਲੜਕੀਆਂ ਦੀਆਂ 12 ਟੀਮਾਂ ਨੇ ਭਾਗ ਲਿਆ। ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸੰਪਰਕ ਵਿਭਾਗ ਦੇ ਸਹਾਇਕ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾ ਸਿੱਖ ਧਰਮ ਦੀ ਪਹਿਚਾਣ ਅਤੇ ਇਸ ਨੂੰ ਦੁਨੀਆਂ ਵਿਚ ਪ੍ਰਫੁੱਲਿਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਨੇ ਕਿਹਾਕਿ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ ਦੇ ਯਤਨਾ ਨਾਲ ਅੱਜ ਦੁਨੀਆਂ ਭਰ ਵਿਚ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਨੇ। ਉਨਾਂ ਨੇ ਕਿਹਾ ਕਿ ਇਹ ਸਾਡੇ ਗੁਰੂ ਸਹਿਬਾਨਾਂ ਵਲੋਂ ਬਖਸੀ ਹੋਈ ਦਾਤ ਹੈ, ਜਿਸ ਨੂੰ ਸਾਂਭਣਾ ਹਰ ਸਿੱਖ ਦਾ ਫਰਜ ਬਣਦਾ ਹੈ। ਉਨਾਂ ਨੇ ਪੰਜਾਬੀ ਜਾਗਰਣ ਦੇ ਇਨਾਂ ਯਤਨਾਂ ਦੀ ਵੀ ਸਲਾਘਾ ਕੀਤੀ। ਇਸ ਮੌਕੇ ਸੈਰ ਸਪਾਟਾ ਨਿਗਮ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਅਕਾਸਵਾਣੀ ਪਟਿਆਲਾ ਦੇ ਡਾਇਰੈਕਟਰ ਅਮਰਜੀਤ ਸਿੰਘ ਵੜੈਚ ਵੀ ਸਾਮਲ ਹੋਏ।
ਇਸ ਮੌਕੇ ਕਰਵਾਏ ਗਏ ਗੱਤਕਾ ਮੁਕਾਬਲਿਆਂ ਵਿਚ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਪਹਿਲੇ ਸਥਾਨ ਤੇ ਰਹੀਆਂ ਜਦਕਿ ਸੋਟੀ ਫਰੀ ਮੁਕਾਬਲੇ ਵਿਚ ਲੜਕੀਆਂ ਵਿਚੋਂ ਸਿਵਾਨੀ ਅਤੇ ਲੜਕਿਆਂ ਵਿਚੋਂ ਗੁਰਪ੍ਰੀਤ ਸਿੰਘ ਪਹਿਲੇ ਸਥਾਨ ਤੇ ਰਹੇ।