best platform for news and views

ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ਼ ਭਿੱਖੀਵਿੰਡ ਦਾ ਬਾਰਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Please Click here for Share This News

ਭਿੱਖੀਵਿੰਡ 6 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਬਾਰਵੀਂ
ਕਲਾਸ ਦੇ ਨਤੀਜਿਆਂ ਵਿਚ ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਦੇ
ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਇਹਨਾਂ ਨਤੀਜਿਆਂ ਦੌਰਾਨ ਸਕੂਲ ਵਿਦਿਆਰਥੀ
ਪਰਮਪਾਲ ਸਿੰਘ ਬਾਜਵਾ ਨੇ 96.4% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾਂ ਸਥਾਨ ਹਾਸਲ
ਕੀਤਾ, ਉਥੇ ਜਸਮੀਨ ਕੌਰ ਨੇ 92.6% ਨਾਲ ਦੂਸਰਾ, ਜਸ਼ਨਦੀਪ ਸਿੰਘ ਸੰੰਧੂ ਤੇ ਗੁਰਪਿੰਦਰ
ਕੌਰ ਨੇ 91.8% ਨਾਲ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਵਿਦਿਆਰਥੀਆਂ ਹਰਮਨਦੀਪ ਕੌਰ ਨੇ
91.2%, ਰਾਬੀਆਂ ਨੇ 90.4%, ਰਵਦੀਪ ਕੌਰ ਨੇ 90.4% ਸਮੇਤ ਸੱਤ ਬੱਚਿਆਂ ਨੇ 90% ਤੋਂ
ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ
ਮਨੋਜ ਕੁਮਾਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ
ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਨੇ ਕਿਹਾ ਕਿ ਜੋ ਵਿਦਿਆਰਥੀ ਪੜ੍ਹਾਈ ਲਗਨ
ਤੇ ਮਿਹਨਤ ਨਾਲ ਕਰਦੇ ਹਨ, ਉਹ ਇਕ ਦਿਨ ਉੱਚ ਮੁਕਾਮ ਹਾਸਲ ਕਰਕੇ ਦੇਸ਼ ਦਾ ਨਾਮ ਰੋਸ਼ਨ
ਕਰਦੇ ਹਨ।


ਫੋਟੋ ਕੈਪਸ਼ਨ :- ਸਕੂਲ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਪਿ੍ਰੰ੍ਰਸੀਪਲ ਮਨੋਜ ਕੁਮਾਰ ਆਦਿ ਸਟਾਫ।

Please Click here for Share This News

Leave a Reply

Your email address will not be published. Required fields are marked *