ਸ੍ਰੀ ਮੁਕਤਸਰ ਸਾਹਿਬ (ਪਿੰਦਾ ਬਰੀਵਾਲਾ) ਲੋਕਾਂ ਖਾਤਰ ਲਿਖਣ ਵਾਲਿਆਂ ਦੇ ਮਾਣ-ਸਨਮਾਨ ਲੋਕਾਂ ਵੱਲੋਂ ਕਰਨ ਦੀ ਪਿਰਤ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਲੇਖਕਾਂ ਦੀ ਇਹ ਪੀੜ•ੀ ਲਗਾਤਾਰ ਕੰਮ ਕਰਦੀ ਰਹੇ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ‘ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ’ ਦੇ ਆਗੂ ਰਾਮ ਸਵਰਨ ਲੱਖੇਵਾਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਅਤੇ ਪ੍ਰੋ. ਲੋਕ ਨਾਥ ਨੇ ਇਥੇ ਲੋਕ ਪੱਖੀ ਲੇਖਕ ਪ੍ਰੋ. ਗੁਰਦਿਆਲ ਸਿੰਘ ਜੈਤੋ ਦੇ ਜਨਮ ਸਮਾਰੋਹ ਸਮਾਗਮ ਸਬੰਧੀ ਹੋਈ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਪ੍ਰੋ. ਗੁਰਦਿਆਲ ਸਿੰਘ ਜੈਤੋ ਨੇ ਸਾਰੀ ਉਮਰ ਦੱਬੇ ਕੁਚਲੇ ਵਰਗ ਦੀਆਂ ਤਕੀਲਫਾਂ ਤੇ ਉਨ•ਾਂ ਦਾ ਸ਼ੋਸ਼ਨ ਕਰਨ ਵਾਲਿਆਂ ਦੇ ਜ਼ਬਰਾਂ ਨੂੰ ਨਾਵਲਾਂ ਦੇ ਰੂਪ ‘ਚ ਪ੍ਰਤੀਮਾਨ ਕੀਤਾ। ਉਨ•ਾਂ ਕਿਹਾ ਕਿ ਗੁਰਸ਼ਰਨ ਭਾਜੀ ਤੇ ਗੁਰਦਿਆਲ ਜੈਤੋ ਦੀ ਸੋਚ ਇਕ ਸਮਾਨ ਸੀ ਪਰ ਗੁਰਸ਼ਰਨ ਭਾਜੀ ਨਾਟ ਖੇਤਰ ‘ਚ ਹੋਣ ਕਰਕੇ ਉਨ•ਾਂ ਦੀ ਆਮ ਲੋਕਾਂ ਤੱਕ ਸਿੱਧੀ ਰਸਾਈ ਸੀ ਜਦੋਂ ਕਿ ਪ੍ਰੋ. ਜੈਤੋ ਪੜ•ੇ ਲਿਖੇ ਵਰਗ ‘ਚ ਹਰਮਨ ਪਿਆਰੇ ਰਹੇ ਤੇ ਹੁਣ ਇਨ•ਾਂ ਨੂੰ ਮਜ਼ਦੂਰ ਵਰਗ ਦੇ ਚੁੱਲਿ•ਆਂ ਤੱਕ ਪੰਹੁਚਾਉਣ ਪੜ•ੇ ਲਿਖੇ ਵਰਗ ਦਾ ਫਰਜ਼ ਹੈ। ਉਨ•ਾਂ ਕਿਹਾ ਕਿ ਲੋਕ ਪੱਖੀ ਸਾਹਿਤ ਇਨਕਲਾਬ ਪੈਦਾ ਕਰਨ ਦੇ ਸਮਰੱਥ ਹੈ। ਚੀਨੀ ਅਤੇ ਰੂਸੀ ਇਨਕਲਾਬ ਇਸ ਗੱਲ ਦਾ ਗੱਵਾਹ ਹਨ। ਦੂਜੇ ਪਾਸੇ ਸਰਕਾਰਾਂ ਦਰਬਾਰੀ ਸਾਹਿਤਕਾਰਾਂ ਨੂੰ ਸ਼ਿੰਗਾਰ ਕੇ ਲੋਕ ਪੱਖੀ ਸਾਹਿਤ ਨੂੰ ਦਬਾਉਣ ਅਤੇ ਲੋਕਾਂ ‘ਤੇ ਦਰਬਾਰੀ ਸਾਹਿਤ ਠੋਸਣ ਦਾ ਯਤਨ ਕਰਦੀਆਂ ਹਨ। ਉਨ•ਾਂ ਕਿਹਾ ਕਿ ਜੇਕਰ ਲੋਕ ਪੱਖੀ ਸਾਹਿਤਕਾਰਾਂ ਦਾ ਸਨਮਾਨ ਹੁੰਦਾ ਹੈ ਤਾਂ ਪ੍ਰੋ. ਜੈਤੋ ਦੇ ਨਾਵਲੀ ਪਾਤਰ ‘ਭਗਤੇ’ ਤੋਂ ‘ਬਿਸ਼ਨਾ’ ਬਣਨ ਦੀ ਪ੍ਰਕਿਰਿਆ ਸੌਖੀ ਹੋ ਜਾਵੇਗੀ। ਉਨ•ਾਂ ਕਿਹਾ ਕਿ ਪ੍ਰੋ. ਜੈਤੋ ਦੀਆਂ ਲਿਖਤਾਂ ਨੂੰ ਨਾਟਕੀ ਰੂਪ ਵਿੱਚ ਆਮ ਲੋਕਾਂ ‘ਚ ਪਹੁੰਚਾਉਣ ਦਾ ਕੰਮ ਬਾਕੀ ਹੈ।
ਇਸ ਜਨਮ ਸਮਾਰੋਹ ਟੀਮ ‘ਚ ਸ਼ਾਮਲ ਸੁਰਜੀਤ ਪਾਤਰ, ਅਜਮੇਰ ਔਲਖ, ਵਰਿਆਮ ਸੰਧੂ ਤੇ ਸੁਖਦੇਵ ਸਿਰਸਾ ਹੋਰਾਂ ਦੀ ‘ਪ੍ਰੋ. ਗੁਰਦਿਆਲ ਸਿੰਘ ਜੈਤੋ ਦੇ ਜਨਮ ਸਮਾਰੋਹ 10 ਜਨਵਰੀ ਨੂੰ 11 ਵਜੇ ਤੋਂ ਦਾਣਾ ਮੰਡੀ ਜੈਤੋ ਪੁੱਜਣ ਅਪੀਲ ਅਤੇ ਇਸ਼ਤਿਹਾਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੂਰਨ ਸਿੰਘ ਦੋਦਾ, ਪਿਆਰੇ ਵਾਲਾ, ਲਖਵੀਰ ਸਿੰਘ ਹਰੀਕੇ, ਕਾਮਰੇਡ ਜਗਦੇਵ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਕੁਲਬੀਰ ਸਿੰਘ ਭਾਗਸਰ, ਬਾਜ਼ ਸਿੰਘ ਭੁੱਟੀਵਾਲਾ, ਮਨੋਜ ਕੁਮਾਰ ਬੇਦੀ, ਮਾਸਟਰ ਗੁਰਾਂਦਿੱਤਾ ਸਿੰਘ ਭਾਗਸਰ ਵੀ ਮੋਜੂਦ ਸਨ।
ਪ੍ਰੋ. ਗੁਰਦਿਆਲ ਸਿੰਘ ਜੈਤੋ ਦੇ ਜਨਮ ਸਮਾਰੋਹ ਸਮਾਗਮ ਸਬੰਧੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਲੋਕ ਨਾਥ।