best platform for news and views

ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਹਸਪਤਾਲਾਂ ‘ਚ ਮਰੀਜਾਂ ਨੂੰ ਰੋਜਾਨਾਂ ਛਕਾਇਆ ਜਾਂਦਾ ਲੰਗਰ

Please Click here for Share This News

ਭਿੱਖੀਵਿੰਡ 27 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਅਜੋਕੇ ਸਮੇਂ ਵਿਚ ਜਿਥੇ ਵੱਖ-ਵੱਖ
ਸਮਾਜਸੇਵੀ ਜਥੇਬੰਦੀਆਂ ਤੇ ਐਨ.ਆਰ.ਆਈ ਵੀਰਾਂ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਦੀ
ਮੁਸ਼ਕਿਲਾਂ ਵੇਲੇ ਮਦਦ ਕੀਤੀ ਜਾ ਰਹੀ ਹੈ, ਉਥੇ ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਦੀਪ
ਸਿੰਘ ਪਹੂਵਿੰਡ ਦੇ ਪ੍ਰਧਾਨ ਕਰਨਲ ਜੀ.ਐਸ ਸੰਧੂ, ਮੈਨੇਜਰ ਬਲਵੰਤ ਸਿੰਘ, ਬੀਬੀ ਕੌਲਾ
ਜੀ ਭਲਾਈ ਕੇਂਦਰ ਟਰਸੱਟ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ, ਭਾਈ ਹਰਮਿੰਦਰ
ਸਿੰਘ ਦੀ ਸੋਚ ‘ਤੇ ਪਹਿਰਾ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਪ੍ਰਕਾਸ਼
ਸਿੰਘ, ਜਸਕਰਨ ਸਿੰਘ ਪੀਏ, ਨਵਦੀਪ ਸਿੰਘ, ਦੀਪ, ਗੁਰਲਾਲ ਸਿੰਘ, ਸ਼ਿੰਦਰ, ਗੁਰਪਿੰਦਰ
ਸਿੰਘ, ਹਰਮਨ ਸਿੰਘ, ਜਸਕਰਨ ਸਿੰਘ ਆਦਿ ਵੱਲੋਂ ਕਸਬਾ ਭਿੱਖੀਵਿੰਡ ਦੇ ਵੱਖ-ਵੱਖ
ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਮਰੀਜਾਂ ਤੇ ਲੋਕਾਂ ਨੂੰ ਸਵੇਰ ਸਮੇਂ ਚਾਹ-ਰਸ ਤੇ ਰਾਤ
ਸਮੇਂ ਲੰਗਰ ਛਕਾਇਆ ਜਾ ਰਿਹਾ ਹੈ ਤਾਂ ਜੋ ਦੁਖੀਆਂ ਦੀ ਮਦਦ ਕੀਤੀ ਜਾ ਸਕੇ। ਸਮਾਜਸੇਵਕ
ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਗੁਰਦੁਆਰਾ ਸਾਹਿਬ ਦੇ ਉਪਰਾਲੇ ਦੀ ਸ਼ਲਾਘਾ
ਕਰਦਿਆਂ ਕਿਹਾ ਕਿ ਕਈ ਵਾਰ ਹਸਪਤਾਲਾਂ ਵਿਚ ਮਰੀਜ ਦੂਰ-ਦੁਰੇਡੇ ਤੋਂ ਆਏ ਹੰੁਦੇ ਹਨ,
ਜਿਹਨਾਂ ਲਈ ਰੋਟੀ-ਪਾਣੀ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੰੁਦਾ ਹੈ, ਜਦੋਂ ਕਿ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੇਵਾਦਾਰ ਬਾਬਾ ਪ੍ਰਕਾਸ਼ ਸਿੰਘ, ਜਸਕਰਨ ਸਿੰਘ ਆਦਿ
ਵੱਲੋਂ ਰੋਜਾਨਾਂ ਅੰਮ੍ਰਿਤ ਵੇਲੇ ਚਾਹ-ਰਸ ਤੇ ਰਾਤ ਸਮੇਂ ਲੰਗਰ ਸਮੇਂ ਸਿਰ ਪਹੰੁਚਾਉਣਾ
ਸ਼ਲਾਘਾਯੋਗ ਕਦਮ ਹੈ। ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਲੋਕਾਂ ਨੂੰ ਅਪੀਲ ਕੀਤੀ
ਕਿ ਸਮਾਜ ਭਲਾਈ ਦੇ ਕੰਮਾਂ ਵਿਚ ਹਿੱਸਾ ਲੈ ਕੇ ਲੋੜਵੰਦ ਲੋਕਾਂ ਦੀ ਮਦਦ ਕਰਨ, ਇਹ ਹੀ
ਮਨੁੱਖਤਾ ਦੀ ਅਸਲ ਸੇਵਾ ਹੈ।

ਫੋਟੋ ਕੈਪਸ਼ਨ :- ਭਿੱਖੀਵਿੰਡ ਵਿਖੇ ਮਰੀਜਾਂ ਨੂੰ ਲੰਗਰ ਛਕਾਉਦੇ ਬਾਬਾ ਪ੍ਰਕਾਸ਼ ਸਿੰਘ,
ਜਸਕਰਨ ਸਿੰਘ ਪੀਏ, ਦੀਪ ਆਦਿ ਸੇਵਾਦਾਰ।

Please Click here for Share This News

Leave a Reply

Your email address will not be published. Required fields are marked *