best platform for news and views

ਗਰਾਮ ਵਿਕਾਸ ਸਭਾ ਬਰੜਵਾਲ ਨੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਪ ਲਗਾਇਆ

Please Click here for Share This News

ਧੂਰੀ,6 ਅਪ੍ਰੈਲ (ਮਹੇਸ਼ ਜਿੰਦਲ) ਗਰਾਮ ਵਿਕਾਸ ਸਭਾ ਬਰੜ•ਵਾਲ (ਬੜਾ-ਵਾਸ) ਵੱਲੋਂ ਪਹਿਲਾ ਅੱਖਾਂ ਦਾ ਚੈੱਕਅਪ ਅਤੇ ਮੁਫ਼ਤ ਅਪਰੇਸ਼ਨ ਕੈਪ ਗੁਰਦੁਆਰਾ ਦਸਮੇਸ਼ ਭਵਨ ਵਿਖੇ ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਪ ਵਿਚ ਲਗਭਗ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਚ ਡਾ ਨਿਧੀ ਗੁਪਤਾ ਸਰਕਾਰੀ ਹਸਪਤਾਲ ਸੰਗਰੂਰ ਅਤੇ ਉਨ•ਾਂ ਦੀ ਟੀਮ ਵੱਲੋਂ ਕੀਤੀ ਗਈ। ਕੈਪ ਸਬੰਧੀ ਜਾਣਕਾਰੀ ਦਿੰਦਿਆਂ ਗਰਾਮ ਵਿਕਾਸ ਸਭਾ ਦੇ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਮੁਫ਼ਤ ਦਵਾਇਆ ਅਤੇ ਐਨਕਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਪਰੇਸ਼ਨ ਯੋਗ ਪਾਏ ਗਏ ਮਰੀਜ਼ਾਂ ਦੇ ਸਭਾ ਵੱਲੋਂ ਮੁਫ਼ਤ ਲੈਜ ਪਾ ਕੇ ਅਪਰੇਸ਼ਨ ਕੀਤੇ ਜਾਣਗੇ। ਇਸ ਕੈਪ ਵਿਚ ਵਿਸ਼ੇਸ਼ ਤੌਰ ਤੇ ਇੰਦਰਜੀਤ ਸਿੰਘ ਮਰਾਹੜ ਪੀ.ਏ ਵਿਧਾਇਕ ਗੋਲਡੀ,ਜ਼ਿਲ•ਾ ਪ੍ਰੀਸ਼ਦ ਮੈਂਬਰ ਇੰਦਰਪਾਲ ਗੋਲਡੀ, ਰਣਜੀਤ ਸਿੰਘ ਕਾਕਾ ਸਾਬਕਾ ਸਰਪੰਚ ਅਤੇ ਕਾਕਾ ਤੂਰ ਤੋ ਇਲਾਵਾ ਗਰਾਮ ਵਿਕਾਸ ਸਭਾ ਦੇ ਆਗੂਆਂ ਵਿਚ ਹਰੀ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ,ਕ੍ਰਿਰਨਜੀਤ ਸਿੰਘ,ਇੰਦਰਪ੍ਰੀਤ ਪੀਤਾ,ਗੁਰਚਰਨ ਸਿੰਘ ਮਿੱਠਾ,ਮਨਵੀਰ ਸਿੰਘ,ਨਿਰਭੈ ਸਿੰਘ,ਮਨਜੀਤ ਸਿੰਘ,ਕੁਲਦੀਪ ਸਿੰਘ,ਹਰਦੀਪ ਸਿੰਘ ਅਤੇ ਗੁਰਮੇਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।

ਕੈਪਸ਼ਨ – ਅੱਖਾਂ ਦੀ ਜਾਚ ਕਰਨ ਦਾ ਦ੍ਰਿਸ਼

Please Click here for Share This News

Leave a Reply

Your email address will not be published. Required fields are marked *