ਗੀਤ
ਖੰਭ ਸੋਚਾਂ ਦੇ ਘੋੜੇ ਵਰਗੇ,
ਮੈਂ ਅੜਕਾਂ ਨਾ ਖਾਵਾਂ,
ਲੱਤਾਂ ਭਾਵੇਂ ਨਕਲੀ ਨੇ,
ਮੈ ਅੰਬਰ ਛੋ ਜਾਵਾਂ।
ਜਿਓਂ ਜਿਓਂ ਮੇਰੀਆਂ ਸੋਚਾਂ ਉੱਡਣ,
ਤਿਓ ਤਿਉਂ ਉੱਡਦਾ ਜਾਵਾਂ,
ਉੱਡਣ ਖਟੋਲੇ ਦੰਗ ਰਹਿ ਜਾਂਦੇ,
ਜਦ ਮੈ ਦੌੜ ਲਗਾਵਾਂ।
ਲੱਤਾਂ ਭਾਵੇਂ ਨਕਲੀ…….
ਜਦ ਜੰਮਿਆਂ ਤਾਂ ਸਾਰੇ ਸੋਚਣ,
ਇਹ ਕੀ ਵਰਤਿਆ ਭਾਣਾ,
ਮੈਨੂੰ ਪਤਾ ਸੀ ਮੈ ਨਹੀ ਡਰਿਆ,
ਸੋਚਾਂ ਤੇ ਮੁਸਕਾਵਾਂ।
ਲੱਤਾਂ ਭਾਵੇਂ ਨਕਲੀ……..
ਮਾਂ ਮੇਰੀ ਨੇ ਦਿੱਤੇ ਸੁਪਨੇ,
ਪੂਰੇ ਕਰਨੇ ਚਾਹਵਾਂ।
ਨਾਂ ਰੌਸ਼ਨ ਕਰਕੇ ਜਾਊਂਗਾ,
ਹਸ ਕੇ ਦੁੱਖ ਜਰ ਜਾਵਾਂ।
ਲੱਤਾਂ ਭਾਵੇਂ ਨਕਲੀ ਨੇ,
ਮੈ ਅੰਬਰ ਛੋਹ ਜਾਵਾਂ..
ਰਾਜਨਦੀਪ ਕੌਰ ਮਾਨ
6239326166