best platform for news and views

ਗੁਰੂਕੁਲ ਪਬਲਿਕ ਸਕੂਲ਼ ਭਿੱਖੀਵਿੰਡ ਵਿਖੇ “ਮਦਰ ਡੇ” ਮਨਾਇਆ

Please Click here for Share This News

ਭਿੱਖੀਵਿੰਡ 10 ਮਈ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ
ਸਕੂਲ਼ ਭਿੱਖੀਵਿੰਡ ਵਿਖੇ ‘ਮਦਰ ਡੇ’ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ
ਸਕੂਲ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਤੇ ਸਮੂਹ ਸਟਾਫ ਵੱਲੋਂ ਕੇਕ ਕੱਟ ਕੇ ਖੁਸ਼ੀ
ਮਨਾਈ ਗਈ, ਉਥੇ ਸਕੂਲ ਵਿਦਿਆਰਥਣਾਂ ਵੱਲੋਂ ਮਦਰ ਡੇ ਨੂੰ ਸਮਰਪਿਤ ਵੱਖ-ਵੱਖ ਤਰ੍ਹਾਂ ਦੇ
ਚਾਟ ਤੇ ਕਾਰਡ ਬਣਾ ਕੇ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਤੇ ਅਧਿਆਪਕਾਂ ਨੂੰ ਦਿੱਤੇ
ਗਏ। ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ
ਦਿੰਦਿਆਂ ਮਦਰਜ਼ ਡੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰੱਬ ਤੋਂ ਬਾਅਦ ਮਾਂ ਦਾ
ਬੱਚੇ ਦੀ ਜਿੰਦਗੀ ਵਿਚ ਅਹਿਮ ਸਥਾਨ ਹੰੁਦਾ ਹੈ, ਜਿਸ ਦੀ ਬਦੋਲਤ ਬੱਚਾ ਜਨਮ ਲੈ ਕੇ
ਜਿੰਦਗੀ ਦਾ ਨਿੱਘ ਮਾਣਦਾ ਹੈ। ਇਸ ਮੌਕੇ ਵਾਈਸ ਪਿ੍ਰੰਸੀਪਲ ਧੀਰਜ ਮਹਿਤਾ,
ਕੋ-ਆਰਡੀਨੇਟਰ ਪਰਮਜੀਤ ਕੌਰ, ਕੰਵਲਜੀਤ ਕੌਰ, ਜਗਜੀਤ ਕੌਰ, ਸ਼ਰਨਪ੍ਰੀਤ ਕੌਰ, ਜਗਰੂਪ
ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਬਲਜੀਤ ਕੌਰ ਆਦਿ ਸਕੂਲ ਸਟਾਫ ਨੇ ਵੀ ਮਦਰ ਡੇ ਦੀ
ਸਕੂਲ਼ ਵਿਦਿਆਰਥਣਾਂ ਨੂੰ ਵਧਾਈ ਦਿੱਤੀ।


ਫੋਟੋ ਕੈਪਸ਼ਨ :- ਮਦਰ ਡੇ ਨੂੰ ਸਮਰਪਿਤ ਵਿਦਿਆਰਥਣਾਂ ਵੱਲੋਂ ਬਣਾਏ ਚਾਟ ਤੇ ਕਾਰਡਾਂ
ਨਾਲ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਤੇ ਅਧਿਆਪਕਾਂ।

Please Click here for Share This News

Leave a Reply

Your email address will not be published. Required fields are marked *