ਹੁਸ਼ਿਆਰਪੁਰ (ਤਰਸੇਮ ਦੀਵਾਨਾ)ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਹੁਸ਼ਿਆਰਪੁਰ ਦੇ ਵਿਸ਼ਾਲ ਨਗਰ ਕੀਰਤਨ ਸ਼੍ਰੀ ਆਨੰਦਪੁਰ ਸਾਹਿਬ ਦੇ ਲਈ ਰਵਾਨਾ ਹੋਵੇਗਾ। ਇਸ ਸੰਬੰਧੀ ਇੱਕ ਬੈਠਕ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਤੇ ਇੰਪੂਰਵਮੈਂਟ ਟ੍ਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗੁਵਾਈ ਵਿੱਚ ਹੋਈ। ਇਸ ਮੌਕੇ ਤੇ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਆਯੋਜਿਤ ਹੋਣ ਵਾਲੇ ਵਿਸ਼ਾਲ ਸਮਾਗਮ ਵਿੱਚ ਭਾਗ ਲੈਣ ਦੇ ਲਈ ਇਹ ਨਗਰ ਕੀਰਤਨ ਪੰਜ ਪਿਆਰੀਆਂ ਦੀ ਅਗੁਵਾਈ ਵਿੱਚ 30 ਦਿਸੰਬਰ ਨੂੰ ਸਵੇਰੇ 9.30 ਵਜੇ ਗੁਰਦੁਆਰਾ ਕਲਗੀਧਰ ਮਾਡਲ ਟਾਊਨ ਤੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਲਈ ਚੱਲੇਗਾ। ਉਹਨਾਂ ਦੱਸਿਆ ਕਿ ਲਾਲੀ ਬਾਜਵਾ ਦੀ ਅਗੁਵਾਈ ਵਿੱਚ ਨਗਰ ਕੀਰਤਨ ਸੰਬੰਧੀ ਸਾਰੀਆਂ ਤਿਆਰੀਆਂ ਪੂਰੀ ਕਰ ਲਈਆ ਹਨ। ਇਸ ਮੌਕੇ ਤੇ ਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਕਲਗੀਧਰ ਤੋਂ ਪੈਦਲ ਮਾਹਿਲਪੁਰ ਅੱਡੇ ਤੱਕ ਪਹੁੰਚਣਗੇ। ਇਸ ਉਪਰੰਤ ਨਗਰ ਕੀਰਤਨ ਗੱਡੀਆ ਅਤੇ ਹੋਰ ਵਾਹਨਾਂ ਨਾਲ ਚੱਬੇਵਾਲ, ਮਾਹਿਲਪੁਰ ਅਤੇ ਗੜਸ਼ੰਕਰ ਤੋਂ ਹੁੰਦਾ ਹੋਇਆ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੇਗਾ। ਉਹਨਾਂ ਸੰਗਤ ਨੂੰ ਅਪੀਲ ਕਰਦੇ ਹੋਏ ਵੱਧ ਤੋਂ ਵੱਧ ਨਗਰ ਕੀਰਤਨ ਵਿੱਚ ਭਾਗ ਲੈਣ ਲਈ ਕਿਹਾ। ਇਸ ਮੌਕੇ ਤੇ ਹਰਜੀਤ ਸਿੰਘ ਮਠਾਰੂ, ਬਲਜੀਤ ਸਿੰਘ ਭੀਖੋਵਾਲ, ਰਣਜੀਤ ਸਿੰਘ ਰਾਣਾ, ਸੁਰਜੀਤ ਸਿੰਘ, ਰਣਧੀਰ ਸਿੰਘ ਭਾਰਜ, ਹਰਜਿੰਦਰ ਸਿੰਘ ਵਿਰਦੀ, ਦਲਜਿੰਦਰ ਧਾਮੀ, ਪਰਮਿੰਦਰ ਸਿੰਘ ਸੱਜਣਾ, ਸਤਵਿੰਦਰ ਵਾਲਿਆ, ਸੁਖਵਿੰਦਰ ਸੁੱਖੀ, ਜਤਿੰਦਰ ਆਦਿ ਮੌਜੂਦ ਸਨ।