best platform for news and views

ਗੁਲਜ਼ਾਰ ਸਿੰਘ ਸ਼ੌਂਕੀ ਦੀ ਕਿਤਾਬ ”ਆਹਮੋ-ਸਾਹਮਣੇ” ਲੋਕ ਅਰਪਣ

Please Click here for Share This News

ਧੂਰੀ, 1 ਅਪ੍ਰੈਲ (ਮਹੇਸ਼ ਜਿੰਦਲ) ਸਾਹਿੱਤ ਸਭਾ ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਸਥਾਨਕ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਾਲ ਸਾਹਿੱਤਿਕ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਕਮਲਜੀਤ ਸਿੰਘ ਟਿੱਬਾ, ਗੁਰਜੀਤ ਸਿੰਘ ਜਹਾਂਗੀਰ, ਸੁਰਿੰਦਰ ਸਿੰਘ ਰਾਜਪੂਤ ਅਤੇ ਜਗਦੇਵ ਸ਼ਰਮਾ ਨੇ ਕੀਤੀ। ਸਭ ਤੋਂ ਪਹਿਲਾਂ ਸਭਾ ਦੇ ਸਰਪ੍ਰਸਤ ਜੈ ਰਾਮ ਨਿਰਦੋਸ਼ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ। ਪਵਨ ਹਰਚੰਦਪੁਰੀ ਨੇ ਨਿਰਦੋਸ਼ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਉਪਰੰਤ ਸਭਾ ਦੇ ਉੱਘੇ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ ਦੁਆਰਾ ਕੀਤੀਆਂ ਮਹੱਤਵਪੂਰਨ ਮੁਲਾਕਾਤਾਂ ਦੀ ਕਿਤਾਬ ”ਆਹਮੋ-ਸਾਹਮਣੇ” ਜਿਸ ਦੀ ਸੰਪਾਦਨਾ ਸ. ਸੰਤ ਸਿੰਘ ਬੀਲਾ• ਨੇ ਕੀਤੀ ਹੈ, ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਬਾਰੇ ਡਾ. ਤੇਜਵੰਤ ਮਾਨ, ਪਵਨ ਹਰਚੰਦਪੁਰੀ ਅਤੇ ਡਾ. ਕਮਲਜੀਤ ਸਿੰਘ ਟਿੱਬਾ ਨੇ ਭਰਪੂਰ ਜਾਣਕਾਰੀ ਦਿੰਦਿਆਂ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਭਿਆਚਾਰ, ਸੰਗੀਤ, ਗਾਇਕੀ ਅਤੇ ਸਾਹਿਤਕ ਸ਼ਖ਼ਸੀਅਤਾਂ ਦੀਆਂ ਕੀਤੀਆਂ ਇਹ ਮੁੱਲਵਾਨ ਮੁਲਾਕਾਤਾਂ ਪਾਠਕਾਂ ਨੂੰ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਜਾਣਕਾਰੀ ਮੁਹੱਈਆ ਕਰਦੀਆਂ ਰਹਿਣਗੀਆਂ। ਇਸ ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਗੁਲਜ਼ਾਰ ਸਿੰਘ ਸ਼ੌਂਕੀ ਦਾ ਸਨਮਾਨ ਵੀ ਕੀਤਾ ਗਿਆ।
ਇਸ ਉਪਰੰਤ ਜੈ ਰਾਮ ਨਿਰਦੋਸ਼ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਗਿਆ ਜਿਸ ਵਿਚ ਅਮਰਜੀਤ ਸਿੰਘ ਅਮਨ, ਸਤਪਾਲ ਪਰਾਸ਼ਰ, ਨਰੰਜਣ ਸਿੰਘ ਦੋਹਲਾ, ਗੁਲਜ਼ਾਰ ਸਿੰਘ ਸ਼ੌਂਕੀ, ਬਲਵਿੰਦਰ ਸਿੰਘ ਬਾਲੀ, ਸ਼ੇਰ ਸਿੰਘ ਬੇਨੜਾ, ਪੇਂਟਰ ਸੁਖਦੇਵ ਧੂਰੀ, ਕੁਲਵਿੰਦਰ ਸਿੰਘ ਕਿੰਦੀ ਅਤੇ ਡਾ. ਰਾਕੇਸ਼ ਸ਼ਰਮਾ ਨੇ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਗ਼ਜ਼ਲਾਂ ਦੇ ਦੌਰ ਵਿਚ ਪਵਨ ਹਰਚੰਦਪੁਰੀ, ਕਾਮਰੇਡ ਰਮੇਸ਼ ਜੈਨ, ਰਾਜਿੰਦਰ ਪਾਲ, ਅਮਨਦੀਪ ਸਿੰਘ, ਜੀਵਨ ਬੜੀ, ਜਤਿੰਦਰ ਮਾਨਵ, ਸੋਹਣ ਸਿੰਘ, ਜਗਰੂਪ ਸਿੰਘ ਦੋਹਲਾ, ਸੁਰਿੰਦਰ ਸਿੰਘ ਰਾਜਪੂਤ ਸ਼ਾਮਲ ਹੋਏ। ਜਗਦੇਵ ਸ਼ਰਮਾ, ਬਲਜੀਤ ਸਿੰਘ ਸੱਪਲ, ਗੁਰਜੀਤ ਸਿੰਘ ਜਹਾਂਗੀਰ, ਡਾ. ਜੈ ਗੋਪਾਲ ਗੋਇਲ ਅਤੇ ਅਮਰ ਗਰਗ ਕਲਮਦਾਨ ਨੇ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ। ਕਰਤਾਰ ਸਿੰਘ ਠੁੱਲੀਵਾਲ ਨੇ ਆਪਣੀ ਨਵੀਂ ਕਿਤਾਬ ਵਿਚੋਂ ਪਾਠ, ਗੁਰਦੀਪ ਸਿੰਘ ਕੈਂਥ ਨੇ ਗੁਲਜ਼ਾਰ ਸਿੰਘ ਸ਼ੌਂਕੀ ਦਾ ਕਾਵਿ ਚਿੱਤਰ, ਵੈਦ ਬੰਤ ਸਿੰਘ ਸਾਰੋ ਨੇ ਦੋ ਕਲੀਆਂ ਅਤੇ ਨਾਹਰ ਸਿੰਘ ਮੁਬਾਰਿਕਪੁਰੀ ਨੇ ਮਿਰਜ਼ਾ ਗਾਇਆ।
ਅੰਤ ਵਿਚ ਡਾ. ਤੇਜਵੰਤ ਮਾਨ ਨੇ ਪੜ•ੀਆਂ ਗਈਆਂ ਰਚਨਾਵਾਂ ਉੱਤੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸਾਹਿੱਤ ਕਦੇ ਵੀ ਨਿਰਪੱਖ ਨਹੀਂ ਹੁੰਦਾ। ਪ੍ਰਗਟ ਕੀਤਾ ਹਰ ਵਿਚਾਰ ਕਿਸੇ ਨਾ ਕਿਸੇ ਰਾਜਨੀਤੀ ਨਾਲ ਮੇਲ ਖਾਂਦਾ ਹੈ। ਸਾਰੇ ਲੇਖਕਾਂ ਨੂੰ ਸਮੇਂ ਦੀਆਂ ਨਾਜ਼ੁਕ ਹਾਲਤਾਂ ਅਨੁਸਾਰ ਕਲਮ ਚਲਾਉਣ ਅਤੇ ਆਪਣਾ ਬਣਦਾ ਯੋਗਦਾਨ ਪਾਉਣ ਦੀ ਸਲਾਹ ਦਿੱਤੀ ਤਾਂ ਕਿ ਭਾਰਤੀ ਸੰਵਿਧਾਨ ਅਤੇ ਜਮਹੂਰੀਅਤ ਨੂੰ ਦੇਸ਼ ਅੰਦਰ ਕਾਇਮ ਰੱਖਿਆ ਜਾ ਸਕੇ। ਉਨ•ਾਂ ਨੇ ਲੇਖਕਾਂ ਨੂੰ ਸੱਦਾ ਦਿੱਤਾ ਕਿ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ, ਵਿਚਾਰਾਂ ਅਤੇ ਭਾਸ਼ਣਾਂ ਦੀ ਬੋਹਲਤਾਬਾਦ ਦੀ ਰਾਖੀ ਕੀਤੀ ਜਾ ਸਕੇ। ਸਟੇਜ ਦੀ ਕਾਰਵਾਈ ਅਮਰਜੀਤ ਸਿੰਘ ਅਮਨ ਨੇ ਬਾਖ਼ੂਬੀ ਚਲਾਈ।


ਤਸਵੀਰ:- ਕਿਤਾਬ ”ਆਹਮੋ-ਸਾਹਮਣੇ” ਲੋਕ ਅਰਪਣ ਕਰਦੇ ਹੋਏ ਪ੍ਰਧਾਨਗੀ ਮੰਡਲ ।

Please Click here for Share This News

Leave a Reply

Your email address will not be published. Required fields are marked *