best platform for news and views

ਗੁਰਚੇਤ ਚਿੱਤਰਕਾਰ ਨੇ ‘ਚੌਕੀਦਾਰ ਚੌਰ ਹੈ’ ਨਾਟਕ ਰਾਂਹੀ ਲੋਕਾਂ ਨੂੰ ਕੀਤਾ ਜਾਗਰੂਕ

Please Click here for Share This News

ਭਿੱਖੀਵਿੰਡ 13 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਪੰਥਕ ਮੰੰਨੇ ਜਾਂਦੇ ਲੋਕ ਸਭਾ ਹਲਕਾ ਖਡੂਰ
ਸਾਹਿਬ ਤੋਂ ਪੰੰਜਾਬ ਜਮਹੂਰੀ ਗਠਜੋੜ ਵੱਲੋਂ ਉਤਾਰੇ ਗਏ ਉਮੀਦਵਾਰ ਬੀਬੀ ਪਰਮਜੀਤ ਕੌਰ
ਖਾਲੜਾ ਦੀ ਹਮਾਇਤ ‘ਤੇ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ,
ਐਨ.ਆਰ.ਆਈ ਆਦਿ ਵੀਰਾਂ ਵੱਲੋਂ ਪਿੱਠ ‘ਤੇ ਖੜ੍ਹ ਜਾਣ ਕਾਰਨ ਮੁਕਾਬਲਾ ਦਿਨ-ਬਦਿਨ ਰੋਚਕ
ਹੰੁਦਾ ਜਾ ਰਿਹਾ ਹੈ, ਉਥੇ ਹੁਣ ਪ੍ਰਸਿੱਧ ਨਾਟਕਕਾਰ ਗੁਰਚੇਤ ਚਿੱਤਰਕਾਰ ਵੱਲੋਂ ਵੀ
ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਆ ਗਏ ਹਨ। ਅੱਜ ਗੁਰਚੇਤ ਚਿੱਤਰਕਾਰ ਵੱਲੋਂ ਆਪਣੀ
ਟੀਮ ਐਡਵੋਕੇਟ ਹਾਕਮ ਸਿੰਘ ਚੰਡੀਗੜ੍ਹ, ਸੁੱਖ ਜਗਰਾਂਉ, ਗੁਰਪ੍ਰੀਤ ਕੌਰ, ਫਤਿਹ ਸਿੰਘ,
ਸਰੂਪ ਸਿੰਘ ਸਮੇਤ ਹਲਕਾ ਖੇਮਕਰਨ ਵਿਖੇ ਪਹੰੁਚ ਕੇ ਦਰਜਨ ਦੇ ਕਰੀਬ ਪਿੰਡਾਂ ਦਰਾਜਕੇ,
ਉਧੋਕੇ, ਮਾੜੀਮੇਘਾ, ਚੂੰਗ, ਰਾਜੋਕੇ, ਡੱਲ, ਦਿਆਲਪੁਰਾ, ਸੁਰਸਿੰਘ, ਕਾਜੀਚੱਕ ਆਦਿ
ਪਿੰਡਾਂ ਵਿਚ ਭੰਡਾਂ ਦੇ ਰੂਪ ਵਿਚ ਨਾਟਕ “ਚੌਕੀਦਾਰ ਚੌਰ ਹੈ” ਖੇਡਦਿਆਂ ਕਿਹਾ ਕਿ ਸਾਡੇ
ਦੇਸ਼ ਅੰਦਰ ਚਿੱਟਾ, ਭੁੱਕੀ, ਅਫੀਮ, ਪੋਸਤ, ਸਮੈਕ ਆਦਿ ਤਾਂ ਮਿਲ ਸਕਦੀ ਹੈ, ਪਰ
ਬੇਰੋਜਗਾਰਾਂ ਨੂੰ ਰੋਜਗਾਰ ਨਹੀ ਮਿਲ ਸਕਦਾ। ਗੁਰਚੇਤ ਚਿੱਤਰਕਾਰ ਨੇ ਲੀਡਰਾਂ ਨੂੰ
ਡਰਾਮੇਬਾਜ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ
ਵਾਲੇ ਵੀ ਲੀਡਰ ਹਨ, ਪ੍ਰਾਈਵੇਟ ਟਰਾਂਸਪੋਰਟਾਂ ਵੀ ਲੀਡਰ, ਸ਼ਰਾਬ ਦੀਆਂ ਫੈਕਟਰੀਆਂ
ਖਲਵਾਉਣ ਵਾਲੇ ਵੀ ਲੀਡਰ, ਸੁਹਾਗਣਾਂ ਦੇ ਸੁਹਾਗ ਖਾਣ ਵਾਲੇ ਵੀ ਲੀਡਰ, ਨਸ਼ੇ ਦੇ
ਕਾਰੋਬਾਰ ਕਰਨ ਵਾਲੇ ਵੀ ਲੀਡਰ ਹਨ। ਉਹਨਾਂ ਕਿਹਾ ਕਿ ਦੇਸ਼ ਖਾਤਰ ਕੁਰਬਾਨੀਆਂ ਕਰਨ ਵਾਲੇ
ਯੋਧੇ ਭਾਂਵੇ ਪੰਜਾਬ ਦੇ ਹਨ, ਪਰ ਦੇਸ਼ ਨੂੰ ਲੁੱਟਣ ਵਾਲੇ ਗੁਜਰਾਤੀ ਹਨ, ਪਰ ਸੱਚ ਦੀ
ਗੱਲ ਕਰਨ ਵਾਲੇ ਲੋਕ ਤਾਂ ਲੀਡਰ ਲਈ ਕੀੜੇ-ਮਕੌੜੇ ਹਨ। ਇਸ ਮੌਕੇ ਨਿਰਲੇਪ ਸਿੰਘ ਗਿੱਲ,
ਹਰਭੇਜ ਸਿੰਘ ਕਾਜੀਚੱਕ, ਗੁਰਚਰਨ ਸਿੰਘ, ਕਿਰਪਾਲ ਸਿੰਘ, ਹਰਚਰਨ ਸਿੰਘ, ਅਜੈਪਾਲ
ਸਿੰੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਜਗਰੂਪ ਸਿੰਘ, ਜਗਦੇਵ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਹਲਕਾ ਖੇਮਕਰਨ ਦੇ ਪਿੰਡਾਂ ਵਿਚ ਨਾਟਕ ਖੇਡਦੇ ਪ੍ਰਸਿੱਧ ਨਾਟਕਕਾਰ
ਗੁਰਚੇਤ ਚਿੱਤਰਕਾਰ।

Please Click here for Share This News

Leave a Reply

Your email address will not be published. Required fields are marked *