best platform for news and views

ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ – ਹਰੀ ਸਿੰਘ

Please Click here for Share This News

ਧੂਰੀ,09 ਅਕਤੂਬਰ (ਮਹੇਸ਼ ਜਿੰਦਲ) ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਐਮ.ਡੀ. ਪ੍ਰੀਤ ਗਰੁੱਪ ਸ:ਹਰੀ ਸਿµਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਸੀਟ ‘ਚ ਅਕਾਲੀ-ਭਾਜਪਾ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ। ਉਹਨਾ ਵੱਲੋ ਅੱਜ ਗੁਰਦਾਸਪੁਰ ਜਿਮਨੀ ਚੋਣ ਲਈ ਵਿਸਾਲ ਕਾਫ਼ਲੇ ਨਾਲ ਰਵਾਨਾ ਕੀਤਾ ਅਤੇ ਕਿਹਾ ਕਿ ਅਕਾਲੀ-ਭਾਜਪਾ ਦਾ ਪਿਛਲੇ 10 ਸਾਲਾਂ ਦੇ ਇਤਿਹਾਸਕ ਕਾਰਜਕਾਲ ਅਤੇ ਬਣਾਈਆਂ ਲੋਕ ਹਿਤ ਨੀਤੀਆਂ ਵਾਲਾ ਸ਼ਾਸਨ ਵੇਖਣ ਲਈ ਸੂਬੇ ਦੇ ਲੋਕ ਮੁੜ ਉਤਾਵਲੇ ਹੋ ਚੁੱਕੇ ਹਨ,ਜਿਸ ਦੀ ਸ਼ੁਰੂਆਤ ਗੁਰਦਾਸਪੁਰ ਦੇ ਲੋਕ ਜਿਮਨੀ ਚੋਣ ਰਾਹੀਂ ਅਕਾਲੀ-ਭਾਜਪਾ ਦੇ ਉਮੀਦਵਾਰ ਦੀ ਸ਼ਾਨਦਾਰ ਜਿੱਤ ਨਾਲ ਕਰਨ ਜਾ ਰਹੇ ਹਨ। ਸ: ਹਰੀ ਸਿµਘ ਨਾਭਾ ਨੇ ਕਿਹਾ ਕਿ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਚੋਣ ਜਿੱਤ ਲਈ ਕਿਸਾਨ ਕਰਜ਼ਾ ਮੁਆਫ਼ੀ, ਹਰ ਘਰ ਨੌਕਰੀ ਸਮੇਤ ਅਨੇਕਾਂ ਹੀ ਝੂਠੇ ਗੁਮਰਾਹਕੁਨ ਵਾਅਦੇ, ਲਾਰੇ ਲਗਾ ਕੇ ਬੇਸ਼ੱਕ ਸੱਤਾ ਤਾਂ ਹਾਸਲ ਕਰ ਲਈ ਪ੍ਰµਤੂ ਕਾਂਗਰਸ ਦੇ ਝੂਠੇ ਵਾਅਦਿਆਂ ਅਤੇ ਗੁਮਰਾਹਕੁਨ ਪ੍ਰਚਾਰ ਦੀ ਹਾਂਡੀ ਹੁਣ ਚੁੱਲੇ ਨਹੀਂ ਚੜ੍ਹ ਸਕੇਗੀ। ਇਸ ਮੌਕੇ ਉਨ੍ਹਾਂ ਨਾਲ ਜੱਥੇਦਾਰ ਹਾਕਮ ਸਿµਘ ਢਢੋਗਲ,ਪ੍ਰੀਤਮ ਸਿµਘ ਜੀ.ਐਮ. ਪ੍ਰੀਤ ਗਰੁੱਪ,ਰੂਪ ਸਿµਘ ਖ਼ਾਲਸਾ,ਸੁਖਜਿµਦਰ ਸਿµਘ ਗੋਨਾ ਪੀ.ਏ., ਦਰਸ਼ਨ ਸਿµਘ ਆਦਿ ਵੀ ਮੌਜੂਦ ਸਨ ।

Please Click here for Share This News

Leave a Reply

Your email address will not be published. Required fields are marked *