best platform for news and views

ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਅੰਮ੍ਰਿਤ ਸੰਚਾਰ ਸਮਾਗਮ 31 ਨੂੰ

Please Click here for Share This News

ਭਿੱਖੀਵਿੰਡ 29 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਇਤਿਹਾਸਕ ਪਿੰਡ ਪਹੂਵਿੰਡ ਦੇ
ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਵਿਖੇ 31 ਮਾਰਚ ਦਿਨ ਐਤਵਾਰ ਨੂੰ
ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਬੀਬੀ ਕੌਲਾਂ ਜੀ ਭਲਾਈ
ਕੇਂਦਰ ਟਰੱਸਟ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ
ਦਿੱਤੀ ਤੇ ਆਖਿਆ ਕਿ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ
ਪੰਥ ਦੀ ਸਾਜਨਾ ਕਰਕੇ ਆਪਣੇ ਸਿੱਖ ਨੂੰ ਅੰਮ੍ਰਿਤ ਛਕਾ ਕੇ ਸ਼ੇਰ ਦਾ ਦਰਜਾ ਦਿੱਤਾ ਸੀ,
ਪਰ ਅੱਜ ਦੀ ਨੌਜਵਾਨ ਪੀੜੀ ਗੁਰੂਆਂ ਦੇ ਉਪਦੇਸ਼ ਨੂੰ ਭੁੱਲ ਕੇ ਕੁਰਾਹੇ ਪੈ ਕੇ ਆਪਣਾ
ਜੀਵਨ ਬਰਬਾਦ ਕਰ ਰਹੀ ਹੈ, ਜੋ ਚਿੰਤਾਂ ਦਾ ਵਿਸ਼ਾ ਹੈ। ਭਾਈ ਹਰਮਿੰਦਰ ਸਿੰਘ ਨੇ ਲੋਕਾਂ
ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛੱਕਣ ਲਈ ਪਿੰਡ ਪਹੂਵਿੰਡ ਦੇ
ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਸਵੇਰੇ 9 ਵਜੇ ਪਹੰੁਚਣ ਤਾਂ ਜੋ ਪੰਜ ਪਿਆਰੇ
ਸਾਹਿਬਾਨ ਅੰਮ੍ਰਿਤ ਦਾ ਬਾਟਾ ਸਮੇਂ ਸਿਰ ਤਿਆਰ ਕਰਕੇ ਅੰਮ੍ਰਿਤ ਅਭਿਲਾਖੀਆਂ ਨੂੰ ਛਕਾ
ਸਕਣ। ਇਸ ਮੌਕੇ ਬਾਬਾ ਦਲਜੀਤ ਸਿੰਘ ਵਿੱਕੀ, ਪਰਮਜੀਤ ਸਿੰਘ, ਰੰਗਾ ਸਿੰਘ ਕਰੰਟ, ਕੈਪਟਨ
ਬਲਵੰਤ ਸਿੰਘ, ਬਾਬਾ ਪ੍ਰਕਾਸ਼ ਸਿੰਘ, ਪੀ.ਏ ਜਸਕਰਨ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਭਾਈ ਹਰਮਿੰਦਰ ਸਿੰਘ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *