best platform for news and views

ਗਰੀਬਾਂ ਲਈ ਆਵਾਜ਼ ਉਠਾਉਣ ਵਾਲੇ ਸੁਖਦੇਵ ਸਿੰਘ ਪਾਂਧੀ ਨੂੰ ਸ਼ਰਧਾਂਜਲੀਆਂ

Please Click here for Share This News

ਫਰੀਦਕੋਟ : ਵੱਖ ਵੱਖ ਮੁਲਾਜ਼ਮ ਅਤੇ ਮਜਦੂਰ ਯੂਨੀਅਨਾਂ ਵਿਚ ਗਰੀਬਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਅਤੇ ਡਾ. ਅੰਬੇਦਕਰ ਦੇ ਸੰਦੇਸ਼ ਨੂੰ ਲੋਕਾਂ ਵਿਚ ਫੈਲਾਉਣ ਵਾਲੇ ਸੁਖਦੇਵ ਪਾਂਧੀ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿਚ ਪੰਜਾਬ ਭਰ ਤੋਂ ਆਏ ਵੱਖ ਵੱਖ ਆਗੂਆਂ ਨੇ ਕਿਹਾ ਕਿ ਸ੍ਰੀ ਪਾਂਧੀ ਨੇ ਦੁਆਬੇ ਦੀ ਧਰਤੀ ਵਿਚੋਂ ਉੱਠ ਕੇ ਮਾਲਵੇ ਦੇ ਲੋਕਾਂ ਵਿਚ ਡਾ. ਅੰਬੇਦਕਰ ਦੇ ਵਿਚਾਰਾਂ ਫੈਲਾਇਆ।
ਅੱਜ ਇਥੇ ਕੰਮੇਆਣਾ ਰੋਡ ‘ਤੇ ਸਥਿੱਤ ਗੁਰਦੁਆਰਾ ਸਾਹਿਬ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਜੱਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਅਤੇ ਜਿਲਾ ਕਾਂਗਰਸ ਜਲੰਧਰ ਦੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਚੱਠਾ ਨੇ ਕਿਹਾ ਕਿ ਸ੍ਰੀ ਸੁਖਦੇਵ ਸਿੰਘ ਪਾਂਧੀ ਜਿਲਾ ਜਲੰਧਰ ਦੇ ਸ਼ਾਹਕੋਟ ਨੇੜੇ ਪੈਂਦੇ ਪਿੰਡ ਢੰਡੋਵਾਲ ਵਿਚ ਜਨਮੇ ਅਤੇ ਬਾਅਦ ਵਿਚ ਫਰੀਦਕੋਟ ਵਿਖੇ ਆ ਕੇ ਰਹਿਣ ਲੱਗੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਪਾਂਧੀ ਨੇ ਡਾ. ਅੰਬੇਦਕਰ ਦੇ ਵਿਚਾਰਾਂ ਨੂੰ ਲੋਕਾਂ ਵਿਚ ਫੈਲਾਉਣ ਲਈ ਸਾਰੀ ਜਿੰਦਗੀ ਲਗਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਪਾਂਧੀ ਵਰਗਾ ਹੀਰਾ ਸਮਾਜ ਨੂੰ ਮਿਲਣਾ ਬਹੁਤ ਔਖਾ ਹੁੰਦਾ ਹੈ। ਇਸ ਮੌਕੇ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਸ੍ਰੀ ਬਲਵਿੰਦਰ ਸਿੰਘ ਚੱਠਾ ਨੇ ਵੀ ਸ੍ਰੀ ਸੁਖਦੇਵ ਸਿੰਘ ਪਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਆਪਣੀ ਸਾਰੀ ਜਿੰਦਗੀ ਲੋਕ ਸੇਵਾ ਲਈ ਲਾਉਣ ਵਾਲੀਆਂ ਸਖਸ਼ੀਅਤਾਂ ਹਮੇਸ਼ਾਂ ਦੁਨੀਆਂ ਵਿਚ ਜਿੰਦਾ ਰਹਿੰਦੀਆਂ ਹਨ। ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿਚ ਰਿਟਾ. ਇੰਸਪੈਕਟਰ ਸਾਧੂ ਰਾਮ ਸ਼ਰਮਾਂ, ਜਰਨੈਲ ਸਿੰਘ, ਦਲਿਤ ਸੈਨਾ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਗਹਿਰੀ, ਮੁਲਾਜ਼ਮ ਆਗੂ ਨਛੱਤਰ ਸਿੰਘ ਮਾਹਲਾ, ਇਕਬਾਲ ਘਾਰੂ, ਸੀਨੀਅਰ ਬਸਪਾ ਆਗੂ ਗਰਬਖਸ਼ ਸਿੰਘ, ਡਾ. ਰੇਸ਼ਮ ਸਿੰਘ ਅਤ਼ੇ ਪ੍ਰਸਿੱਧ ਗੀਤਕਾਰ ਸਾਹਿਬ ਸਿੰਘ ਕੰਮੇਆਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਮੁਲਾਜ਼ਮ ਯੂਨੀਅਨਾਂ ਦੇ ਆਗੂ ਵੀ ਸ਼ਾਮਲ ਹੋਏ।

ਸੁਖੇਦਵ ਸਿੰਘ ਪਾਂਧੀ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੱਟ ਮਹਾਂਸਭਾ ਪੰਜਾਬ ਦੇ ਜਨਰਲ ਸਕੱਤਰ ਸੁਰਿੰਦਰਜੀਤ ਸਿੰਘ ਚੱਠਾ

ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਦਲਿਤ ਸੈਨਾ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ।

ਸੁਖਦੇਵ ਸਿੰਘ ਪਾਂਧੀ ਦੇ ਸ਼ਰਧਾਂਜਲੀ ਸਮਾਗਮ ਵਿਚ ਹਾਜਰ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਆਏ ਬਲਵਿੰਦਰ ਸਿੰਘ ਚੱਠਾ ਅਤੇ ਹੋਰ ਸਖਸ਼ੀਅਤਾਂ

Please Click here for Share This News

Leave a Reply

Your email address will not be published. Required fields are marked *