best platform for news and views

ਗਰੀਬ ਤੇ ਬੇਘਰ ਲੋਕਾਂ ਨੂੰ ਆਵਾਸ ਯੋਜਨਾ ਦਾ ਮਿਲਿਆ ਲਾਭ

Please Click here for Share This News

ਭਿੱਖੀਵਿੰਡ, 9 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ ਹੇਠ ਭਿੱਖੀਵਿੰਡ ਦੇ ਗਰੀਬ ਤੇ ਬੇਘਰ ਲੋਕਾਂ ਨੂੰ ਰਹਿਣ ਲਈ ਮਕਾਨ ਬਣਾ ਕੇ ਦਿੱਤੇ ਜਾਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸ਼ਹਿਰੀ ਆਵਾਸ ਯੋਜਨਾ ਹੇਠ ਕਸਬਾ ਭਿੱਖੀਵਿੰਡ ਵਿਖੇ ਐਸ.ਸੀ ਤੇ ਬੀ.ਸੀ ਜਾਤੀ ਦੇ ਲੋੜਵੰਦ ਲੋਕਾਂ ਦੇ ਫਾਰਮ ਭਰਨ ਮੌਕੇ ਸੀਨੀਅਰ ਕਾਂਗਰਸੀ ਆਗੂ ਸਿਤਾਰਾ ਸਿੰਘ ਸੰਧੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਜਿਹਨਾਂ ਲੋਕਾਂ ਦੇ ਘਰ ਕੱਚੇ ਹਨ, ਉਹਨਾਂ ਲੋਕਾਂ ਦੇ ਫਾਰਮ ਭਰ ਕੇ ਸਰਕਾਰ ਨੂੰ ਭੇਜੇ ਜਾਣਗੇ। ਸਿਤਾਰਾ ਸੰਧੂ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਕੋਲ ਆਪਣਾ ਪਲਾਟ ਹੋਣਾ ਜਰੂਰੀ ਹੈ ਤੇ ਫਾਰਮ ਨਾਲ ਸਰਕਾਰੀ ਵਿਭਾਗ ਤੋਂ ਜਾਤੀ ਤੇ ਨਿਵਾਸ ਸਰਟੀਫਿਕੇਟ, ਆਧਾਰ ਕਾਰਡ, ਸਵੈ-ਘੋਸ਼ਣਾ ਪੱਤਰ ਹੋਣਾ ਜਰੂਰੀ ਹੈ।

ਸਿਤਾਰਾ ਸਿੰਘ ਸੰਧੂ ਡਲੀਰੀ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕਾ ਖੇਮਕਰਨ ਦਾ ਜੰਗੀ ਪੱਧਰ ‘ਤੇ ਵਿਕਾਸ ਕਰਵਾਇਆ ਜਾਵੇਗਾ ਤੇ ਜਨਤਾ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ
ਪ੍ਰਧਾਨ ਸਕੱਤਰ ਸਿੰਘ ਡਲੀਰੀ, ਡੀਪੂ ਯੂਨੀਅਨ ਪ੍ਰਧਾਨ ਬਲਵੀਰ ਸਿੰਘ, ਸਰਪੰਚ ਜਸਵਿੰਦਰ ਸਿੰਘ ਡਲੀਰੀ, ਅਵਕਾਰ ਸਿੰਘ ਭੱਕਾ, ਅਮਨਦੀਪ ਸਿੰਘ, ਮਿੱਠਨ ਸਿੰਘ ਆਦਿ ਹਾਜ਼ਰ ਸਨ।

ਗਰੀਬ ਪਰਿਵਾਰਾਂ ਦੇ ਫਾਰਮ ਭਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸਿਤਾਰਾ ਸਿੰਘ ਸੰਧੂ
Please Click here for Share This News

Leave a Reply

Your email address will not be published. Required fields are marked *