best platform for news and views

‘ਗੁਰੂ’ ਦੇ ਹੱਕ ‘ਚ ਅਕਾਲੀ ਦਲ-ਭਾਜਪਾ ਨੇ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ ਗਿਆ

Please Click here for Share This News

ਮਾਛੀਵਾੜਾ ਸਾਹਿਬ, 17 ਮਈ (ਹਰਪ੍ਰੀਤ ਸਿੰਘ ਕੈਲੇ) – ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਸ਼ਹਿਰ ਵਿਚ ਲੋਕ ਸਭਾ ਹਲਕਾ ਸ਼੍ਰੀ ਫਤਹਿਗੜ• ਸਾਹਿਬ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ ਵਿਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜਿਸ ਵਿਚ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਜਥੇ. ਸੰਤਾ ਸਿੰਘ ਉਮੈਦਪੁਰ, ਹਰਦੀਪ ਸਿੰਘ ਗੁਰੂ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ‘ਗੁਰੂ’ ਲਈ ਵੋਟਾਂ ਮੰਗੀਆਂ।
ਇਹ ਵਿਸ਼ਾਲ ਰੋਡ ਸ਼ੋਅ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਸ਼ੁਰੂ ਕੇ ਸ਼ਹਿਰ ਵਿਚ ਅਕਾਲੀ ਦਲ-ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ ਕਰਦਾ ਹੋਇਆ ਵਾਪਿਸ ਦਫ਼ਤਰ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਆਪਣੇ ਸੰਬੋਧਨ ਵਿਚ ਜਥੇ. ਸੰਤਾ ਸਿੰਘ ਉਮੈਦਪੁਰ ਤੇ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਰੋਡ ਸ਼ੋਅ ਦੌਰਾਨ ਲੋਕਾਂ ਦੇ ਮਿਲੇ ਪਿਆਰ ਤੇ ਸਮਰਥਨ ਨੇ ਦਰਬਾਰਾ ਸਿੰਘ ਗੁਰੂ ਦੀ ਜਿੱਤ ਤੇ ਮੋਹਰ ਲਗਾ ਦਿੱਤੀ ਹੈ ਕਿਉਂਕਿ ਲੋਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਇਸ ਮੌਕੇ ਗੁਰੂ ਦੇ ਬੇਟੇ ਹਰਦੀਪ ਸਿੰਘ ਗੁਰੂ ਵੱਲੋਂ ਵੀ ਸ਼ਹਿਰ ਵਿਚ ਦੁਕਾਨਦਾਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਆਪਣੇ ਪਿਤਾ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਜਥੇ. ਕੁਲਦੀਪ ਸਿੰਘ ਜਾਤੀਵਾਲ, ਯੂਥ ਵਿੰਗ ਦੇ ਦਿਹਾਤੀ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਉਜਾਗਰ ਸਿੰਘ ਬੈਨੀਪਾਲ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਪਰਮਜੀਤ ਸਿੰਘ ਢਿੱਲੋਂ, ਜਥੇ. ਹਰਜਤਿੰਦਰ ਸਿੰਘ ਪਵਾਤ, ਮੋਹਣ ਸਿੰਘ ਲੱਖੋਵਾਲ, ਕਰਮਜੀਤ ਸਿੰਘ ਲੋਪੋਂ, ਮਨਜੀਤ ਸਿੰਘ ਮੱਕੜ, ਦੇਸਰਾਜ ਸਿੰਘ ਰਹੀਮਾਂਬਾਦ, ਚਰਨਜੀਤ ਸਿੰਘ ਲੱਖੋਵਾਲ, ਮਨਮੋਹਣ ਸਿੰਘ ਖੇੜਾ, ਜੋਗਿੰਦਰ ਸਿੰਘ ਪੋਲਾ, ਭਾਜਪਾ ਆਗੂ ਸੁਸ਼ੀਲ ਲੂਥੜਾ, ਡਾ. ਸੰਜੀਵ ਗਰਗ, ਗੁਰਮੇਲ ਸਿੰਘ ਬੈਨੀਪਾਲ, ਡਾ. ਮਨਪ੍ਰੀਤ ਸਿੰਘ, ਹੈਪੀ ਸਿੰਘ ਪ੍ਰਧਾਨ ਬੀਸੀ ਵਿੰਗ, ਐਡਵੋਕੇਟ ਗੁਰਬੀਰ ਸਿੰਘ, ਉਪਜਿੰਦਰ ਸਿੰਘ ਔਜਲਾ, ਪ੍ਰਭਦੀਪ ਸਿੰਘ ਰੰਧਾਵਾ, ਜੁਗਰਾਜ ਸਿੰਘ ਮੰਡ, ਮੋਹਣਜੀਤ ਸਿੰਘ, ਜਗਦੀਪ ਸਿੰਘ ਲੱਖੋਵਾਲ, ਕਰਮਜੀਤ ਸਿੰਘ ਹੇੜੀਆਂ, ਮਨਰਾਜ ਸਿੰਘ ਲੁਬਾਣਗੜ•, ਸੁਰਿੰਦਰ ਸਿੰਘ ਲੋਪੋਂ, ਅਮਨਦੀਪ ਸਿੰਘ ਤਨੇਜਾ, ਦਲਜੀਤ ਸਿੰਘ ਬੁੱਲੇਵਾਲ, ਰਮੇਸ਼ ਝਾ, ਮਨਦੀਪ ਸਿੰਘ ਢਿੱਲੋਂ, ਨੰਬਰਦਾਰ ਧਰਮਿੰਦਰ ਸਿੰਘ, ਤੋਂ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਮੌਜੂਦ ਸਨ।


ਫੋਟੋ ਕੈਪਸ਼ਨ
ਮਾਛੀਵਾੜਾ ਰੋਡ ਸ਼ੋਅ : ਰੋਡ ਸ਼ੋਅ ਦੌਰਾਨ ਦਿਖਾਈ ਦੇ ਰਹੇ ਜਥੇ. ਸੰਤਾ ਸਿੰਘ ਉਮੈਦਪੁਰ, ਜਗਜੀਵਨ ਸਿੰਘ ਖੀਰਨੀਆਂ ਤੇ ਹੋਰ ਆਗੂ।

Please Click here for Share This News

Leave a Reply

Your email address will not be published. Required fields are marked *