best platform for news and views

ਗੁਰਦਾਸਪੁਰ ਦੀ ਜਿਮਨੀ ਚੋਣ ‘ਚ ਲੋਕ ਕਾਂਗਰਸ ਦੇ ਹੱਕ ਵਿਚ ਫੱਤਵਾ ਦੇਣਗੇ – ਵਿਧਾਇਕ ਭੁੱਲਰ

Please Click here for Share This News

ਭਿੱਖੀਵਿੰਡ 9 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਗੁਰਦਾਸਪੁਰ ਦੀ
ਜਿਮਨੀ ਚੋਣ ਵਿਚ ਸ੍ਰੋਮਣੀ ਅਕਾਲੀ ਦਲ-ਭਾਜਪਾ ਨੂੰ ਮੂੰਹ ਦੀ ਖਾਣੀ ਪਵੇਗੀ। ਇਹਨਾਂ
ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਜਿਲ੍ਹਾ ਤਰਨ ਤਾਰਨ ਪ੍ਰਧਾਨ ਤੇ ਹਲਕਾ ਖੇਮਕਰਨ ਵਿਧਾਇਕ
ਸੁਖਪਾਲ ਸਿੰਘ ਭੁੱਲਰ ਨੇ ਆਪਣੇ ਸਾਥੀਆਂ ਸਰਪੰਚ ਸਿਮਰਜੀਤ ਸਿੰਘ ਭੈਣੀ, ਯੂਥ ਕਾਂਗਰਸ
ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਪੀ.ਏ ਕੰਵਲ ਭੁੱਲਰ, ਗੁਰਿੰਦਰ ਸਿੰਘ
ਢਿਲੋਂ, ਦੀਪ ਖਹਿਰਾ, ਪ੍ਰਭਜੋਤ ਸਿੰਘ ਸੁਰਸਿੰਘ, ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ,
ਗੁਰਜੀਤ ਸਿੰਘ ਘੁਰਕਵਿੰਡੀਆ, ਸਰਪੰਚ ਹਰਜੀਤ ਸਿੰਘ ਸ਼ਾਹ, ਸਰਪੰਚ ਮਿਲਖਾ ਸਿੰਘ ਅਲਗੋਂ,
ਸਿਮਰਤਪਾਲ ਸਿੰਘ ਸੁੱਗਾ, ਸਰਪੰਚ ਕਸ਼ਮੀਰ ਸਿੰਘ ਵਾਂ, ਸਰਵਨ ਸਿੰਘ ਮੱਦਰ, ਹਰਦਿਆਲ ਸਿੰਘ
ਬਾਸਰਕੇ, ਸੁੱਖ ਹੰੁਦਲ, ਰਛਪਾਲ ਸਿੰਘ, ਸਰਪੰਚ ਹਰਪਾਲ ਸਿੰਘ ਚੂੰਗ, ਗੁਰਸੇਵਕ ਸਿੰਘ
ਸਿੱਧੂ, ਗੁਲਸ਼ਨ ਕੁਮਾਰ ਅਲਗੋਂ, ਰਣਜੀਤ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਸ਼ੇਰਾ, ਸਰਪੰਚ
ਮਖਤੂਲ ਸਿੰਘ ਬੂੜਚੰਦ, ਗੁਰਮੇਲ ਸਿੰਘ ਮਾਣਕਪੁਰਾ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ,
ਲਾਲੀ ਕਾਜੀਚੱਕ, ਗੁਰਸੇਵਕ ਸਿੰਘ ਬੂੜਚੰਦ, ਗੁਰਵਿੰਦਰ ਸਿੰਘ ਸੰਧੂ, ਗੁਰਬੀਰ ਸਿੰਘ
ਭੁੱਲਰ, ਜਗਜੀਤ ਸਿੰਘ ਘੁਰਕਵਿੰਡੀਆ, ਸੁਖਜਿੰਦਰ ਸਿੰਘ ਬਾਸਰਕੇ, ਨਵੀ ਭਿੱਖੀਵਿੰਡ ਆਦਿ
ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਦੇ
ਹੱਕ ਵਿਚ ਚੋਣ ਪ੍ਰਚਾਰ ਕਰਨ ਮੌਕੇ ਕੀਤਾ ਤੇ ਆਖਿਆ ਕਿ ਪੰਜਾਬ ਦੀ ਜਨਤਾ ਅਕਾਲੀ
ਦਲ-ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਭਲੀਭਾਂਤ ਜਾਣੂ ਹਨ ਤੇ ਵੋਟਰ ਨਹੀ ਚਾਹੰੁਦੇ
ਕਿ ਅਕਾਲੀ ਦਲ ਨੂੰ ਵੋਟ ਪਾ ਕੇ ਪੰਜਾਬ ਨੂੰ ਦੁਬਾਰਾ ਮੁਸੀਬਤਾਂ ਦੇ ਪਹਾੜ ਵੱਲ ਸੁੱਟਣ।
ਵਿਧਾਇਕ ਭੁੱਲਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਂਗ ਲੋਕ ਸਭਾ ਗੁਰਦਾਸਪੁਰ ਦੀ
ਜਿਮਨੀ ਚੋਣ ਵਿਚ ਵੀ ਲੋਕ ਕਾਂਗਰਸ ਨੂੰ ਫੱਤਵਾ ਦੇਣਗੇ।


ਕੈਪਸ਼ਨ :- ਸੁਨੀਲ ਜਾਖੜ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਵਿਧਾਇਕ ਸੁਖਪਾਲ ਸਿੰਘ
ਭੁੱਲਰ, ਸਰਪੰਚ ਸਿਮਰਜੀਤ ਸਿੰਘ, ਦੀਪ ਖਹਿਰਾ, ਪੀ.ਏ ਕੰਵਲ ਭੁੱਲਰ ਆਦਿ।

Please Click here for Share This News

Leave a Reply

Your email address will not be published. Required fields are marked *