ਭਿੱਖੀਵਿੰਡ 26 ਅਕਤੂਬਰ (ਜਗਮੀਤ ਸਿੰਘ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼ ਭਿੱਖੀਵਿੰਡ ਵਿਖੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਦੀਵਾਲੀ ਦਾ ਤਿਉਹਾਰ ਬੜ੍ਹੇ ਉਤਸ਼ਾਹ ਨਾਲ ਮਨਾਇਆ। ਸਕੂਲ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਦੀਵਾਲੀ ਦਾ ਇਤਿਹਾਸ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਤੇ ਸਟਾਫ ਵੱਲੋਂ ਸਕੂਲ ਵਿਖੇ ਪੋਦੇ ਲਗਾ ਕੇ ਗਰੀਨ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਮੌਕੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਵਿਦਿਆਰਥੀਆਂ ਵਿਚ ਰੰਗੋਲੀ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿਚ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਵੱਲੋਂ ਸਮੂਹ ਸਟਾਫ ਨੂੰ ਤੋਹਫੇ ਤੇ ਮਿਠਾਈਆਂ ਦੇ ਕੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਵਾਈਸ ਪਿ੍ਰੰਸੀਪਲ ਧੀਰਜ ਮਹਿਤਾ, ਮੈਡਮ ਪ੍ਰਿਆ, ਪਰਮਜੀਤ ਕੌਰ, ਕੰਵਲ ਕੌਰ, ਕੁਲਵਿੰਦਰ ਸਿੰਘ, ਆਦਿ ਸਟਾਫ ਹਾਜਰ ਸੀ।
ਫੋਟੋ ਕੈਪਸ਼ਨ :- ਸਕੂਲ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਆਦਿ ਸਟਾਫ।