best platform for news and views

ਗਰੀਨ ਧੂਰੀ ਕਲੀਨ ਧੂਰੀ ਪ੍ਰੋਜੈਕਟ ਤਹਿਤ ਲਗਾਏ 160 ਬੂਟੇ

Please Click here for Share This News

 

ਧੂਰੀ,11 ਸਤੰਬਰ (ਮਹੇਸ਼ ਜਿੰਦਲ)- ਸੰਸਥਾ ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਵੱਲੋਂ ‘ਗਰੀਨ ਧੂਰੀ, ਕਲੀਨ ਧੂਰੀ’ ਪ੍ਰੋਜੈਕਟ ਤਹਿਤ ਤੋਤਾਪੁਰੀ ਰੋਡ ਨੂੰ ਸੈਰਗਾਹ ਬਣਾਉਣ ਦੇ ਚੁੱਕੇ ਬੀੜੇ ਹਿੱਤ ਰੋਡ ਉੱਪਰ 160 ਬੂਟੇ ਲਗਾਏ ਗਏ। ਇਸ ਸਮਾਗਮ ਵਿੱਚ ਜ਼ਿਲ੍ਹਾ ਵਣ ਅਫ਼ਸਰ ਮੈਡਮ ਮੋਨਿਕਾ ਯਾਦਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਬੂਟੇ ਲਗਾਉਣ ਦੀ ਰਸਮ ਰਾਈਸੀਲਾ ਗਰੁੱਪ ਦੇ ਐਮ. ਡੀ. ਸ੍ਰੀ ਏ.ਆਰ. ਸ਼ਰਮਾ ਤੇ ਗਿੰਨੀ ਟੀ ਦੇ ਐਮ.ਡੀ.ਦੀਪ ਜੋਤੀ ਬਾਂਸਲ ਨੇ ਸਾਝੇ ਰੂਪ ਵਿੱਚ ਕੀਤੀ। ਸ੍ਰੀ. ਏ.ਆਰ. ਸ਼ਰਮਾ ਤੇ ਦੀਪ ਜੌਤੀ ਬਾਂਸਲ ਨੇ ਸਾਝੇ ਰੂਪ ਵਿਚ ਕਿਹਾ ਕਿ ਜੇਕਰ ਹਰ ਕੋਈ ਆਪਣੇ ਆਲ਼ੇ ਦੁਆਲ਼ੇ ਨੂੰ ਹਰਿਆ ਭਰਿਆ ਤੇ ਸਾਫ਼ ਰੱਖੇ ਤਾ ਸਮਾਜ ਦੀ ਦਸ਼ਾ ਅਤੇ ਦਿੱਖ ਹੀ ਬਦਲ ਜਾਵੇਗੀ। ਉੱਘੇ ਸਮਾਜ ਸੇਵੀ ਸ੍ਰੀ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਵੀ ਸੰਸਥਾ ਦੁਆਰਾ ਚਲਾਏ ਜਾ ਰਹੇ ਕਾਰਜਾ ਦੀ ਪ੍ਰਸੰਸਾ ਕਰਦਿਆ ਹਰ ਸੰਭਵ ਯੋਗਦਾਨ ਦੇਣ ਦਾ ਵਾਅਦਾ ਕੀਤਾ। ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਆਗੂ ਜਗਰੂਪ ਸਿੰਘ ਬੱਬੂ ਦੁਆਰਾ ਆਏ ਮਹਿਮਾਨਾ ਦਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਹੀ ਸਹਿਯੋਗ ਦੇਣ ਵਾਲ਼ੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰੋਜੈਕਟ ਇੰਚਾਰਜ ਜਸਵਿੰਦਰ ਸਿੰਘ, ਗੁਰਤੇਜ ਸਿੰਘ ਤੇਜੀ, ਪਿ੍ਤਪਾਲ ਧਵਨ ਤੋਂ ਇਲਾਵਾ ਕਿਸ਼ਨ ਕੌਸ਼ਲ, ਪਿ੍ੰਸੀਪਲ ਜੋਗਾ ਸਿੰਘ, ਹਰਬੰਸ ਸਿੰਘ ਢਿੱਲੋਂ, ਸਟੇਟ ਅਵਾਰਡੀ ਦੇਵੀ ਦਿਆਲ, ਕਾਲ਼ਾ ਧੂਰੀ ਪਿੰਡ ਢਿੱਲੋਂ ਰੈਸਟੋਰੈਂਟ, ਸ੍ਰੀ ਸੁਖਦੇਵ ਸਿੰਘ, ਸ. ਗੁਰਦੀਪ ਸਿੰਘ ਧਵਨ, ਕੁਲਜੀਤ ਕੌਰ ਅਤੇ ਰੁਪਿੰਦਰ ਕੌਰ ਆਦਿ ਮੌਕੇ ਤੇ ਹਾਜਰ ਸਨ ।

 

Please Click here for Share This News

Leave a Reply

Your email address will not be published. Required fields are marked *