
ਮਾਂ ਤਾਂ ਹੁੰਦੀ ਰੱਬ ਦਾ ਰੂਪ ਹੈ ਦੂਜਾ,
ਮਾਂ ਬਿਨਾਂ ਨਾ ਕੋਈ ਜੱਗ ‘ਤੇ ਦੂਜਾ,
ਮਾਂ ਦੇ ਪੈਰਾਂ ‘ਚ ਹੈ ਜੱਨਤ ਵੱਸਦੀ,
ਜਿਥੇ ਜਾਂਵਾਂ ਮਾਂ ਹੀ ਮਾਂ ਹੈ ਦਿਸਦੀ।
ਜਿੰਨਾਂ ਦੀ ਜੱਗ ‘ਤੇ ਮਾਂ ਨਾ ਹੰੁਦੀ,
ਪੁੱਛੋ ਉਹਨਾਂ ਨੂੰ ਕੀ ਹਾਲਤ ਹੰੁਦੀ,
ਮਾਂ ਬਾਪ ਨੂੰ ਛੱਡ ਜੋ ਜਾਂਦੇ ਵਿਦੇਸ਼ਾਂ,
ਬਿਨਾਂ ਮਾਪਿਆਂ ਨਹੀਂ ਹੋਣੀਆਂ ਐਸ਼ਾਂ।
ਕੀ ਖੱਟੇਗਾਂ ਐਨੇ ਡਾਲਰ ਕਮਾ ਕੇ,
ਨਾ ਜਾਣਾ ਕੁਝ ਤੇਰੇ ਨਾਲ ਵੇ,
ਮਾਂ ਹੀ ਇੱਕ ਐਸਾ ਨਾਂ ਹੈ,
ਰੱਬ ਤੋਂ ਪਹਿਲਾਂ ਜਿਸਦੀ ਥਾਂ ਹੈ।
‘ਸਪਨਾ’ ਤੈਥੋਂ ਕੁਰਬਾਨ ਨੀਂ ਅੰਮੀਏ,
ਤੇਰਾ ਕਰਜ ਚੁਕਾਇਆ ਨਈਂ ਜਾਣਾ।
ਸਪਨਾ ਜਿੰਦਲ
99882-74500