best platform for news and views

 ਗੁਰਵਿੰਦਰ ਸਿੰਘ ਗੋਗੀ ਪੂੰਨਾਵਾਲ ਯੂਥ ਅਕਾਲੀ-ਦਲ ਦੇ ਕੋਰ ਕਮੇਟੀ ਮੈਂਬਰ ਨਿਯੁਕਤ

Please Click here for Share This News

ਧੂਰੀ,12 ਅਪ੍ਰੈਲ (ਮਹੇਸ਼ ਜਿੰਦਲ) ਯੂਥ ਅਕਾਲੀ-ਦਲ ਵੱਲੋਂ ਧੂਰੀ ਹਲਕੇ ਦੇ ਸੀਨੀਅਰ ਯੂਥ ਅਕਾਲੀ ਆਗੂ ਅਤੇ ਪਿੰਡ ਪੂੰਨਾਵਾਲ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੋਗੀ ਪੂੰਨਾਵਾਲ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾਉਣ ਤੇ ਗੁਰਵਿੰਦਰ ਸਿੰਘ ਗੋਗੀ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਬਿਕਰਮਜੀਤ ਸਿੰਘ ਮਜੀਠੀਆ ਅਤੇ ਧੂਰੀ ਦੇ ਸ਼੍ਰੋਮਣੀ ਦੇ ਹਲਕਾ ਇੰਚਾਰਜ ਹਰੀ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਮੈ ਉਹ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।  ਗੁਰਵਿੰਦਰ ਸਿੰਘ ਗੋਗੀ ਦੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਨਿਯੁਕਤ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰਜਿੰਦਰ ਸਿੰਘ ਕਾਂਝਲਾ,ਜਥੇਦਾਰ ਭੁਪਿੰਦਰ ਸਿੰਘ ਭਲਵਾਨ,ਅਮਨਵੀਰ ਸਿੰਘ ਚੈਰੀ,ਸਤਗੂਰ ਸਿੰਘ ਨਮੋਲ,ਜਤਿੰਦਰ ਸਿੰਘ ਸੋਨੀ ਮੰਡੇਰ,ਬੰਤ ਸਿੰਘ ਐਮ.ਡੀ ਧੂਰੀ ਬੱਸ,ਤਲਵੀਰ ਸਿੰਘ ਧਨੇਸਰ,ਪਰਮਜੀਤ ਸਿੰਘ ਪੰਮਾ,ਸੁਖਵਿੰਦਰ ਸਿੰਘ ਈਸੀ, ਮਨਵਿੰਦਰ ਸਿੰਘ ਬਿੰਨਰ,ਨਿਰਮਲਜੀਤ ਸਿੰਘ ਬਿੱਲੂ,ਡਾਂ.ਰਾਜਵੀਰ ਸਿੰਘ ਤੋ ਇਲਾਵਾ ਹੋਰ ਅਕਾਲੀ ਆਗੂਆਂ ਨੇ ਮੁਬਾਰਕਬਾਦ ਦਿੰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ।

ਕੈਪਸ਼ਨ –   ਗੁਰਵਿੰਦਰ ਸਿੰਘ ਗੋਗੀ ਦੀ ਫਾਈਲ ਫ਼ੋਟੋ

Please Click here for Share This News

Leave a Reply

Your email address will not be published. Required fields are marked *