best platform for news and views

ਗੁਰਦਾਸਪੁਰ ਜ਼ਿਮਨੀ ਚੋਣ ‘ਚ ਜਾਖੜ ਦੀ ਜਿੱਤ ਯਕੀਨੀ – ਸਰਕਾਰੀਆ

Please Click here for Share This News

ਰਾਜਨ ਮਾਨ
ਬਟਾਲਾ, 25 ਸਤੰਬਰ – ਕਾਂਗਰਸ ਪਾਰਟੀ ਗੁਰਦਾਸਪੁਰ ਜ਼ਿਮਨੀ ਚੋਣ ‘ਚ ਵੱਡੀ ਜਿੱਤ ਦਰਜ ਕਰਕੇ ਨਵਾਂ ਇਤਹਾਸ ਰਚੇਗੀ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬੱਲ ਟਰੈਕਟਰ ਏਜੰਸੀ ਬਟਾਲਾ ਵਿਖੇ ਵਰਕਰਾਂ ਨਾਲ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕੀਤਾ। ਸ. ਸਰਕਾਰੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ 6 ਮਹੀਨੇ ਦੇ ਕਾਰਜਕਾਲ ਦੌਰਾਨ ਸੂਬੇ ‘ਚ ਲੋਕ ਰਾਜ ਕਾਇਮ ਕਰਨ ਦੇ ਨਾਲ ਕਈ ਲੋਕ ਪੱਖੀ ਫੈਸਲੇ ਲਏ ਹਨ ਜਿਨ•ਾਂ ਤੋਂ ਲੋਕ ਸੰਤੁਸ਼ਟ ਹਨ। ਉਨ•ਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੋੜਵੰਦਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁਚਾਉਣ ਦੇ ਨਾਲ ਬੁਢਾਪਾ ਪੈਨਸ਼ਨਾਂ ‘ਚ ਵਾਧਾ ਕਰਕੇ ਗਰੀਬ ਲੋਕਾਂ ਦੀ ਬਾਂਹ ਫੜੀ ਹੈ।
ਸ. ਸਰਕਾਰੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤਾ ਕਰਜਾ ਮੁਆਫੀ ਦਾ ਵਾਅਦਾ ਵੀ ਨਿਭਾਇਆ ਹੈ। ਉਨ•ਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਸੂਬੇ ਦੇ 10 ਲੱਖ 25 ਹਜ਼ਾਰ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਕਿਸਾਨੀ ਨੂੰ ਵੱਡੀ ਰਾਹਤ ਦਿੱਤੀ ਹੈ। ਉਨ•ਾਂ ਕਿਹਾ ਕਿ 10 ਲੱਖ 25 ਹਜਾਰ ਕਿਸਾਨਾਂ ‘ਚੋਂ 8 ਲੱਖ ਕਿਸਾਨਾਂ ਦਾ ਤਾਂ ਸਾਰਾ ਕਰਜਾ ਮੁਆਫ ਹੋ ਗਿਆ ਹੈ। ਉਨ•ਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਚਨ ਦੀ ਪੱਕੀ ਹੈ ਅਤੇ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਸਨ ਉਨ•ਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਬਟਾਲਾ ਸ਼ੁਗਰ ਮਿੱਲ ਦਾ ਜਿਕਰ ਕਰਦਿਆਂ ਸ. ਸਰਕਾਰੀਆ ਨੇ ਕਿਹਾ ਕਿ ਇਸ ਸ਼ੂਗਰ ਮਿੱਲ ਦੀ ਗੰਨਾ ਪੀੜ•ਨ ਦੀ ਸਮਰੱਥਾ ਤਿੰਨ ਗੁਣਾ ਵਧਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ।
ਅਕਾਲੀ-ਭਾਜਪਾ ਦੇ 10 ਸਾਲਾ ਕਾਰਜਕਾਲ ਦਾ ਜਿਕਰ ਕਰਦਿਆਂ ਸ. ਸਰਕਾਰੀਆ ਨੇ ਕਿਹਾ ਕਿ ਪੰਜਾਬ ਨੇ ਪਿਛਲੇ 10 ਸਾਲ ਬਹੁਤੇ ਔਖੇ ਲੰਘਾਏ ਹਨ। ਉਨ•ਾਂ ਕਿਹਾ ਕਿ ਬਾਦਲ ਸਰਕਾਰ ਦਾ ਇਹ ਕਾਰਜਕਾਲ ਕਾਲੇ ਇਤਿਹਾਸ ਵਜੋਂ ਯਾਦ ਕੀਤਾ ਜਾਵੇਗਾ ਕਿਉਂਕਿ ਇਸ ਦੌਰਾਨ ਸੂਬੇ ‘ਚ ਆਰਥਿਕ ਲੁੱਟ ਦੇ ਨਾਲ ਨਸ਼ੇ ਤੇ ਗੁੰਡਾਗਰਦੀ ਦਾ ਅੱਤਵਾਦ ਪੂਰੀ ਚਰਮ ਸੀਮਾ ‘ਤੇ ਰਿਹਾ। ਉਨ•ਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਮਨਮਾਨੀਆਂ ਕਰਕੇ ਸੂਬੇ ਦੇ ਖਜ਼ਾਨੇ ‘ਚੋਂ ਸਿਰਫ ਆਪਣੀਆਂ ਹੀ ਜੇਬਾਂ ਭਰੀਆਂ। ਉਨ•ਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਲੀਹੋਂ ਲਾਹੀ ਗੱਡੀ ਨੂੰ ਕਾਂਗਰਸ ਸਰਕਾਰ ਮੁੜ ਲੀਹੇ ਲਿਆਉਣ ਦੇ ਯਤਨ ਕਰ ਰਹੀ ਹੈ।
ਕੇਂਦਰ ਦੀ ਮੋਦੀ ਸਰਕਾਰ ਦੀਆਂ ਆਪ-ਹੁਦਰੀਆਂ ਦਾ ਜਿਕਰ ਕਰਦਿਆਂ ਸ. ਸਰਕਾਰੀਆ ਨੇ ਕਿਹਾ ਕਿ ਭਾਜਪਾ ਦੀ ਇਹ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਉਨ•ਾਂ ਕਿਹਾ ਕਿ ਮੋਦੀ ਦੇ ਤਾਨਾਸਾਹੀ ਫੈਸਲਿਆਂ ਕਾਰਨ ਦੇਸ਼ ਆਰਥਿਕ ਤੌਰ ‘ਤੇ ਕਮਜੋਰ ਹੋਇਆ ਹੈ। ਉਨ•ਾਂ ਕਿਹਾ ਕਿ ਨੋਟਬੰਦੀ ਕਾਰਨ ਪੂਰ ਦੇਸ਼ ਦੇ ਲੋਕਾਂ ਨੂੰ ਬਹੁਤ ਵੱਡੇ ਸੰਕਟ ‘ਚੋਂ ਗੁਜ਼ਰਨਾ ਪਿਆ ਅਤੇ 200 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਉਨ•ਾਂ ਕਿਹਾ ਕਿ ਨੋਟਬੰਦੀ ‘ਚ ਸਿਵਾਏ ਲੋਕਾਂ ਦੀ ਖੱਜਲ-ਖੁਆਰੀ ਦੇ ਕੋਈ ਕਾਲਾ ਧੰਨ ਪ੍ਰਾਪਤ ਨਹੀਂ ਹੋਇਆ ਅਤੇ ਹੁਣ ਮੋਦੀ ਸਰਕਾਰ ਇੱਕ ਵਾਰ ਫਿਰ 2000 ਹਜ਼ਾਰ ਦਾ ਨੋਟ ਬੰਦ ਕਰਨ ਦੀ ਤਿਆਰੀ ‘ਚ ਹੈ।
ਸ. ਸਰਕਾਰੀਆ ਨੇ ਕਿਹਾ ਕਿ ਕਈ ਨਾਕਾਮੀਆਂ ਤੋਂ ਬਾਅਦ ਵੀ ਮੋਦੀ ਦੇ ਨਾਦਰਸ਼ਾਹੀ ਫੈਸਲੇ ਜਾਰੀ ਹਨ ਅਤੇ ਜੀ.ਐਸ.ਟੀ. ਰਾਹੀਂ ਮੋਦੀ ਸਰਕਾਰ ਨੇ ਵਪਾਰੀ ਵਰਗ ਅਤੇ ਉਦਯੋਗ ਜਗਤ ਨੂੰ ਭੰਬਲਭੂਸੇ ‘ਚ ਪਾਇਆ ਹੈ। ਉਨ•ਾਂ ਕਿਹਾ ਕਿ ਮੋਦੀ ਰਾਜ ‘ਚ ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰ ਗਈ ਹੈ ਅਤੇ ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹੋਣ ਦੇ ਬਾਵਜੂਦ ਸੰਸਾਰ ਭਰ ‘ਚ ਸਭ ਤੋਂ ਵੱਧ ਮਹਿੰਗਾ ਤੇਲ ਭਾਰਤ ‘ਚ ਵੇਚਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਲੋਕ ਮੋਦੀ ਸਰਕਾਰ ਤੋਂ ਬੇਹੱਦ ਦੁਖੀ ਹਨ ਅਤੇ ਇਸ ਜ਼ਿਮਨੀ ਚੋਣ ‘ਚ ਲੋਕ ਕਾਂਗਰਸ ਪਾਰਟੀ ਨੂੰ ਜਿੱਤਾ ਕੇ ਮੋਦੀ ਸਰਕਾਰ ਨੂੰ ਕਰਾਰਾ ਜੁਆਬ ਦੇਣਗੇ।
ਇਸ ਮੌਕੇ ਸ. ਸਰਕਾਰੀਆ ਨਾਲ ਕਾਂਗਰਸੀ ਆਗੂ ਕਰਮਜੀਤ ਰਿੰਟੂ, ਸੁੱਖ ਸਰਪੰਚ, ਸਵਿੰਦਰ ਸਿੰਘ ਭਾਗੋਵਾਲੀਆ ਸਾਬਕਾ ਡੀ.ਪੀ.ਆਰ.ਓ., ਕਾਲਾ ਚੰਦਾ ਐਮ.ਸੀ, ਬੱਲਾ ਬਿਸ਼ਨੀਵਾਲ, ਚੇਅਰਮੈਨ ਸੁਖਦੇਵ ਸਿੰਘ ਰੰਧਾਵਾ, ਡਾਕਟਰ ਮਲਕੀਅਤ ਸਿੰਘ, ਮਾਸਟਰ ਹਰਬੰਸ ਸਿੰਘ ਸ਼ਾਸ਼ਤਰੀ ਨਗਰ, ਟਰੈਕਟਰ ਏਜੰਸੀ ਦੇ ਮਾਲਕ ਸ. ਬੱਲ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *