best platform for news and views

ਗਾਲਾ ਨਾਈਟ ‘ਚ ਸਨਮਾਨਿਤ ਕੀਤੀਆਂ ਜਾਣਵਾਲੀਆਂ ਪੰਜ ਕਾਰੋਬਾਰੀ ਸਖਸ਼ੀਅਤਾਂ ਦੇ ਨਾਵਾਂ ਦਾ ਐਲਾਨ

Please Click here for Share This News

Malwa News Bureau

ਟੋਰਾਂਟੋ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ 22 ਅਕਤੂਬਰ ਨੂੰ ਕੈਨੇਡਾ ਵਿਚ ਟੋਰਾਂਟੋ ਵਿਖੇ ਕਰਵਾਈ ਜਾ ਰਹੀ ਗਾਲਾ ਨਾਈਟ ਵਿਚ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਪੰਜ ਕਾਰੋਬਾਰੀ ਸਖਸ਼ੀਅਤਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਪੰਜ ਸਖਸ਼ੀਅਤਾਂ ਵਿਚ ਰੂਬੀ ਧੁੰਨਾ, ਦਲਜੀਤ ਸਿੰਘ ਗੇਂਦੂ, ਜਗਜੀਤ ਸਿੰਘ ਅਰੋੜਾ, ਸਿਮਰਤ ਗਰੇਵਾਲ ਅਤੇ ਗੁਰਮੀਤ ਫਰਵਾਹਾ ਸ਼ਾਮਲ ਹਨ। ਇਸੇ ਤਰਾਂ ਹਰਿੰਦਰ ਸਿੰਘ ਸਿੰਗਲਾ ਗਾਲਾ ਨਾਈਟ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸ੍ਰੀ ਸੰਧੂ ਨੇ ਦੱਸਿਆ ਕਿ 22 ਅਕਤੂਬਰ ਨੂੰ ਮਿਸੀਸਾਗਾ ਵਿਖੇ ਕਰਵਾਈ ਜਾ ਰਹੀ ਗਾਲਾ ਨਾਈਟ ਵਿਚ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਇਨ੍ਹਾਂ ਪੰਜ ਕਾਰੋਬਾਰੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਕੈਨੇਡਾ ਵਿਚ ਆ ਕੇ ਕਾਰੋਬਾਰ ਸਥਾਪਿਤ ਕੀਤਾ ਅਤੇ ਕੈਨੇਡਾ ਵਿਚ ਪੰਜਾਬੀਆਂ ਦੇ ਨਾਂ ਝੰਡੇ ਗੱਡੇ। ਉਨ੍ਹਾਂ ਨੇ ਸਨਮਾਨਿਤ ਸਖਸ਼ੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਬੀ ਧੁੰਨਾ ਨੇ ਕੈਨੇਡਾ ਵਿਚ ਆ ਕੇ ਖੁਦ ਤਾਂ ਮਿਹਨਤ ਕਰਕੇ ਆਪਣਾ ਕਾਰੋਬਾਰ ਸਿਖਰ ‘ਤੇ ਪਹੁੰਚਾਇਆ ਹੀ ਹੈ। ਇਸੇ ਤਰਾਂ ਦਲਜੀਤ ਸਿੰਘ ਗੇਦੂ ਨੇ ਵੀ ਕੈਨੇਡਾ ਵਿਚ ਆਟੋ ਮੋਬਾਈਲ ਦੇ ਖੇਤਰ ਵਿਚ ਪੂਰਾ ਨਾਮਨਾ ਖੱਟਿਆ ਅਤੇ ਕੈਨੇਡਾ ਵਿਚ ਪੰਜਾਬੀਆਂ ਦੀ ਬੱਲੇ ਬੱਲੇ ਕਰਵਾਈ ਹੈ। ਜਗਜੀਤ ਸਿੰਘ ਅਰੋੜਾ ਨੇ ਕੈਨੇਡਾ ਵਿਚ ਆ ਕੇ ਆਪਣਾ ਕਾਰੋਬਾਰ ਪ੍ਰਫੁੱਲਿਤ ਕਰਨ ਤੋਂ ਇਲਾਵਾ ਪੰਜਾਬ ਤੋਂ ਕੈਨੇਡਾ ਵਿਚ ਆ ਕੇ ਵਸਣ ਵਾਲੇ ਪੰਜਾਬੀਆਂ ਨੂੰ ਘਰ ਖਰੀਦਣ ਲਈ ਪੂਰੀ ਮੱਦਦ ਕੀਤੀ ਹੈ। ਇਸੇ ਕਰਕੇ ਹੀ ਅੱਜ ਸ੍ਰੀ ਜਗਜੀਤ ਸਿੰਘ ਅਰੋੜਾ ਪੰਜਾਬੀ ਭਾਈਚਾਰੇ ਵਿਚ ਹਰਮਨ ਪਿਆਰੀ ਸਖਸ਼ੀਅਤ ਬਣ ਚੁੱਕੇ ਹਨ। ਸਿਮਰਤ ਗਰੇਵਾਲ ਨੇ ਮੀਡੀਆ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਪੰਜਾਬ ਸਟਾਰ ਨਾਮ ਦਾ ਅਖਬਾਰ ਸ਼ੁਰੂ ਕਰਕੇ ਪੰਜਾਬੀਆਂ ਦੀ ਸਰਗਰਮੀ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਇਹ ਅਖਬਾਰ ਕੈਨੇਡਾ ਦਾ ਨਿਰਪੱਖ ਨਿਧੜਕ ਅਖਬਾਰ ਹੈ। ਗੁਰਮੀਤ ਫਰਵਾਹਾ ਨੇ ਕੈਨੇਡਾ ਆ ਕੇ ਆਪਣਾ ਇੰਸ਼ੋਰੈਂਸ ਦਾ ਕਰੋਬਾਰ ਸ਼ੁਰੂ ਕੀਤਾ ਅਤੇ ਪੰਜਾਬੀ ਭਾਈਚਾਰੇ ਵਿਚ ਇੰਨੇ ਹਰਮਨਪਿਆਰੇ ਹੋਏ ਕਿ ਅੱਜਕੱਲ੍ਹ ਪੰਜਾਬੀ ਭਾਈਚਾਰਾ ਉਨ੍ਹਾਂ ਨੂੰ ਆਪਣਾ ਸੱਚਾ ਹਮਦਰਦ ਮੰਨਦਾ ਹੈ। ਇਸੇ ਕਾਰਨ ਹੀ ਗਾਲਾ ਨਾਈਟ ਦੇ ਪ੍ਰਬੰਧਕਾਂ ਵਲੋਂ ਇਨ੍ਹਾਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਸਖਸ਼ੀਅਤਾਂ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ ਗਾਲਾ ਨਾਈਟ ਦੌਰਾਨ ਇਨ੍ਹਾਂ ਸਖਸ਼ੀਅਤਾਂ ਦੀਆਂ ਪ੍ਰਾਪਤੀਆਂ ਬਾਰੇ ਡਾਕੂਮੈਂਟਰੀਜ਼ ਵੀ ਦਿਖਾਈਆਂ ਜਾਣਗੀਆਂ। ਇਸ ਗਾਲਾ ਨਾਈਟ ਦੇ ਪ੍ਰਬੰਧਕਾਂ ਵਿਚ ਪੰਜਬੀ ਬਿਜਨਸ ਪ੍ਰੌਫੇਸ਼ਨਲ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਮੈਨੇਜਰ ਰਵਿੰਦਰ ਸਿੰਘ ਕੰਗ ਦੀ ਅਗਵਾਈ ਵਿਚ ਗਾਲਾ ਨਾਈਟ ਪ੍ਰਬੰਧਾਂ ਦੀਆਂ ਤਿਆਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਹਨ।

ਰੂਬੀ ਧੁੰਨਾ,

ਜਗਜੀਤ ਸਿੰਘ ਅਰੋੜਾ

ਗੁਰਮੀਤ ਸਿੰਘ ਫਰਵਾਹਾ

ਦਲਜੀਤ ਸਿੰਘ ਗੇਦੂ

ਸਿਮਰਤ ਗਰੇਵਾਲ

Please Click here for Share This News

Leave a Reply

Your email address will not be published. Required fields are marked *