best platform for news and views

ਗੁਰੂ ਨਾਨਕ ਦੇਵ ਜੀ ਵੱਲੋਂ ਲਗਾਇਆ ਸਿੱਖੀ ਦਾ ਬੂਟਾ ਵੱਧ-ਫੁੱਲ ਰਿਹਾ : ਅਮਰਜੀਤ ਸਿੰਘ ਸਭਰਾ

Please Click here for Share This News

ਭਿੱਖੀਵਿੰਡ 9 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ
ਸਿੱਖੀ ਦਾ ਬੂਟਾ ਹਮੇਸ਼ਾ ਵੱਧਦਾ-ਫੁੱਲਦਾ ਰਹੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ
ਪ੍ਰਸਿੱਧ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾਂ ਨੇ “ਪੰਜਾਬੀ ਜਾਗਰਣ” ਨਾਲ ਭਿੱਖੀਵਿੰਡ
ਵਿਖੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਜਗਤ ਗੁਰੂ ਸ੍ਰੀ ਗੁਰੂ
ਨਾਨਕ ਦੇਵ ਜੀ ਦਾ 550 ਸਾਲਾਂ ਗੁਰਪੂਰਬ ਪੂਰੀ ਦੁਨੀਆਂ ਵਿਚ ਸ਼ਰਧਾ-ਭਾਵਨਾ ਨਾਲ ਮਨਾਇਆ
ਜਾ ਰਿਹਾ ਹੈ, ਜੋ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਪਹਿਲੇ
ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਾਤ-ਪਾਤ ਨੂੰ ਖਤਮ ਕਰਕੇ ਆਪਣੇ ਹੱਥੀ ਕਿਰਤ
ਕਰਨ, ਨਾਮ ਜਪਣ, ਵੰਡ ਛੱਕਣ ਦਾ ਉਪਦੇਸ਼ ਦੇ ਕੇ ਸਹੀ ਮਾਰਗ ਦਾ ਰਾਹ ਦਿਖਾਇਆ ਸੀ, ਪਰ
ਕੁਝ ਲੋਕ ਆਪਣੇ ਸਵਾਰਥਾਂ ਦੀ ਪੂਰਤੀ ਲਈ ਗੁਰੂਆਂ ਦਾ ਉਪਦੇਸ਼ ਦੂਸਰੇ ਲੋਕਾਂ ਨੂੰ ਦੱਸ
ਰਹੇ ਹਨ, ਪਰ ਆਪ ਮੰਨਣ ਦੀ ਬਜਾਏ ਖਾਨਾਪੂਰਤੀ ਕਰਕੇ ਹੀ ਸਾਰ ਰਹੇ ਹਨ। ਭਾਈ ਅਮਰਜੀਤ
ਸਿੰਘ ਸਭਰਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮਾਰੂ ਨਸ਼ਿਆਂ ਦਾ ਤਿਆਗ ਕਰਕੇ
ਸਿੱਖੀ ਵਿਚ ਪ੍ਰਪੱਖ ਹੋ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦਾ ਲੜ ਲੱਗਣ ਤਾਂ
ਜੋ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ
ਸਕੇ। ਇਸ ਮੌਕੇ ਐਸ.ਜੀ.ਪੀ.ਸੀ ਪ੍ਰਚਾਰਕ ਗੁਰਬਚਨ ਸਿੰਘ ਕਲਸੀਆ, ਕੰਧਾਲ ਸਿੰਘ ਬਾਠ,
ਸਾਹਿਬ ਸਿੰਘ ਸੈਦੋ, ਇੰਦਰਜੀਤ ਸਿੰਘ ਸੰਧੂ, ਮਨਮਿੰਦਰ ਸਿੰਘ ਢਿਲੋਂ, ਨਿਸ਼ਾਨ ਸਿੰਘ
ਕਲਸੀਆ, ਤਰਸੇਮ ਸਿੰਘ ਮੰਡ, ਅਰਜਨ ਸਿੰਘ ਭਾਊ, ਸੁਖਵੰਤ ਸਿੰਘ, ਗੁਰਵੇਲ ਸਿੰਘ ਆਦਿ
ਹਾਜਰ ਸਨ।


ਫੋਟੋ ਕੈਪਸ਼ਨ :- ਪੰਥ ਪ੍ਰਸਿੱਧ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾਂ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *