best platform for news and views

ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ 

Please Click here for Share This News

ਧੂਰੀ,7 ਮਈ (ਮਹੇਸ਼ ਜਿੰਦਲ) ਸੀ.ਬੀ.ਐੱਸ.ਸੀ. ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਦੇਸ਼ ਭਗਤ ਕਾਲਜ ਬਰੜਵਾਲ ਟਰੱਸਟ ਅਧੀਨ ਸ਼੍ਰੀ ਪਰਮਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦਾ ਨਤੀਜਾ 100% ਰਿਹਾ ਹੈ। ਦਸਵੀਂ ਕਲਾਸ ਦੀ ਵਿਦਿਆਰਥਣ ਅੰਜਨਜੋਤ ਕੌਰ ਨੇ 98.6% ਅੰਕ ਹਾਸਲ ਕਰ ਕੇ ਜਿੱਥੇ ਜ਼ਿਲ•ੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਉੱਥੇ ਹੀ ਇਲਾਕੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਲੜੀ ਤਹਿਤ ਭਵਰੀਤ ਕੌਰ ਤੇ ਰਵਨੀਤ ਕੌਰ ਨੇ 98.2% ਅੰਕ ਅਤੇ ਮਨਰੀਤ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ 18 ਵਿਦਿਆਰਥੀਆਂ ਨੇ 95% ਤੋਂ ਜ਼ਿਆਦਾ ਅਤੇ 51 ਵਿਦਿਆਰਥੀਆਂ ਨੇ 90% ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ। ਗਣਿਤ ਵਿਸ਼ੇ ਦੇ 5 ਵਿਦਿਆਰਥੀਆਂ ਨੇ 100/100 ਅੰਕ ਹਾਸਲ ਕੀਤੇ ਅਤੇ ਆਈ.ਟੀ. ‘ਚੋਂ ਵੀ 14 ਵਿਦਿਆਰਥੀਆਂ ਨੇ 100/100 ਅੰਕ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਾਰ•ਵੀਂ ਜਮਾਤ ਦੇ ਸੀ.ਬੀ.ਐੱਸ.ਸੀ. ਨਤੀਜਿਆਂ ਵਿਚ ਵੀ ਇਸ ਸਕੂਲ ਦੀ ਵਿਦਿਆਰਥਣ ਰੁਪਾਂਸ਼ੀ ਸਿੰਗਲਾ ਨੇ 98.2% ਅੰਕ ਹਾਸਲ ਕਰ ਕੇ ਸਬ-ਡਬੀਜਨ ਧੂਰੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਕੂਲ ਦੇ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੀ.ਮਧੂਸੂਦਨਨ, ਵਾਇਸ ਪ੍ਰਿੰਸੀਪਲ ਸ਼੍ਰੀਮਤੀ ਨਲੀਨਾ ਕੁਮਾਰੀ ਅਤੇ ਸਮੂਹ ਸਟਾਫ਼ ਨੂੰ ਜਾਂਦਾ ਹੈ। ਸਕੂਲ ਵਿਚ ਸ਼ਾਨਦਾਰ ਨਤੀਜੇ ਆਉਣ ‘ਤੇ ਬੱਚਿਆਂ ਵੱਲੋਂ ਢੋਲ ‘ਤੇ ਭੰਗੜੇ ਪਾਏ ਗਏ ਅਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ। ਇਸ ਮੌਕੇ ਟਰੱਸਟ ਦੇ ਸਕੱਤਰ ਸ. ਬਲਵੰਤ ਸਿੰਘ ਮੀਮਸਾ ਅਤੇ ਮੈਂਬਰ ਟਰੱਸਟ ਸ਼੍ਰੀ ਪ੍ਰਦੀਪ ਸਿੰਗਲਾ, ਸ਼੍ਰੀ ਜਤਿੰਦਰ ਸਿੰਘ ਸੋਨੀ ਮੰਡੇਰ, ਡਾ. ਸੁਖਵਿੰਦਰ ਸਿੰਘ ਧਾਂਦਰਾ ਅਤੇ ਸਮੂਹ ਟਰੱਸਟ ਮੈਂਬਰਾਨ ਨੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਹੈ।

Please Click here for Share This News

Leave a Reply

Your email address will not be published. Required fields are marked *