best platform for news and views

ਗਿੱਲ ਤੋਂ ਬਾਗੀ ਉਮੀਦਵਾਰ ਦੀ ਕਾਂਗਰਸ ‘ਚੋਂ ਛਾਂਟੀ

Please Click here for Share This News

ਚੰਡੀਗੜ੍ਹ, 31 ਜਨਵਰੀ: ਪੰਜਾਬ ਕਾਂਗਰਸ ਨੇ ਬਾਗੀਆਂ ਖਿਲਾਫ ਕਾਰਵਾਈ ਦਾ ਦੌਰ ਜ਼ਾਰੀ ਰੱਖਦਿਆਂ, ਗਿੱਲ (ਰਾਖਵੀਂ) ਤੋਂ ਬਾਗੀ ਉਮੀਦਵਾਰ ਕਰਤਿੰਦਰ ਪਾਲ ਸਿੰਘ ਨੂੰ ਹਮੇਸ਼ਾ ਲਈ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਦਾ ਦਸਤਖਤ ਪ੍ਰਾਪਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰੀ ਆਦੇਸ਼ ਮੁਤਾਬਿਕ ਕਰਤਿੰਦਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ 66-ਗਿੱਲ (ਰਾਖਵੀਂ) ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਅਧਿਕਾਰਿਕ ਉਮੀਦਵਾਰ ਖਿਲਾਫ ਚੋਣ ਲੜਨ ਕਾਰਨ ਹਮੇਸ਼ਾ ਲਈ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਗਿਆ ਹੈ।
ਇਸ ਲੜੀ ਹੇਠ ਸੂਬੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੇ ਅਧਿਕਾਰਿਕ ਉਮੀਦਵਾਰਾਂ ਦੀ ਹਿਮਾਇਤ ‘ਚ ਪਿੱਛੇ ਹੱਟਣ ਤੋਂ ਇਨਕਾਰ ਕਰਨ ਕਰਕੇ ਕੱਢੇ ਗਏ ਬਾਗੀ ਉਮੀਦਵਾਰਾਂ ‘ਚ ਕਰਤਿੰਦਰ 18ਵੇਂ ਹਨ।
ਪਾਰਟੀ ਅਗਵਾਈ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਸਬੰਧੀ ਨਿਰਦੇਸ਼ਾਂ ਦਾ ਪਾਲਣ ਕਰਨ ਤੋਂ ਇਨਕਾਰ ਕਰਨ ਵਾਲਿਆਂ ਖਿਲਾਫ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਜਦਕਿ ਦੋਸਤਾਨਾ ਤਰੀਕੇ ਨਾਲ ਰਜਾਮੰਦ ਕਰਨ ਦੀਆਂ ਕੋਸ਼ਿਸ਼ਾਂ ਨੂੰ ਜ਼ਾਰੀ ਰੱਖਿਆ ਗਿਆ ਹੈ ਅਤੇ ਕੁਝ ਨੇ ਉਕਤ ਮਾਮਲੇ ‘ਚ ਕੈਪਟਨ ਅਮਰਿੰਦਰ ਦੀ ਵਿਅਕਤੀਗਤ ਅਪੀਲ ਕਾਰਨ ਪਾਰਟੀ ਦੇ ਨਿਰਦੇਸ਼ਾਂ ਨੂੰ ਮੰਨ ਲਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਚੋਣ ਮੁਕਾਬਲੇ ਤੋਂ ਹੱਟਣਾ ਸਵੀਕਾਰ ਕਰਨ ਵਾਲੇ ਸਾਰੇ ਬਾਗੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *