best platform for news and views

ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਨੂੰ ਸਮਰਪਿਤ ਸਮਾਗਮ ਕਰਵਾਇਆ

Please Click here for Share This News

ਭਿੱਖੀਵਿੰਡ 8 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਸੈਕਰਡ ਸੋਲਜ ਕਾਨਵੈਂਟ ਸਕੂਲ ਕਾਲੇ
(ਭਿੱਖੀਵਿੰਡ) ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੂਰਬ ਨੂੰ
ਸਮਰਪਿਤ ਅਤੇ ਏਕਮਬੀਰ ਸਿੰਘ ਤੇ ਏਕਨੂਰ ਸਿੰਘ ਦੇ ਜਨਮਦਿਨ ਮੌਕੇ ਗੁਰੂ ਸਾਹਿਬ ਦਾ
ਸ਼ੁਕਰਾਨਾ ਕਰਨ ਲਈ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਮੌਕੇ ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ। ਪੰਥ ਪ੍ਰਸਿੱਧ ਵਿਦਵਾਨ ਭਾਈ
ਗੁਰਇਕਬਾਲ ਸਿੰਘ, ਭਾਈ ਮਨਜੀਤ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਪ੍ਰਤਾਪ ਸਿੰਘ ਦੇ
ਰਾਗੀ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਪਹੁੰਚੇਂ ਸੱਚਖੰਡ
ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਜਗਤਾਰ ਸਿੰਘ
ਭਿੱਖੀਵਿੰਡ ਤੇ ਮਾਤਾ ਖੀਵੀ ਜੀ ਭਲਾਈ ਟਰੱਸਟ ਦੇ ਭਾਈ ਚਰਨਜੀਤ ਸਿੰਘ ਭੱਗੂਪੁਰ,
ਐਸ.ਜੀ.ਪੀ.ਸੀ ਪ੍ਰਚਾਰਕ ਭਾਈ ਗੁਰਬਚਨ ਸਿੰਘ ਕਲਸੀਆਂ ਵੱਲੋਂ ਸੰਗਤਾਂ ਨੂੰ
ਕਥਾ-ਵਿਚਾਰਾਂ ਰਾਂਹੀ ਨਿਹਾਲ ਕਰਦਿਆਂ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜਣ
ਦੀ ਅਪੀਲ ਕੀਤੀ ਗਈ। ਸਕੂਲ਼ ਚੇਅਰਮੈਂਨ ਕੰਧਾਲ ਸਿੰਘ ਬਾਠ, ਐਮ.ਡੀ ਸਾਹਿਬ ਸਿੰਘ ਸੈਦੋ,
ਹਰਜਿੰਦਰ ਸਿੰਘ ਬਾਠ ਵੱਲੋਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ, ਭਾਈ ਗੁਰਇਕਬਾਲ ਸਿੰਘ,
ਭਾਈ ਚਰਨਜੀਤ ਸਿੰਘ, ਭਾਈ ਗੁਰਬਚਨ ਸਿੰਘ ਕਲਸੀਆਂ, ਆਈ.ਟੀ. ਕਾਲਜ ਦੇ ਚੇਅਰਮੈਂਨ
ਇੰਦਰਜੀਤ ਸਿੰਘ, ਪ੍ਰਿੰਸੀਪਲ ਮਨਮਿੰਦਰ ਸਿੰਘ, ਕਲਗੀਧਰ ਪਬਲਿਕ ਸਕੂਲ ਦੇ ਐਮ.ਡੀ ਬੁੱਢਾ
ਸਿੰਘ ਮੱਲੀ, ਸਮਾਜਸੇਵਕ ਜੋਗਿੰਦਰ ਸਿੰਘ ਡੱਲ, ਸਰਪੰਚ ਸੁੱਚਾ ਸਿੰਘ ਕਾਲੇ, ਜਥੇਦਾਰ
ਹਰੀ ਸਿੰਘ, ਜਥੇਦਾਰ ਬਾਵਾ ਸਿੰਘ, ਬਲਵਿੰਦਰ ਸਿੰਘ ਪਾਹੜਾ, ਗ੍ਰੰਥੀ ਕੁਲਵੰਤ ਸਿੰੰਘ
ਪਹੂਵਿੰਡ, ਸਾਬਕਾ ਸਰਪੰਚ ਰਸਾਲ ਸਿੰਘ, ਕੈਪਟਨ ਪ੍ਰਕਾਸ਼ ਸਿੰਘ, ਗੁਰਮੀਤ ਸਿੰਘ
ਸੁਰਸਿੰਘ, ਪ੍ਰਸ਼ੋਤਮ ਸਿੰਘ ਸੋਹਲ ਮੈਨੇਜਰ, ਰੇਸ਼ਮ ਸਿੰਘ ਸਮੇਤ ਧਾਰਮਿਕ ਤੇ ਸਮਾਜਸੇਵੀ
ਸ਼ਖਸ਼ੀਅਤਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕਰਦਿਆਂ ਸਮਾਗਮ ‘ਚ ਪਹੰੁਚਣ ਲਈ ਧੰਨਵਾਦ
ਕੀਤਾ।


ਫੋਟੋ ਕੈਪਸ਼ਨ :- ਸਮਾਗਮ ਦੌਰਾਨ ਕੀਰਤਨ ਦੀ ਹਾਜਰੀ ਭਰਦੇ ਭਾਈ ਗੁਰਇਕਬਾਲ ਸਿੰਘ ਅਤੇ
ਸਿੰਘ ਸਾਹਿਬ ਭਾਈ ਜਗਤਾਰ ਸਿੰਘ ਨੂੰ ਸਨਮਾਨਿਤ ਕਰਦੇ ਕੰਧਾਲ ਸਿੰਘ ਬਾਠ, ਸਾਹਿਬ ਸਿੰਘ
ਸੈਦੋ, ਜਥੇਦਾਰ ਬਾਵਾ ਸਿੰਘ ਆਦਿ।

Please Click here for Share This News

Leave a Reply

Your email address will not be published. Required fields are marked *