best platform for news and views

“ਖੁਸ਼ਹਾਲੀ ਦੇ ਰਾਖਿਆਂ ਵੱਲੋਂ ਐੱਸਡੀਐੱਮ ਨਾਲ ਮੀਟਿੰਗ

Please Click here for Share This News
ਦਿੜ੍ਹਬਾ ਮੰਡੀ,(ਬਲਵਿੰਦਰ ਸਿੰਘ ਸਰਾਂ)
ਖੁਸ਼ਹਾਲੀ ਦੇ ਰਾਖਿਆਂ ਦੀ ਵਿਸ਼ੇਸ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਦਿੜ੍ਹਬਾ ਵਿੱਚ ਹੋਈ, ਜਿਸ ਵਿੱਚ ਯੋਗੇਸ਼ ਕੁਮਾਰ ਸ਼ਰਮਾ ਡੀਐਸਪੀ ਦਿੜ੍ਹਬਾ, ਪੁਸ਼ਪਿੰਦਰ ਸਿੰਘ ਥਾਣਾ ਮੁਖੀ ਦਿੜ੍ਹਬਾ, ਸੰਜੀਵ ਕੁਮਾਰ ਤਹਿਸੀਲਦਾਰ, ਪ੍ਰਬੋਧ ਚੰਦਰ ਨਾਇਬ ਤਹਿਸੀਲਦਾਰ ਦਿੜ੍ਹਬਾ, ਸੰਜੀਵ ਕੁਮਾਰ ਬੀਡੀਪੀਓ ਦਿੜ੍ਹਬਾ, ਪੰਕਜ ਕੁਮਾਰ ਇੰਚਾਰਜ ਫੂਡ ਸਪਲਾਈ, ਕੈਪਟਨ ਗੁਲਾਬ ਸਿੰਘ ਤੂਰਬੰਜਾਰਾ ਤਹਿਸੀਲ ਸੁਪਰਵਾਈਜ਼ਰ ਅਤੇ ਪਿੰਡਾਂ ਵਿੱਚ ਲੋਕ ਭਲਾਈ ਸਕੀਮਾਂ ਤੇ ਨਜ਼ਰਸਾਨੀ ਰੱਖ ਰਹੇ ਜੀਓਜੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਸਡੀਅੈਮ ਅਮਰੇਸ਼ਵਰ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਲੋਕ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣਾ, ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਹੋਰ ਸਮਾਜ ਭਲਾਈ ਕੰਮਾਂ ਦੀ ਸੂਚਨਾ ਨਿਰਪੱਖ ਹੋ ਕੇ ਦਿੱਤੀ ਜਾਵੇ।
ਯੋਗੇਸ਼ ਕੁਮਾਰ ਡੀਐਸਪੀ ਦਿੜ੍ਹਬਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨੋਜਵਾਨਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਐਸਡੀਐਮ ਨੇ ਸਿਵਲ ਹਸਪਤਾਲ ਦਿੜ੍ਹਬਾ ਵਿੱਚ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਸਕੂਲਾਂ ਵਿੱਚ ਖਸਰੇ ਦੀ ਬਿਮਾਰੀ ਸਬੰਧੀ ਜਾਗਰੂਕ ਕਰਨ ਦੇ ਯਤਨ ਕਰਨ।
ਉਨ੍ਹਾਂ ਇਸ ਸਕੀਮ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਮੰਗ ਕੀਤੀ। ਇਸ ਮੌਕੇ ਡਾ. ਤੇਜਿੰਦਰ ਸਿੰਘ ਐਸਐਮਓ ਕੌਹਰੀਆਂ, ਡਾ. ਮਹੇਸ਼ ਅਹੂਜਾ ਐਸਐਮਓ ਦਿੜ੍ਹਬਾ, ਡਾ. ਨੀਰਜ਼ ਸਿੰਗਲਾ ਨੋਡਲ ਅਫ਼ਸਰ ਆਦਿ ਸਮੇਤ ਦਿੜ੍ਹਬਾ ਇਲਾਕੇ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਹਾਜ਼ਰ ਸਨ।
Please Click here for Share This News

Leave a Reply

Your email address will not be published. Required fields are marked *