
ਮਾਛੀਵਾੜਾ ਸਾਹਿਬ, 8 ਫਰਵਰੀ (ਹਰਪ੍ਰੀਤ ਸਿੰਘ ਕੈਲੇ) – ਗੂੰਗਾ ਤੇ ਬੋਲਾ ਨੌਜਵਾਨ ਮਾਛੀਵਾੜਾ ਦੇ ਰਣਜੀਤ ਸਿੰਘ ਨਗਰ ਦੇ ਨਿਵਾਸੀ ਰਾਜੂ ਮਾਹਤੋ ਦੀ 8 ਸਾਲਾ ਬੱਚੀ ਨੂੰ ਅਗਵਾ ਕਰਕੇ ਫ਼ਰਾਰ ਹੋ ਗਿਆ ਹੈ ਜਿਸ ‘ਤੇ ਮਾਛੀਵਾੜਾ ਪੁਲਿਸ ਨੇ ਉਸ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਲੜਕੀ ਦੇ ਪਿਤਾ ਰਾਜੂ ਮਾਹਤੋ ਵਲੋਂ ਪੁਲਿਸ ਕੋਲ ਦਰਜ਼ ਕਰਵਾਏ ਗਏ ਬਿਆਨਾਂ ਅਨੁਸਾਰ ਬਲੀਬੇਗ ਬਸਤੀ ਨੇੜ•ੇ ਇਹ ਗੂੰਗਾ ਤੇ ਬੋਲਾ ਨੌਜਵਾਨ ਕੁਝ ਸਮਾਂ ਪਹਿਲਾਂ ਹੀ ਆ ਕੇ ਰਹਿਣ ਲੱਗਾ ਸੀ ਜਿਸ ਨਾਲ ਉਨ•ਾਂ ਦੀ ਜਾਣ-ਪਹਿਚਾਣ ਹੋ ਗਈ। ਬਿਆਨਕਰਤਾ ਅਨੁਸਾਰ ਇਹ ਗੂੰਗਾ ਤੇ ਬੋਲੇ ਨੌਜਵਾਨ ਨੇ ਇਸ਼ਾਰੇ ਨਾਲ ਉਸਨੂੰ ਸਮਝਾਇਆ ਕਿ ਉਹ ਉਸਦੀ 8 ਸਾਲਾ ਲੜਕੀ ਸੁਨੀਤਾ ਨੂੰ ਬਜ਼ਾਰੋਂ ਨਵੇਂ ਕੱਪੜੇ ਲਿਆ ਕੇ ਦਿੰਦਾ ਹੈ ਅਤੇ ਉਹ ਉਸਨੂੰ ਆਪਣੇ ਨਾਲ ਲੈ ਗਿਆ ਪਰ ਜਦੋਂ ਵਾਪਿਸ ਨਾ ਆਇਆ ਤਾਂ ਉਸਦੀ ਕਾਫ਼ੀ ਤਲਾਸ਼ ਕੀਤੀ ਗਈ। ਬਿਆਨਕਰਤਾ ਅਨੁਸਾਰ ਜਦੋਂ ਉਸਦੀ ਲੜਕੀ ਦੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਸਨੇ ਮਾਛੀਵਾੜਾ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਵਲੋਂ ਇਸ ਗੂੰਗੇ ਤੇ ਬੋਲੇ ਨੌਜਵਾਨ ਖਿਲਾਫ਼ ਬੱਚੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ਼ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਗੂੰਗੇ ਤੇ ਬੋਲੇ ਨੌਜਵਾਨ ਨੇ ਪ੍ਰਕਾਸ਼ ਮੈਮੋਰੀਅਲ ਗੂੰਗੇ ਤੇ ਬੋਲੇ ਬੱਚਿਆਂ ਦੇ ਸਕੂਲ ਤੋਂ ਕੁਝ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ। ਪੁਲਿਸ ਵਲੋਂ ਤਲਾਸ਼ ਦੌਰਾਨ ਇਹ ਜਾਣਕਾਰੀ ਮਿਲੀ ਕਿ ਇਸ ਨੂੰ ਬੱਚੀ ਸਮੇਤ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਦੇਖਿਆ ਗਿਆ ਹੈ ਪਰ ਉਥੇ ਤਲਾਸ਼ ਦੌਰਾਨ ਵੀ ਜਾਣਕਾਰੀ ਨਹੀਂ ਮਿਲੀ। ਪੁਲਿਸ ਅਨੁਸਾਰ ਜੇਕਰ ਕਿਸੇ ਵੀ ਵਿਅਕਤੀ ਨੂੰ ਗੂੰਗੇ ਤੇ ਬੋਲੇ ਨੌਜਵਾਨ ਨਾਲ 8 ਸਾਲਾ ਬੱਚੀ ਦਿਖਾਈ ਦੇਵੇ ਜਿਸ ਦਾ ਨਾਮ ਸੁਨੀਤਾ ਹੈ ਉਹ ਤੁਰੰਤ ਨੇੜ•ਲੇ ਪੁਲਿਸ ਥਾਣੇ ਜਾਂ ਮਾਛੀਵਾੜਾ ਪੁਲਿਸ ਨੂੰ ਸੂਚਿਤ ਕਰੇ ਤਾਂ ਜੋ ਇਹ ਜ਼ੁਰਮ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਜਾ ਸਕੇ।