ਹੁਸ਼ਿਆਰਪੁਰ (ਤਰਸੇਮ ਦੀਵਾਨਾ) ਸਾਹਿਬ-ਏ-ਕਮਾਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਕਲਗੀਧਰ ਸੇਵਾ ਸਿਮਰਨ ਸੁਸਾਇਟੀ ਗੋਕਲ ਨਗਰ-ਰੂਪ ਨਗਰ ਵੱਲੋਂ ਗੁਰਦੁਆਰਾ ਕਲਗੀਧਰ ਗੋਕਲ ਨਗਰ ਤੋਂ ਦੂਸਰਾ ਮਹਾਨ ਨਗਰ ਕੀਰਤਨ ਰਿਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਇਆ ਗਿਆ।ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਏ ਇਸ ਨਗਰ ਕੀਰਤਨ ‘ਚ ਜੁੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਅਤਿਅੰਤ ਖ਼ੂਬਸੂਰਤੀ ਨਾਲ ਸਜਾਏ ਹੋਏ ਪਾਲਕੀ ਸਾਹਿਬ ਵਾਹਨ ਵਿੱਚ ਸੁਸ਼ੋਭਿਤ ਸੀ।ਜਿਸ ਦੀ ਅਗਵਾਈ ਕੇਸਰੀ ਪਹਿਰਾਵਿਆਂ ਵਿੱਚ ਸਜੇ ਹੋਏ ਪੰਜ ਪਿਆਰੇ ਕਰ ਰਹੇ ਸਨ।ਸਭ ਤੋਂ ਅੱਗੇ ਬਾਬਾ ਹਰੀ ਸਿੰਘ ਨਲੂਆ ਗਤਕਾ ਅਖਾੜਾ ਦੇ ਸਿੰਘ ਅਤੇ ਭੁਝੰਗੀ ਖਾਲਸਾਈ ਜੰਗਜੂ ਕਰੱਤਬਾਂ ਦੀ ਖੂਬਸੂਰਤ ਪੇਸ਼ਕਾਰੀ ਕਰਦੇ ਹੋਏ ਸੰਗਤਾਂ ਦੇ ਆਕਰਸ਼ਣ ਦੇ ਕੇਂਦਰ ਬਣੇ ਹੋਏ ਸਨ।ਇਸ ਦੇ ਪਿੱਛੇ ਵੱਖ-ਵੱਖ ਵਾਹਨਾਂ ਅਤੇ ਟਰਾਲੀਆਂ ‘ਚ ਸਵਾਰ ਸੰਗਤਾਂ ਸ਼ਬਦ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ ਅਤੇ ਵੱਖ-ਵੱਖ ਬੈਂਡ ਪਾਰਟੀਆਂ ਗੁਰਬਾਣੀ ਦੀਆਂ ਧੁੰਨਾਂ ਵਜਾਉਂਦੀਆਂ ਹੋਈਆਂ ਵਾਤਾਵਰਣ ਨੂੰ ਅਗੰਮੀ ਰੰਗਤ ਪ੍ਰਦਾਨ ਕਰ ਰਹੀਆਂ ਸਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸ. ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਕਲਗੀਧਰ ਗੋਕਲ ਨਗਰ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਰੂਪ ਨਗਰ,ਮਹਾਰਾਜਾ ਰਣਜੀਤ ਸਿੰਘ ਨਗਰ,ਗੋਕਲ ਨਗਰ,ਲਕਸ਼ਮੀ ਨਗਰ,ਮਿਲਾਪ ਨਗਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਕਲਗੀਧਰ ਵਿਖੇ ਸੰਪੂਰਨ ਹੋਇਆ।ਇਸ ਨਗਰ ਕੀਰਤਨ ਦਾ ਇਲਾਕੇ ਦੀਆਂ ਸੰਗਤਾਂ ਅਤੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਵੱਖ-ਵੱਖ ਤਰ•ਾਂ ਦੇ ਪਕਵਾਨਾਂ ਨਾਲ ਸੇਵਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਹਰਮਨਜੀਤ ਸਿੰਘ ਸਿੰਗੜੀਵਾਲਾ, ਗਿਆਨੀ ਤਰਲੋਚਨ ਸਿੰਘ ਦਮਦਮੀ ਟਕਸਾਲ ਗੁਰਦੁਆਰਾ ਅੰਗੀਠਾ ਸਾਹਿਬ ਵਿਰੱਕਤਾਂ,ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਬਲਬੀਰ ਸਿੰਘ ਟਿੱਬਾ ਸਾਹਿਬ, ਸ਼੍ਰੀ ਸ਼ਾਮ ਸੁੰਦਰ ਅਰੋੜਾ ਐੱਮ.ਐੱਲ.ਏ.ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਸ਼੍ਰੀ ਤੀਕਸ਼ਣ ਸੂਦ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ਼੍ਰੀ ਸ਼ਿਵ ਸੂਦ ਮੇਅਰ ਨਗਰ ਨਿਗਮ ਹੁਸ਼ਿਆਰਪੁਰ, ਪਰਮਜੀਤ ਸਿੰਘ ਸਚਦੇਵਾ, ਸਤਵੰਤ ਸਿੰਘ ਸਿਆਣ,ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼੍ਰੋਮਣੀ ਕਮੇਟੀ,ਸ.ਪ੍ਰੇਮ ਸਿੰਘ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਹੁਸ਼ਿਆਰਪੁਰ,ਬਿਕਰਮਜੀਤ ਸਿੰਘ ਕਲਸੀ ਕੌਂਸਲਰ,ਹਰਪਿੰਦਰ ਸਿੰਘ ਗਿੱਲ ਕੌਂਸਲਰ,ਸੰਤੋਖ ਸਿੰਘ ਔਜਲਾ ਕੌਂਸਲਰ,ਧਿਆਨ ਚੰਦ ਕੌਂਸਲਰ, ਸਰਬਜੀਤ ਸਿੰਘ ਬਡਵਾਲ ਚੇਅਰਮੈਨ,ਬਰਿੰਦਰ ਸਿੰਘ ਪਰਮਾਰ ਪ੍ਰਧਾਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ,ਹਰਜੀਤ ਸਿੰਘ ਮਠਾਰੂ ਜ਼ਿਲਾ ਪ੍ਰਧਾਨ ਬੀ.ਸੀ.ਵਿੰਗ,ਹਰਵਿੰਦਰ ਸਿੰਘ ਬਿੰਦਰ ਅਵਤਾਰ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਕਲਗੀਧਰ ਗੋਕਲ ਨਗਰ,ਹਰਿੰਦਰ ਸਿੰਘ ਹੈਰੀ,ਇੰਜ.ਦਿਲਜੋਤ ਸਿੰਘ,ਮਨਿੰਦਰਪਾਲ ਸਿੰਘ,ਬਲਦੇਵ ਸਿੰਘ,ਅਮਨਦੀਪ ਸਿੰਘ,ਜਸਕਰਨ ਸਿੰਘ,ਤੇਜਵੰਤ ਸਿੰਘ,ਇੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ,ਸਭਾ ਸੁਸਾਇਟੀਆਂ ਦੇ ਮੈਂਬਰ ਅਤੇ ਹੋਰ ਸੇਵਾਦਾਰ ਵੀ ਹਾਜ਼ਿਰ ਸਨ।ਕਲਗੀਧਰ ਸੇਵਾ ਸਿਮਰਨ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਗੁਰਚਰਨ ਸਿੰਘ ਨੇ ਆਈ ਸੰਗਤ ਅਤੇ ਸਹਿਯੋਗ ਦੇਣ ਵਾਲੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।