best platform for news and views

ਖੱਜਲ-ਖੁਆਰੀ ਤੋਂ ਤੰਗ ਮਜਦੂਰ ਬਲਬੀਰ ਸਿੰਘ ਨੇ ਮੌਤ ਨੂੰ ਲਾਇਆ ਗਲੇ

Please Click here for Share This News

ਭਿੱਖੀਵਿੰਡ 6 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਂਉਦੇ ਪਿੰਡ ਮਾੜੀ
ਸਮਰਾ ਦੇ ਮਜਦੂਰ ਬਲਬੀਰ ਸਿੰਘ ਪੁੱਤਰ ਕਰਤਾਰ ਸਿੰਘ ਵੱਲੋਂ ਪਾਵਰਕਾਮ ਦਫਤਰ ਭਿੱਖੀਵਿੰਡ
ਵਿਖੇ ਵਿਭਾਗ ਦੀ ਖੱਜਲ-ਖੁਆਰੀ ਤੋਂ ਤੰਗ ਆ ਕੇ ਜਹਿਰੀਲੀ ਦਵਾਈ ਨਿਗਲੀ ਤਾਂ ਬੇਹੋਸ਼ ਹੋਏ
ਵਿਅਕਤੀ ਨੂੰ ਲੋਕਾਂ ਵੱਲੋਂ ਚੁੱਕ ਕੇ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ
ਕਰਵਾਇਆ। ਪਰ ਡਾਕਟਰ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਲਬੀਰ ਸਿੰਘ ਮੌਤ ਦੇ ਮੰੁਹ
ਵਿਚ ਚਲਾ ਗਿਆ। ਜਦੋਂ ਕਿ ਮਰਨ ਤੋਂ ਪਹਿਲਾਂ ਬਲਬੀਰ ਸਿੰਘ ਨੇ ਪੁਲਿਸ ਥਾਣਾ ਭਿੱਖੀਵਿੰਡ
ਦੇ ਏ.ਐਸ.ਆਈ ਪੰਨਾ ਲਾਲ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਜਾਣ ‘ਤੇ ਪੁਲਿਸ ਵੱਲੋਂ
ਪਾਵਰਕਾਮ ਭਿੱਖੀਵਿੰਡ ਦੇ ਐਸ.ਡੀ.ੳ ਬੂਟਾ ਰਾਮ, ਜੇ.ਈ ਸੁਖਵਿੰਦਰ ਸਿੰਘ, ਲਾਈਨਮੈਨ
ਰੇਸ਼ਮ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ ਅਧੀਨ ਕੇਸ ਦਰਜ ਕਰ ਦਿੱਤਾ ਗਿਆ।
ਹਸਪਤਾਲ ਵਿਖੇ ਮੌਜੂਦ ਮ੍ਰਿਤਕ ਬਲਬੀਰ ਸਿੰਘ ਦੇ ਲੜਕੇ ਸੁਖਬੀਰ ਸਿੰਘ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਸਾਡੇ ਘਰ ਦਾ 28000 ਰੁਪਏ ਦਾ ਬਿਜਲੀ ਬਿੱਲ ਬਕਾਇਆ ਸੀ, ਜੋ ਸਾਡੇ
ਵੱਲੋਂ ਕਿਸ਼ਤਾਂ ਰਾਂਹੀ 33000 ਰੁਪਏ ਜਮ੍ਹਾ ਕਰਵਾਉਣ ਦੇ ਬਾਵਜੂਦ ਵੀ ਕਲੀਅਰ ਨਹੀ ਕੀਤਾ
ਗਿਆ ਅਤੇ ਪਾਵਰਕਾਮ ਮੁਲਾਜਮਾਂ ਵੱਲੋਂ ਵਾਰ-ਵਾਰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ, ਜਿਸ
ਤੋਂ ਪ੍ਰੇਸ਼ਾਨ ਤੋਂ ਮੇਰੇ ਬਾਪ ਨੇ ਪਾਵਰਕਾਮ ਦੇ ਅਧਿਕਾਰੀਆਂ, ਪ੍ਰਸ਼ਾਸ਼ਨ ਤੇ ਚੋਣ
ਕਮਿਸ਼ਨਰ ਪੰਜਾਬ ਲਿਖਤੀ ਚਿੱਠੀਆਂ ਲਿਖ ਕੇ ਵੀ ਜਾਣੂ ਕਰਵਾਇਆ, ਪਰ ਇਨਸਾਫ ਨਾ ਮਿਲਣ
ਕਾਰਨ ਮੇਰੇ ਪਿਤਾ ਨੇ ਅੱਜ ਪਾਵਰਕਾਮ ਦਫਤਰ ਭਿੱਖੀਵਿੰਡ ਵਿਖੇ ਜੀਵਨ-ਲੀਲਾ ਸਮਾਪਤ ਕਰ
ਲਈ। ਸੁਖਬੀਰ ਸਿੰਘ ਨੇ ਉੁੱਚ ਪੱਧਰੀ ਜਾਂਚ ਦੀ ਮੰੰਗ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ।

ਡੀ.ਐਸ.ਪੀ ਭਿੱਖੀਵਿੰਡ ਨੂੰ ਮਿਲਿਆ ਪਾਵਰਕਾਮ ਮੁਲਾਜਮਾਂ ਦਾ ਵਫਦ

ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

ਮ੍ਰਿਤਕ ਬਲਬੀਰ ਸਿੰਘ ਦੇ ਬਿਆਨਾਂ ‘ਤੇ ਐਸ.ਡੀ.ੳ ਬੂਟਾ ਰਾਮ, ਜੇ.ਈ ਸੁਖਵਿੰਦਰ ਸਿੰਘ,
ਲਾਈਨਮੈਂਨ ਰੇਸ਼ਮ ਸਿੰਘ ਖਿਲਾਫ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦਰਜ ਕੀਤੇ ਗਏ ਮੁਕੱਦਮੇ
ਦੇ ਸੰਬੰਧ ਵਿਚ ਪਾਵਰਕਾਮ ਮੁਲਾਜਮ ਯੂਨੀਅਨ ਦੇ ਆਗੂ ਐਸ.ਡੀ.ੳ ਪੂਰਨ ਸਿੰਘ ਮਾੜੀਮੇਘਾ
ਦੀ ਅਗਵਾਈ ਹੇਠ ਐਸ.ਡੀ.ੳ ਸੂਰਜ ਪ੍ਰਕਾਸ਼, ਜੇ.ਈ ਗੁਰਬਚਨ ਸਿੰਘ, ਜੇ.ਈ ਇੰਦਰਪਾਲ, ਕਾਹਨ
ਚੰਦ, ਹੀਰਾ ਸਿੰਘ, ਜੇ.ਈ ਬੇਅੰਤ ਸਿੰਘ, ਜੇ.ਈ ਤੀਰਥ ਸਿੰਘ, ਸੁਰਿੰਦਰਪਾਲ ਸਿੰਘ,
ਲਾਈਨਮੈਂਨ ਮੇਜਰ ਸਿੰਘ ਆਦਿ ਮੁਲਾਜਮਾਂ ਦਾ ਇਕ ਵਫਦ ਸਬ ਡਵੀਜਨ ਭਿੱਖੀਵਿੰਡ ਦੇ
ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੂੰ ਮਿਲਿਆ ਅਤੇ ਇਸ ਕੇਸ ਦੀ ਉੱਚ ਪੱਧਰੀ ਜਾਂਚ ਦੀ ਮੰਗ
ਕਰਦਿਆਂ ਪਾਵਰਕਾਮ ਮੁਲਾਜਮਾਂ ਖਿਲਾਫ ਦਰਜ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ।
ਮੁਲਾਜਮ ਆਗੂ ਪੂਰਨ ਸਿੰਘ ਮਾੜੀਮੇਘਾ ਨੇ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ ਦਾ ਪਾਵਰਕਾਮ
ਮੁਲਾਜਮਾਂ ਨਾਲ ਜੋ ਵਿਵਾਦ ਸੀ, ਨੂੰ ਲੈ ਕੇ ਬੀਤੇਂ ਦਿਨਾਂ ਅੰਦਰ ਪਿੰਡ ਸਮਰਾ ਦੀ
ਸਰਪੰਚ ਦਰਸ਼ਨ ਕੌਰ, ਪੰਚ ਫੌਜਾ ਸਿੰਘ, ਜੋਧਵੀਰ ਸਿੰਘ, ਮਨਜੀਤ ਸਿੰਘ, ਮੰਗਲ ਸਿੰਘ,
ਰੇਸ਼ਮ ਸਿੰਘ ਆਦਿ ਮੋਹਤਬਾਰਾਂ ਦੀ ਹਾਜਰੀ ਵਿਚ ਲਿਖਤੀ ਤੌਰ ‘ਤੇ ਰਾਜ਼ੀਨਾਵਾਂ ਹੋ ਚੁੱਕਾ
ਸੀ, ਜਿਸ ਦੇ ਸਾਡੇ ਕੋਲ ਲਿਖਤੀ ਸਬੂਤ ਹਨ। ਉਪਰੋਕਤ ਆਗੂਆਂ ਨੇ ਕੇਸ ਦੀ ਉੱਚ ਪੱਧਰੀ
ਜਾਂਚ ਦੀ ਮੰਗ ਕਰਦਿਆਂ ਆਖਿਆ ਕਿ ਕੁਝ ਲੋਕਾਂ ਵੱਲੋਂ ਉਕਸਾਉਣ ਕਾਰਨ ਹੀ ਬਲਬੀਰ ਸਿੰਘ
ਨੇ ਅਜਿਹਾ ਕਦਮ ਉਠਾਇਆ ਹੈ, ਜਿਸ ਦਾ ਸਾਨੂੰ ਬਹੁਤ ਦੁੱਖ ਹੈ।

Please Click here for Share This News

Leave a Reply

Your email address will not be published. Required fields are marked *