best platform for news and views

ਗਰਭਵਤੀ ਔਰਤਾਂ ਨੂੰ ਸਤੁੰਲਿਤ ਭੋਜਨ ਖਾਣ ਦੇ ਨੁਕਤੇ ਸਮਝਾਏ

Please Click here for Share This News

ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਦੇ ਦਿਸ.ਾ ਨਿਰਦੇਸ.ਾ ਮੁਤਾਬਿਕ ਦੰਦਾਂ ਦੇ ਵਿਭਾਗ ਮੋਗਾ ਵੱਲੋਂ ਪੋਸ.ਣ ਅਭਿਆਨ ਦੌਰਾਨ ਆਮ ਲੋਕਾ ਨੂੰ ਜਾਗਰੂਕ ਕਰਨ ਦੇ ਲਈ ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਮੋਗਾ ਦੇ ਵਿੱਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਡਾ ਮਾਹਲ ਨੇ ਗਰਭਵਤੀ ਔਰਤਾ ਨੂੰ ਜਿਥੇ ਪੌਸ.ਟਿਕ ਆਹਾਰ ਖਾਣ ਲਈ ਨੁਕਤੇ ਸਾਝੇ ਕੀਤੇ ਉਥੇ ਹੀ ਗਰਭ ਸਮੇਂ ਦੌਰਾਨ ਦੰਦਾਂ ਦੀ ਸਾਫ ਸਫਾਈ ਦਾ ਵੀ ਧਿਆਨ ਰੱਖਣ ਲਈ ਕਿਹਾ ਕਿਉਕਿ ਜੇਕਰ ਗਰਭਵਤੀ ਔਰਤ ਆਪਣੇ ਦੰਦਾਂ ਦੀ ਸਫਾਈ ਨਹੀਂ ਰੱਖਦੀ ਤਾਂ ਇਸਦਾ ਮਾੜਾ ਪ੍ਰਭਾਵ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ ਵੀ ਪੈ ਸਕਦਾ ਹੈ|ਡਾ ਮਾਹਲ ਨੇ ਆਮ ਲੋਕਾ ਨੂੰ ਦੱਸਿਆ ਕਿ ਦੰਦਾਂ ਅਤੇ ਭੋਜਨ ਦਾ ਆਪਸ ਵਿੱਚ ਗਹਿਰਾ ਰਿਸ.ਤਾ ਹੈ ਜੇਕਰ ਦੰਦ ਗਏ ਤਾਂ ਸੁਆਦ ਗਿਆ ਇਸ ਲਈ ਜੇਕਰ ਮਨੁੱਖ ਦੰਦਾ ਤੋਂ ਵਾਝਾ ਹੈ ਚੰਗੇ ਤੋਂ ਚੰਗਾ ਭੋਜਨ ਵੀ ਮਨੁੱਖ ਲਈ ਵਿਆਰਥ ਹੈ| ਇਸ ਲਈ ਦੰਦਾਂ ਦੀ ਸਾਂਭ ਸੰਭਾਲ ਲਈ ਜਿਥੇ ਇਹ ਜਰੂਰੀ ਹੈ ਕਿ ਵਧੀਆ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ ਉਥੇ ਹੀ ਦੰਦਾਂ ਦੀ ਸਾਫ ਸਫਾਈ ਅਤੇ ਸੰਭਾਈ ਦੀ ਬਹੁਤ ਲੋੜ ਹੈ ਦੰਦਾਂ ਦੀਆਂ ਬਿਮਾਰੀਆ ਨੂੰ ਨਜ.ਰਅੰਦਾਜ ਨਹੀਂ ਕਰਨਾ ਚਾਹੀਦਾ ਹੈ|ਡਾ ਮਾਹਲ ਨੇ ਦੱਸਿਆ ਕਿ ਤੰਦਰੁਸਤ ਸਿਹਤ ਲਈ ਸੰਤੁਲਿਤ ਤੇ ਪੋਸ.ਟਿਕ ਆਹਾਰ ਖਾਣੇ ਚਾਹੀਦੇ ਹਨ ਕਿਉਕਿ ਸਵਾਦ ਦੇ ਨਾਲ ਨਾਲ ਸਿਹਤ ਵੀ ਜਰੂਰੀ ਹੈ ਡਾ ਮਾਹਲ ਨੇ ਦੱਸਿਆ ਕਿ ਦੰਦ ਸਰੀਰ ਸਭ ਤੋਂ ਮਜਬੂਤ ਹਿੱਸਾ ਹੈ ੦ੋ ਭੋਜਨ ਤੁਹਾਡੇ ਦੰਦਾ ਤੇ ਬੁਰਾ ਅਸਰ ਪਾ ਰਿਹਾ ਹੈ ਤੇ ਤੁਹਾਡੇ ਸਰੀਰ ਦੇ ਅੰਦਰਲੇ ਨਰਮ ਹਿੱਸੇ ਤੇ ਕਿਨਾ ਨੁਕਸਾਨ ਕਰੇਗਾ ਅਤੇ ਇਸ ਬਾਰੇ ਸੋਚਣ ਦੀ ਜਰੂਰਤ ਹੈ|ਇਸ ਮੌਕੇ ਤੇ ਡਾ ਗੌਰਵਪ੍ਰੀਤ ਸੋਢੀ ਦੰਦਾ ਦੇ ਮਾਹਰ ਡਾਕਟਰ ਸਿਵਲ ਹਸਪਤਾਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਮੌਕੇ ਤੇ ਪਹੁੰਚੇ ਲੋਕਾਂ ਦਾ ਦੰਦਾ ਦਾ ਚੈਕਅਪ ਵੀ ਕੀਤਾ ਗਿਆ|ਇਸ ਮੌਕੇ ਤੇ ਆਮ ਲੋਕਾ ਤੋਂ ਇਲਾਵਾ ਗਰਭਵਤੀ ਔਰਤਾ ਵੀ ਹਾਜਰ ਸਨ|

Please Click here for Share This News

Leave a Reply

Your email address will not be published.