best platform for news and views

ਗਰੀਬ ਤੇ ਲੋੜਵੰਦ ਲੋਕ ਹੋਣਗੇ ਸਰਕਾਰੀ ਸਹੂਲਤਾਂ ਤੋਂ ਵਾਂਝੇ

Please Click here for Share This News

ਭਿੱਖੀਵਿੰਡ 13 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ
ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਨਤਾ ਨੂੰ ਸਹੂਲਤਾਂ ਦੇਣ ਲਈ ਭਾਂਵੇ ਕਈ
ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਪਰ ਉਥੇ ਕੁਝ ਸਰਕਾਰੀ ਮੁਲਾਜਮਾਂ ਦੀ ਕਥਿਤ
ਅਣਗਹਿਲੀ ਦੇ ਕਾਰਨ ਗਰੀਬ ਤੇ ਲੋੜਵੰਦ ਲੋਕ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ।
ਜਿਸ ਦੀ ਪ੍ਰਤੱਖ ਮਿਸਾਲ ਨਗਰ ਪੰਚਾਇਤ ਭਿੱਖੀਵਿੰਡ ਦੇ ਮੁਲਾਜਮਾਂ ਵੱਲੋਂ ਜਾਂਚ-ਪੜਤਾਲ
ਕਰਕੇ ਕੱਟੇ ਗਏ 821 ਨੀਲੇ ਕਾਰਡਾਂ ਹੋਲਡਰਾਂ ਵਿਚ ਸ਼ਾਮਲ ਦਿਹਾੜੀਦਾਰ, ਮਜਦੂਰ,
ਵਿਧਵਾਵਾਂ ਤੋਂ ਮਿਲਦੀ ਹੈ, ਜੋ ਆਪਣੇ ਨਾਲ ਹੋਈ ਧੱਕੇਸ਼ਾਹੀ ਨੂੰ ਵੇਖ ਕੇ ਸਰਕਾਰ ਨੂੰ
ਕੋਸ ਰਹੇ ਹਨ। ਵਿਧਵਾ ਕੰਵਲਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਰਡ ਨੰਬਰ 3 ਭਿੱਖੀਵਿੰਡ
ਨੇ ਨੀਲਾ ਕਾਰਡ ਵਿਖਾਉੁਦਿਆਂ ਦੱਸਿਆ ਕਿ ਮੇਰੇ ਪਤੀ ਹਰਦੀਪ ਸਿੰਘ ਦੀ 2009 ਵਿਚ ਮੌਤ
ਹੋ ਚੁੱਕੀ ਹੈ, ਉਥੇ ਮੇਰੇ ਪੁੱਤਰ ਲਵਪ੍ਰੀਤ ਸਿੰਘ (20) ਦੀ ਵੀ 2017 ਦੌਰਾਨ ਮੌਤ ਹੋ
ਜਾਣ ਤੋਂ ਬਾਅਦ ਘਰ ਵਿਚ ਕਮਾਉਣ ਵਾਲਾ ਕੋਈ ਨਹੀ ਹੈ। ਕੰਵਲਜੀਤ ਕੌਰ ਨੇ ਦੱਸਿਆ ਕਿ
ਪਿਛਲੇ ਸਾਲਾਂ ਤੋਂ ਮੈਨੂੰ ਆਟਾ-ਦਾਲ ਸਕੀਮ ਦਾ ਲਾਭ ਮਿਲ ਰਿਹਾ ਸੀ, ਪਰ ਹੁਣ ਜਦੋਂ ਮੈਂ
ਕਣਕ ਲੈਣ ਲਈ ਡੀਪੂ ਹੋਲਡਰ ਬਲਬੀਰ ਸਿੰਘ ਕੋਲ ਗਈ ਤਾਂ ਉਹਨਾਂ ਕਿਹਾ ਕਿ ਤੇਰਾ ਕਾਰਡ
ਕੱਟਿਆ ਗਿਆ ਹੈ। ਕੈਪਟਨ ਸਰਕਾਰ ‘ਤੇ ਗਿਲਾ ਕਰਦਿਆਂ ਵਿਧਵਾ ਕੰਵਲਜੀਤ ਕੌਰ ਨੇ ਕਿਹਾ ਕਿ
ਸਰਕਾਰਾਂ ਤਾਂ ਅੰਗਹੀਣ, ਵਿਧਵਾਵਾਂ, ਗਰੀਬ ਲੋੜਵੰਦ ਲੋਕਾਂ ਨੂੰ ਸਹੂਲਤਾਂ ਦਿੰਦੀਆਂ
ਹਨ, ਪਰ ਸਾਡੇ ਵਰਗੇ ਲਾਚਾਰ ਲੋਕਾਂ ਦੀਆਂ ਸਹੂਲਤਾਂ ਬੰਦ ਹੋ ਰਹੀਆਂ ਹਨ, ਜੋ ਸਾਡੇ ਘੋਰ
ਬੇਇਨਸਾਫੀ ਹੈ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹਲਕਾ
ਵਿਧਾਇਕ ਸੁਖਪਾਲ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਦੂਸਰੇ ਲਾਭਪਾਤਰੀਆਂ ਵਾਂਗ ਮੈਨੂੰ
ਵੀ ਕਣਕ ਦਿਵਾਈ ਜਾਵੇ ਤੇ ਮੇਰਾ ਕਾਰਡ ਬਹਾਲ ਕੀਤਾ ਜਾਵੇ।

ਗਲਤੀ ਨਾਲ ਕੱਟੇ ਕਾਰਡ ਦੀ ਦੁਬਾਰਾ ਪੜਤਾਲ ਕੀਤੀ ਜਾਵੇਗੀ – ਡੀ.ਐਫ.ਐਸ.ੳ
ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡਾਂ ਸੰਬੰਧੀ ਡੀ.ਐੈਫ.ਐਸ.ੳ ਜਸਜੀਤ ਕੌਰ ਨੇ ਕਿਹਾ
ਡੀ.ਸੀ ਤਰਨ ਤਾਰਨ ਦੀਆਂ ਹਦਾਇਤਾਂ ‘ਤੇ ਐਸ.ਡੀ.ਐਮ ਦੀ ਅਗਵਾਈ ਵਾਲੀ ਕਮੇਟੀ ਵੱਲੋਂ
ਨੀਲ਼ੇ ਕਾਰਡਾਂ ਦੀ ਜਾਂਚ-ਪੜਤਾਲ ਕੀਤੀ ਗਈ ਸੀ। ਜੇਕਰ ਕਿਸੇ ਗਰੀਬ ਜਾਂ ਲੋੜਵੰਦ ਦਾ
ਗਲਤੀ ਨਾਲ ਕਾਰਡ ਕੱਟਿਆ ਗਿਆ, ਉਹ ਸਾਨੂੰ ਦੱਸਣ ਤਾਂ ਜੋ ਦੁਬਾਰਾ ਜਾਂਚ-ਪੜਤਾਲ ਕਰਕੇ
ਬਹਾਲ ਕੀਤਾ ਜਾ ਸਕੇ।


ਫੋਟੋ ਕੈਪਸ਼ਨ :- ਨੀਲਾ ਕਾਰਡ ਵਿਖਾਉਦੀ ਵਿਧਵਾ ਕੰਵਲਜੀਤ ਕੌਰ।

Please Click here for Share This News

Leave a Reply

Your email address will not be published. Required fields are marked *