best platform for news and views

ਗੁਰਦੁਆਰਾ ਪਹੁਵਿੰਡ ਵਿਖੇ ਜੋੜਾ ਘਰ ਦਾ ਲੈਂਟਰ ਪਾਇਆ

Please Click here for Share This News
ਹਰਜਿੰਦਰ ਸਿੰਘ ਗੋਲ੍ਹਣ
ਭਿੱਖੀਵਿੰਡ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਪਹੁਵਿੰਡ ਵਿਖੇ ਨਵੇਂ ਬਣ ਰਹੇ ਜੋੜਾ ਘਰ ਵਿਖੇ ਬੀਬੀ ਕੌਲਾਂ ਭਲਾਈ ਕੇਂਦਰ ਟਰੱਸਟ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਲੈਂਟਰ ਪਾਇਆ ਗਿਆ !ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਬੀਬੀ ਕੌਲਾਂ ਭਲਾਈ ਕੇਂਦਰ ਦੇ ਸੇਵਾਦਾਰ ਭਾਈ ਹਰਮਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਕੇ ਆਤਮਾ ਨੂੰ ਸ਼ਾਂਤੀ ਮਿਲਦੀ ਤੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ !
ਇਸ ਮੌਕੇ ਕੈਪਟਨ ਬਲਵੰਤ ਸਿੰਘ, ਗੁਰਦੁਆਰਾ ਦੇ ਮੁੱਖ ਗ੍ਰੰਥੀ ਕੁਲਵੰਤ ਸਿੰਘ ,ਰੰਗਾ ਸਿੰਘ ਬਿਜਲੀ ਵਾਲੇ, ਦਲਜੀਤ ਸਿੰਘ ਵਿੱਕੀ, ਠੇਕੇਦਾਰ ਮੰਗਲ ਸਿੰਘ, ਗੁਰਮੀਤ ਸਿੰਘ ਪਹੂਵਿੰਡ ,ਪ੍ਰਧਾਨ ਗੁਰਚਰਨ ਸਿੰਘ , ਹਰਜਿੰਦਰ ਸਿੰਘ, ਪਰਮਜੀਤ ਸਿੰਘ,ਆਦਿ ਵੱਲੋਂ ਲੈਂਟਰ ਦੀ ਸੇਵਾ ਕੀਤੀ ਗਈ !
ਫੋਟੋ ਕੈਪਸ਼ਨ :-ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਚੱਲ ਰਹੀ ਜੋੜਾ ਘਰ ਦੀ ਸੇਵਾ ਕਰਵਾਉਂਦੇ ਹੋਏ ਭਾਈ ਹਰਮਿੰਦਰ ਸਿੰਘ ,ਬਾਬਾ ਕੁਲਵੰਤ ਸਿੰਘ ਰੰਗਾ ਸਿੰਘ ਆਦਿ
Please Click here for Share This News

Leave a Reply

Your email address will not be published. Required fields are marked *