best platform for news and views

ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ਼ ਭਿੱਖੀਵਿੰਡ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

Please Click here for Share This News

ਭਿੱਖੀਵਿੰਡ 8 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ
ਨਤੀਜਿਆਂ ਵਿਚ ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ
ਨੇ ਬਹੁਤ ਸ਼ਾਨਦਾਰ ਪ੍ਰਦਰਸ਼ਣ ਕਰਦੇ ਹੋਏ ਸਕੂਲ਼ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਨਤੀਜਿਆਂ ਦੌਰਾਨ ਸਕੂਲ ਵਿਦਿਆਰਥੀ ਉਮਰਾ ਨਈਮ ਨੇ 97% ਅੰਕ ਹਾਸਲ ਕਰਕੇ ਪੂਰੇ
ਜਿਲ੍ਹ੍ਹੇ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ, ਉਥੇ ਕਸ਼ਿਸ਼ ਨੇ 96.4% ਅੰਕ ਹਾਸਲ ਕਰਕੇ
ਸਕੂਲ ‘ਚ ਦੂਸਰਾ, ਵਰਨਪ੍ਰੀਤ ਕੌਰ ਨੇ 96.2% ਅੰੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਰਮਨਦੀਪ ਕੌਰ ਨੇ 95.4%, ਰੂਪਕਿਰਨ ਨੇ 95%, ਸਿਧੀ ਰਜਦਾਨ ਨੇ 95%,
ਅਰਪਨਪ੍ਰੀਤ ਨੇ 94.8%, ਅਰਮਾਨਪ੍ਰੀਤ ਨੇ 93.8%, ਸਲੋਨੀ ਨੇ 92.8%, ਪਰਨੀਤ ਕੌਰ ਤੇ
ਪ੍ਰਭਦੀਪ ਕੌਰ ਨੇ 92.6%, ਸੁਖਮੀਤ ਸਿੰਘ ਨੇ 91.8%, ਮਰੀਤੁਨਜੇ ਠਾਕੁਰ ਤੇ ਸਮਰੀਨ
ਕੌਰ ਨੇ 91.4%, ਕਿਰਨਪ੍ਰੀਤ ਕੌਰ ਨੇ 91.2%, ਸੁਪਰੀਤ ਕੌਰ ਨੇ 90.8%, ਅਵਰੀਨ ਕੌਰ
ਨੇ 90.6% ਹਾਸਲ ਕਰਕੇ ਮੁਹਰਲੇ ਬੱਚਿਆਂ ਵਿਚ ਆਪਣਾ ਨਾਮ ਦਰਜ ਕਰਵਾਇਆ। ਦੱਸਣਯੋਗ ਹੈ
ਕਿ ਜਿਥੇ ਸਕੂਲ਼ ਦਾ ਦਸਵੀਂ ਕਲਾਸ ਦਾ ਨਤੀਜਾ 100% ਰਿਹਾ, ਉਥੇ ਸਕੂਲ ਦੇ 17
ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕਰਕੇ ਸਕੂਲ਼ ਦਾ ਨਾਮ ਧਰੂ ਤਾਰੇ ਵਾਂਗ ਉੱਚਾ
ਕੀਤਾ। ਸਕੂਲ ਵੱਲੋਂ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਕੂਲ
ਬੁਲਾ ਕੇ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਸ੍ਰੀ ਮਨੋਜ ਕੁਮਾਰ ਨੇ ਵਿਦਿਆਰਥੀਆਂ,
ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਵੀ ਸਖਤ ਮਿਹਨਤ
ਕਰਨ ਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸ੍ਰੀ ਮਨੋਜ ਕੁਮਾਰ ਨੇ
ਦੂਸਰੇ ਵਿਦਿਆਰਥੀਆਂ ਨੂੰ ਸ਼ੰਦੇਸ਼ ਦਿੰਦਿਆਂ ਕਿਹਾ ਕਿ ਜਿਹਨਾਂ ਵਿਦਿਆਰਥੀਆਂ ਨੇ
ਪੁਜੀਸ਼ਨਾਂ ਹਾਸਲ ਕੀਤੀਆਂ ਹਨ, ਉਹਨਾਂ ਤੋਂ ਪ੍ਰੇਰਣਾ ਲੈ ਕੇ ਪੜ੍ਹਾਈ ਲਗਨ ਤੇ ਸਖਤ
ਮਿਹਨਤ ਨਾਲ ਕਰਨੀ ਚਾਹੀਦੀ ਹੈ।


ਫੋਟੋ ਕੈਪਸ਼ਨ :- ਅਵੱਲ ਰਹੇ ਸਕੂਲ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦੇ
ਪਿ੍ਰੰ੍ਰਸੀਪਲ ਮਨੋਜ ਕੁਮਾਰ ਆਦਿ ਸਟਾਫ।

Please Click here for Share This News

Leave a Reply

Your email address will not be published. Required fields are marked *