best platform for news and views

ਗੋਲੀ ਮਾਰ ਕੇ ਠੇਕੇ ਦੇ ਕਰਿੰਦੇ ਤੋਂ ਨਗਦੀ ਲੈ ਕੇ ਫ਼ਰਾਰ

Please Click here for Share This News

ਧੂਰੀ, 24 ਅਗਸਤ (ਮਹੇਸ਼) – ਥਾਣਾ ਸਦਰ ਧੂਰੀ ਅਧੀਨ ਆਉਂਦੇ ਪਿੰਡ ਫਰਵਾਹੀ ਵਿਖੇ ਸ਼ਰਾਬ ਠੇਕੇ ਦੇ ਕਰਿੰਦੇ ਦੇ ਗੋਲੀ ਮਾਰ ਕੇ ਅਣਪਛਾਤੇ ਵਿਅਕਤੀ ਠੇਕੇ ਤੋਂ ਨਗਦੀ ਲੈ ਕੇ ਫ਼ਰਾਰ ਹੋ ਗਏ। ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਦੋਸ਼ਾਂ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਦੀਪ ਜੈਨ ਕੰਪਨੀ ਦੇ ਪਿੰਡ ਫਰਵਾਹੀ ਵਿਖੇ ਸਥਿਤ ਸ਼ਰਾਬ ਠੇਕੇ ਦੇ ਕਰਿੰਦੇ ਗੁਰਮੁਖ ਸਿੰਘ ਉਰਫ਼ ਰਾਜੂ ਪੁੱਤਰ ਹਰੀ ਸਿੰਘ ਵਾਸੀ ਮੁਬਾਰਕਪੁਰ ਚੂੰਗਾ ਵੱਲੋਂ ਥਾਣਾ ਸਦਰ ਧੂਰੀ ਦੀ ਪੁਲਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਲੰਘੀ 22 ਅਗਸਤ ਦੀ ਦੇਰ ਸ਼ਾਮ ਕਰੀਬ 9.15 ਵਜੇ ਉਹ ਠੇਕੇ ‘ਤੇ ਡਿਊਟੀ ਕਰ ਰਿਹਾ ਸੀ ਕਿ ਮੋਟਰ ਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਰਾਈਫ਼ਲ ਨਾਲ ਉਸ ਵੱਲ ਫਾਇਰ ਕੀਤਾ ਗਿਆ, ਜੋ ਉਸ ਦੇ ਪੇਟ ਵਿਚ ਵੱਜਿਆ ਅਤੇ ਜ਼ਖਮੀ ਹਾਲਤ ‘ਚ ਹਮਲਾਵਰ ਉਸ ਪਾਸੋਂ ਕਰੀਬ 4 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਪੁਲਸ ਵੱਲੋਂ ਉਕਤ ਬਿਆਨ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Please Click here for Share This News

Leave a Reply

Your email address will not be published. Required fields are marked *