best platform for news and views

ਗੁਰਦੁਆਰਾ ਭਾਈ ਤਾਰੂ ਸਿੰਘ ਪੂਹਲਾ ਦੇ ਲੰਗਰ ਹਾਲ ਦਾ ਲੈਂਟਰ ਪਾਇਆ

Please Click here for Share This News

ਭਿੱਖੀਵਿੰਡ 17 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਭਾਈ ਤਾਰੂ
ਸਿੰਘ ਪੂਹਲਾ ਦੇ ਜਨਮ ਅਸਥਾਨ ਪਿੰਡ ਪੂਹਲਾ ਵਿਖੇ ਗੁਰਦੁਆਰਾ ਸਾਹਿਬ ਦੇ ਬਣ ਰਹੇ ਲੰਗਰ
ਹਾਲ ਦਾ ਲੈਂਟਰ ਪਾਇਆ ਗਿਆ। ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਸੇਵਾਦਾਰ ਭਾਈ ਹਰਮਿੰਦਰ
ਸਿੰਘ ਵੱਲੋਂ ਅਰਦਾਸ ਕਰਕੇ ਲੈਂਟਰ ਪਾਉਣ ਦੀ ਸੇਵਾ ਸ਼ੁਰੂ ਕੀਤੀ ਗਈ। ਪ੍ਰੈਸ ਨਾਲ
ਗੱਲਬਾਤ ਕਰਦਿਆਂ ਭਾਈ ਹਰਮਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਅਸਥਾਨਾਂ ਦੀਆਂ
ਵੱਡੀਆਂ-ਵੱਡੀਆਂ ਬਿਲਡਿੰਗਾਂ ਜਿਹਨਾਂ ‘ਤੇ ਕਰੋੜਾਂ ਰੁਪਏ ਖਰਚ ਹੁੰਦੇ ਹਨ, ਇਹ ਸਭ
ਸੰੰਗਤਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ। ਲੈਂਟਰ ਦੀ ਸੇੇਵਾ ਕਰ ਰਹੇ ਕੈਪਟਨ
ਸੁਖਦੇਵ ਸਿੰਘ, ਹਰੀ ਸਿੰਘ, ਸਰਪੰਚ ਸਤਨਾਮ ਸਿੰਘ, ਬਲਜੀਤ ਸਿੰਘ ਭਿੱਖੀਵਿੰਡ, ਗੁਰਸੇਵਕ
ਸਿੰਘ, ਬਘੇਲ ਸਿੰਘ, ਕਾਹਨ ਸਿੰਘ, ਠੇਕੇਦਾਰ ਰਾਮ ਸਿੰਘ, ਸੁਖਚੈਨ ਸਿੰਘ, ਸੁਖਵੰਤ
ਸਿੰੰਘ ਪਹੂਵਿੰਡ, ਜਸਕਰਨ ਸਿੰਘ, ਬਾਬਾ ਪ੍ਰਕਾਸ਼ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ,
ਠੇਕੇਦਾਰ ਮੰਗਲ ਸਿੰਘ, ਸੁਖਦੀਪ ਸਿੰਘ ਸੋਹਲ, ਜਥੇਦਾਰ ਪਿਆਰਾ ਸਿੰਘ ਪੂਹਲਾ ਸਮੇਤ ਵੱਡੀ
ਗਿਣਤੀ ਵਿਚ ਸੰਗਤਾਂ ਦਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਧੰਨਵਾਦ ਕੀਤਾ
ਗਿਆ।


ਫੋਟੋ ਕੈਪਸ਼ਨ :- ਲੈਂਟਰ ਪਾਉਣ ਦੀ ਚੱਲ ਰਹੀ ਸੇਵਾ ਤੇ ਹਾਜਰ ਭਾਈ ਹਰਮਿੰਦਰ ਸਿੰਘ ਆਦਿ।

Please Click here for Share This News

Leave a Reply

Your email address will not be published.