best platform for news and views

ਗੁਰੂਕੁਲ ਪਬਲਿਕ ਸਕੂਲ਼ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Please Click here for Share This News

ਭਿੱਖੀਵਿੰਡ 9 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ
ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼
ਭਿੱਖੀਵਿੰਡ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸੌ ਫੀਸਦੀ ਰਿਹਾ। ਇਹ ਜਾਣਕਾਰੀ ਸਕੂਲ
ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਦਿੰਦਿਆਂ ਕਿਹਾ ਕਿ ਸਕੂਲ ਦੀਆਂ ਵਿਦਿਆਰਥਣਾਂ
ਜਸ਼ਨਦੀਪ ਕੌਰ ਨੇ 93%, ਗਗਨਪ੍ਰੀਤ ਕੌਰ ਨੇ 92.5%, ਮਨਪ੍ਰੀਤ ਕੌਰ ਨੇ 92%,
ਹਰਮਨਪ੍ਰੀਤ ਕੌਰ ਨੇ 92%, ਕੋਮਲਪ੍ਰੀਤ ਕੌਰ ਨੇ 91.6% ਅੰਕ ਹਾਸਲ ਕਰਕੇ ਗੁਰੂਕੁਲ
ਸਕੂਲ਼ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਅਵੱਲ ਰਹੀਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ
ਕਰਵਾ ਕੇ ਵਧਾਈ ਦਿੰਦਿਆਂ ਪਿ੍ਰੰਸੀਪਲ ਸੋਨੀਆ ਮਲਹੋਤਰਾ, ਵਾਈਸ ਪਿ੍ਰੰਸੀਪਲ ਧੀਰਜ
ਮਹਿਤਾ ਨੇ ਸਨਮਾਨਿਤ ਕੀਤਾ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਦਿਲੋਂ ਅਸ਼ੀਰਵਾਦ ਦਿੱਤਾ।
ਇਸ ਮੌਕੇ ਕੋ-ਆਰਡੀਨੇਟਰ ਪਰਮਜੀਤ ਕੌਰ, ਕੰਵਲਜੀਤ ਕੌਰ, ਜਗਜੀਤ ਕੌਰ, ਸ਼ਰਨਪ੍ਰੀਤ ਕੌਰ,
ਜਗਰੂਪ ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਬਲਜੀਤ ਕੌਰ ਆਦਿ ਸਕੂਲ ਸਟਾਫ ਨੇ ਵੀ ਸਕੂਲ਼
ਵਿਦਿਆਰਥਣਾਂ ਨੂੰ ਵਧਾਈ ਦਿੱਤੀ।


ਫੋਟੋ ਕੈਪਸ਼ਨ :- ਸਕੂਲ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਪਿ੍ਰੰਸੀਪਲ ਮੈਡਮ ਸੋਨੀਆ
ਮਲਹੋਤਰਾ, ਵਾਈਸ ਪਿ੍ਰੰਸੀਪਲ ਧੀਰਜ ਮਹਿਤਾ।

Please Click here for Share This News

Leave a Reply

Your email address will not be published. Required fields are marked *