best platform for news and views

ਗਣਤੰਤਰ ਦਿਵਸ ਸਮਾਰੋਹ ਸਬੰਧੀ ਫੁਲ ਡਰੈਸਰਿਹਰਸਲ ਦਾ ਐਸ.ਡੀ.ਐਮ. ਵੱਲੋਂ ਜਾਇਜ਼ਾ

Please Click here for Share This News
ਬਰਨਾਲਾ,(ਰਕੇਸ ਕਮਾਰ ਗੋਇਲ):26 ਜਨਵਰੀ ਨੂੰ ਗਣਤੰਤਰ ਦਿਵਸ ਦਾ ਜ਼ਿਲਪੱਧਰੀ ਸਮਾਰੋਹ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਬੜੀ ਧੂਮਧਾਮ ਨਾਲਮਨਾਇਆ ਜਾਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ . ਅਮਰਪ੍ਰਤਾਪ ਸਿੰਘ ਵਿਰਕ 26 ਜਨਵਰੀ ਨੂੰ ਸਵੇਰੇ 09:58 ਵਜੇ ਕੌਮੀ ਝੰਡਾ ਲਹਿਰਾਉਣ ਦੀਰਸਮ ਅਦਾ ਕਰਨਗੇ ਇਸ ਸਮਾਰੋਹ ਦੇ ਅਭਿਆਸ ਵਜੋਂ ਫੁਲ ਡਰੈਸ ਰਿਹਰਸਲ ਅੱਜਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਮੈਡਮਅਮ੍ਰਿਤ ਸਿੰਘ ਨੇ ਇਸ ਫੁੱਲ ਡਰੈਸ ਰਿਹਰਸਲ ਦਾ ਜਾਇਜ਼ਾ ਲਿਆ।
ਇਸ ਦੌਰਾਨ ਵੱਖਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀ.ਟੀ ਸ਼ੋਅ ਅਤੇਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਐਸ.ਡੀ. ਸਕੂਲ ਕੱਟੂ ਦੇ ਵਿਦਿਆਰਥੀਆਂ ਵੱਲੋਂਪੰਜਾਬ ਦੀਆਂ ਵਿਰਾਸਤੀ ਖੇਡਾਂ, ਵਾਈ ਐਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਐਕਸ਼ਨ ਸੌਂਗ,ਬਾਬਾ ਗਾਂਧਾ ਸਿੰਘ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਲਵਈ ਗਿੱਧਾ, ਸਰਵਹਿੱਤਕਾਰੀਵਿਦਿਆ ਮੰਦਿਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਕੋਰਿਓਗ੍ਰਾਫੀ ਅਤੇ ਸਰਕਾਰੀਪ੍ਰਾਇਮਰੀ ਸਕੂਲ ਜਵਾਹਰ ਬਸਤੀ ਦੇ ਵਿਦਿਆਰਥੀਆਂ ਦੁਆਰਾ ਗੱਭਰੂ ਪੰਜਾਬ ਦੇਕੋਰਿਓਗ੍ਰਾਫੀ, ਪਵਨ ਸੇਵਾ ਸੰਮਤੀ ਬਰਨਾਲਾ ਦੇ ਵਿਦਿਆਰਥੀਆਂ ਦੁਆਰਾ ਐਕਸ਼ਨ ਸੌਂਗ,ਸਰਕਾਰੀ ਸਕੂਲ ਕੰਨਿਆ ਬਰਨਾਲਾ, ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਅਤੇ ਜੁਮਲਾਮਾਲਕਨ ਬਰਨਾਲਾ ਦੇ ਵਿਦਿਆਰਥੀਆਂ ਦੁਆਰਾ ਗਿੱਧਾ ਅਤੇ ਗੁਰੂ ਗੋਬਿੰਦ ਸਿੰਘ ਕਾਲਜਸੰਘੇੜਾ, ਸੰਧੂ ਪੱਤੀ ਸਕੂਲ ਬਰਨਾਲਾ, ਐਸ.ਡੀ.ਕਾਲਜ ਬਰਨਾਲਾ, ਵਾਈ ਐਸ ਕਾਲਜਹੰਡਿਆਇਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਵਿਦਿਆਰਥੀਆਂਦੁਆਰਾ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਸਮਾਰੋਹ ਦੇ ਅੰਤ ਬੀ.ਜੀ.ਐਸ. ਸਕੂਲਬਰਨਾਲਾ ਦੇ ਵਿਦਿਆਥੀਆਂ ਨੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ।
ਇਸ ਮੌਕੇ ਐਸ.ਡੀ.ਐਮ. ਮੈਡਮ ਅਮ੍ਰਿਤ ਸਿੰਘ ਨੇ ਜ਼ਿਲ ਦੇ ਸਮੂਹ ਨਾਗਰਿਕਾਂ ਨੂੰਅਪੀਲ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਨੂੰ ਕੌਮੀ ਤਿਓਹਾਰ ਦੇ ਰੂਪ ਵਿੱਚ ਮਨਾਇਆਜਾਵੇ ਕਿਉਂਕਿ 26 ਜਨਵਰੀ ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਜੋ ਕਿ ਸਮੂਹਦੇਸ਼ਵਾਸੀਆਂ ਲਈ ਗੌਰਵਮਈ ਹੈ। ਉਨਾਂ ਕਿਹਾ ਕਿ ਸਮੂਹ ਜ਼ਿਲ ਨਿਵਾਸੀਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮ ਵਿੱਚ ਉਹ ਖ਼ੁਦ ਅਤੇ ਆਪਣੇ ਪਰਿਵਾਰਾਂ ਨਾਲਇਸ ਸਮਾਗਮ ਭਰਵੀਂ ਸ਼ਮੂਲੀਅਤ ਕਰਨ। 
ਮੈਡਮ ਅਮ੍ਰਿਤ ਸਿੰਘ ਨੇ ਜ਼ਿਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਕਿਹਾ ਕਿ ਉਹਦੇਸ਼ ਭਗਤੀ ਦਾ ਜਜ਼ਬਾ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਇਸ ਸਮਾਗਮਨੂੰ ਕੇਵਲ ਸਰਕਾਰੀ ਸਮਾਗਮ ਤੱਕ ਸੀਮਤ ਨਾ ਰੱਖਣ ਸਗੋਂ ਇਸ ਦੀ ਸਫਲਤਾ ਲਈ ਤਨੋਂਮਨੋਂ ਯੋਗਦਾਨ ਪਾਉਣ। ਉਨਾਂ ਨੇ ਮੁੱਖ ਮਹਿਮਾਨ ਦੀ ਆਮਦ ਤੋਂ ਲੈ ਕੇ ਸਭਿਆਚਾਰਕਪ੍ਰੋਗਰਾਮ, ਪੁਰਸਕਾਰ ਵੰਡ ਸਮਾਗਮ ਸਮੇਤ ਵੱਖਵੱਖ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ
Please Click here for Share This News

Leave a Reply

Your email address will not be published. Required fields are marked *