best platform for news and views

ਗ੍ਰਾਮੀਨ ਆਵਾਸ ਯੋਜਨਾ ਤਹਿਤ ਕੌਮੀ ਪੱਧਰ ‘ਤੇ ਪੰਜਾਬ ਨੂੰ ਤੀਜਾ ਸਥਾਨ ਹਾਸਲ : ਤ੍ਰਿਪਤ ਬਾਜਵਾ

Please Click here for Share This News

ਚੰਡੀਗੜ•, 27 ਮਈ :
ਪੰਜਾਬ ਪੇਂਡੂ ਵਿਕਾਸ, ਪੰਚਾਇਤ ਤੇ ਮਕਾਨ ਉਸਾਰੀ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਨ) ਤਹਿਤ ਕੌਮੀ ਪੱਧਰ ‘ਤੇ ਪੰਜਾਬ ਨੂੰ ਹੋਰਨਾਂ ਸੂਬਿਆਂ ‘ਚੋਂ ਤੀਜਾ ਸਥਾਨ ਹਾਸਲ ਹੋਇਆ ਹੈ।
ਉਨ•ਾਂ ਦੱਸਿਆ ਕਿ ਸੂਬੇ ਨੂੰ 14,000 ਘਰਾਂ ਦੀ ਉਸਾਰੀ ਦਾ ਜ਼ਿੰਮਾ ਸੌਂਪਿਆ ਗਿਆ ਸੀ ਜਿਸ ਵਿੱਚੋਂ 13,004 ਦੀ ਉਸਾਰੀ ਮੁਕੰਮਲ ਕੀਤੀ ਜਾ ਚੁੱਕੀ ਹੈ, ਜੋ 93 ਫੀਸਦ ਬਣਦੀ ਹੈ। ਬਾਕੀ ਬਚੇ ਘਰਾਂ ਦੀ ਉਸਾਰੀ ਦਾ ਕੰਮਾਂ ਜ਼ੋਰਾਂ ‘ਤੇ ਚੱਲ ਰਿਹਾ ਹੈ।
ਸ੍ਰੀ ਬਾਜਵਾ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਮਹੀਨੇ ਤੱਕ ਸੂਬੇ ਵੱਲੋਂ ਸਿਰਫ਼ 1212 ਘਰਾਂ ਦੀ  ਉਸਾਰੀ ਕੀਤੀ ਗਈ ਸੀ ਅਤੇ ਪੰਜਾਬ ਨੂੰ ਸਾਰੇ ਸੂਬਿਆਂ ਵਿੱਚੋਂ 26 ਵਾਂ ਸਥਾਨ ਹਾਸਲ ਹੋਇਆ ਸੀ। ਇਸਦੀ ਰੌਸ਼ਨੀ ਵਿੱਚ ਪੇਂਡੂ ਵਿਕਾਸ ਵਿਭਾਗ ਦੀ ਸਾਰੀ ਮਸ਼ੀਨਰੀ ਇਸ ਕਾਰਜ ਵਿੱਚ ਲਗਾਈ ਗਈ ਅਤੇ ਇਸ ਯੋਜਨਾ ਨੂੰ ਵੱਡਾ ਹੁਲਾਰਾ ਦਿੱਤਾ ਗਿਆ। ਉਨ•ਾਂ ਕਿਹਾ ਕਿ 2018 ਦੀ ਰੈਂਕਿਗ ਮੁਕਾਬਲੇ ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ।
ਸ੍ਰੀ ਬਾਜਵਾ ਨੇ ਕਿਹਾ ਕਿ ਉਨ•ਾਂ ਵੱਲੋਂ ਕੱਚਾ ਹਾਊਸ ਦੀ ਪਰਿਭਾਸ਼ਾ ਵਿੱਚ ਢਿੱਲ ਦੇਣ ਲਈ ਇਹ ਮੁੱਦਾ ਕੇਂਦਰ ਕੋਲ ਉਠਾਇਆ ਗਿਆ ਸੀ ਤਾਂ ਜੋ ਸੂਬੇ ਵਿਚਲੇ ਗਰੀਬ ਲੋਕਾਂ ਨੂੰ ਇਸ ਯੋਜਨਾ ਅਧੀਨ ਯੋਗ ਬਣਾਇਆ ਜਾ ਸਕੇ।
ਸ੍ਰੀ ਅਨੁਰਾਗ ਵਰਮਾ, ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨੇ ਕਿਹਾ ਕਿ ਇਸ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ 1.2 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ ਨੂੰ 90 ਦਿਨ ਭਾਵ 21,690 ਰੁਪਏ , ਦਾ ਕੰਮ ਦਿੱਤਾ ਗਿਆ ਹੈ। ਉਨ•ਾਂ ਅੱਗੇ ਦੱਸਿਆ ਕਿ ਲਾਭਪਾਤਰੀ ਨੂੰ ਮਨਰੇਗਾ ਅਧੀਨ ਘਰ ਵਿੱਚ ਪਖ਼ਾਨੇ ਦੀ ਉਸਾਰੀ ਲਈ 12000 ਰੁਪਏ ਵੀ ਪ੍ਰਦਾਨ ਕੀਤੇ ਗਏ ਹਨ। ਇਸ ਤਰ•ਾਂ ਹਰੇਕ ਯੋਗ ਪਰਿਵਾਰ ਨੂੰ 1,53,690 ਰੁਪਏ ਦਾ ਕੁੱਲ ਲਾਭ ਮੁਹੱਈਆ ਕਰਵਾਇਆ ਗਿਆ ਹੈ।
ਉਨ•ਾਂ ਕਿਹਾ ਕਿ ਇਸ ਸਕੀਮ ਦੇ ਲਾਗੂਕਰਨ ਵਿੱਚ ਪਾਰਦਰਸ਼ਤਾ ਲਿਆਉਣ ਲਈ ‘ਆਵਾਸ ਐਪ’ ਮੋਬਾਇਲ ਐਪਲੀਕੇਸ਼ਨ ਜ਼ਰੀਏ ਘਰ ਦੀਆਂ ਜੀਓ ਟੈਗਡ ਫੋਟੋਗਾ੍ਰਫਸ ਅਪਲੋਡ ਕੀਤੀਆਂ ਜਾਂਦੀਆਂ ਹਨ। ਇਹ ਕੰਮ ਤਿੰਨ ਪੜਾਵਾਂ ਵਿੱਚ ਕੀਤਾ ਜਾਂਦਾ ਹੈ ਭਾਵ ਉਸਾਰੀ ਤੋਂ ਪਹਿਲਾਂ, ਲਿੰਟਲ ਲੈਵਲ ਅਤੇ ਕੰਮ ਪੂਰਾ ਹੋਣ ‘ਤੇ।

Please Click here for Share This News

Leave a Reply

Your email address will not be published. Required fields are marked *