ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦੇਵ ਪੂਹਲਾ ਰੋਡ ਭਿਖੀਵਿੰਡ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ !ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥੇ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ ! ਪ੍ਰਸਿੱਧ ਕਥਾਵਾਚਕ ਭਾਈ ਸੁਖਰਾਜ ਸਿੰਘ ਭਿੱਖੀਵਿੰਡ ਵਾਲਿਆਂ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੇਸ਼ੱਕ ਦੁਸ਼ਮਣਾਂ ਨੇ ਸਿੱਖੀ ਨੂੰ ਮਿਟਾਉਣ ਦੇ ਬਹੁਤ ਸਾਰੇ ਯਤਨ ਕੀਤੇ ਪਰ ਸਿੱਖੀ ਨੂੰ ਮਿਟਾਉਣ ਵਾਲੇ ਖੁਦ ਆਪ ਹੀ ਮਿਟ ਗਏ ! ਉਨ੍ਹਾਂ ਨੇ ਦੇਸ਼ ਦੀ ਰੀੜ ਦੀ ਹੱਡੀ ਨੌਜਵਾਨ ਸ਼ਕਤੀ ਤੇ ਸਮੂਹ ਸੰਗਤਾਂ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਆਪਣੇ ਧਰਮ ਵਿੱਚ ਪ੍ਰਪੱਕ ਹੋਣ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ !ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਸਵੰਤ ਸਿੰਘ ਨੇ ਵੀ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਆਖਿਆ !ਇਸ ਮੌਕੇ ਸਰਦਾਰ ਜਸਬੀਰ ਸਿੰਘ ਰੱਬ ,ਮਨਜੀਤ ਸਿੰਘ ਬਿਜਲੀ ਵਾਲੇ , ਤਰਸੇਮ ਸਿੰਘ ਡੇਅਰੀ ਵਾਲੇ, ਗੁਰਿੰਦਰ ਸਿੰਘ ਲਾਡਾ, ਵਿਜੈ ਕੁਮਾਰ ਮੈਣੀ ,ਦਵਿੰਦਰ ਸਿੰਘ,ਬੁੱਢਾ ਸਿੰਘ ,ਥਾਣੇਦਾਰ ਜੋਗਿੰਦਰ ਸਿੰਘ ,ਰੰਗਲਾ ਪੰਜਾਬ ਫਰੈਂਡਜ਼ ਕਲੱਬ ਭਿੱਖੀਵਿੰਡ ਆਗੂ ਗੁਲਸ਼ਨ ਕੁਮਾਰ, ਸਮੇਤ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ ! ਇਸ ਮੌਕੇ ਗੁਰੂ ਸਾਹਿਬ ਦੇ ਲੰਗਰ ਸੰਗਤਾਂ ਨੂੰ ਵਰਤਾਏ ਗਏ,ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ !
ਫੋਟੋ ਕੈਪਸ਼ਨ :-ਪ੍ਰਸਿੱਧ ਕਥਾਵਾਚਕ ਭਾਈ ਸੁਖਰਾਜ ਸਿੰਘ ਭਿੱਖੀਵਿੰਡ ਕਥਾ ਸਰਵਣ ਕਰਵਾਉਂਦੇ ਹੋਏ, ਸੰਗਤਾਂ ਬਾਣੀ ਸਰਵਣ ਕਰਦੀਆਂ ਹੋਈਆਂ !