best platform for news and views

ਖੁਰਾਕ ਸਪਲਾਈ ਵਿਭਾਗ ਵੱਲੋਂ ਝੋਨੇ ਦੀ ਰੀਸਾਇਕਲਿੰਗ ਦੀ ਕੋਸ਼ਿਸ਼ ਨਾਕਾਮ

Please Click here for Share This News

ਚੰਡੀਗੜ•, 10 ਨਵੰਬਰ :
ਸ਼ਨੀਵਾਰ ਨੂੰ ਦੇਰ ਰਾਤ ਕੀਤੀ ਕਾਰਵਾਈ ਦੌਰਾਨ ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਦੀ ਜਾਂਚ ਟੀਮ ਵੱਲੋਂ 6 ਟਰੱਕ ਫੜ•ੇ ਗਏ ਜੋ ਪੰਜਾਬ ਵਿੱਚ ਘੱਟੋ ਘੱਟ ਸਮਰਥਨ ਮੁੱਲ ‘ਤੇ ਝੋਨੇ ਦੀ ਗੈਰ ਕਾਨੂੰਨੀ ਵਿਕਰੀ ਲਈ ਹੋਰਨਾਂ ਰਾਜਾਂ ਤੋਂ ਝੋਨਾ ਲੈ ਕੇ ਆ ਰਹੇ ਸਨ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ।
ਫੜ•ੇ ਗਏ ਟਰੱਕਾਂ ਵਿੱਚੋਂ 1 ਟਰੱਕ ਸਲੇਮ ਟਾਬਰੀ ਮੰਡੀ , ਲੁਧਿਆਣਾ ‘ਚ , 2 ਟਰੱਕ ਸੰਗਰੂਰ ਮੰਡੀ ‘ਚ, 2 ਟਰੱਕ ਸੁਨਾਮ ‘ਚ ਅਤੇ 1 ਹੋਰ ਟਰੱਕ ਐਮ.ਕੇ. ਰਾਈਸ ਮਿੱਲ, ਸੁਨਾਮ ਵਿੱਚ ਫੜ•ੇ ਗਏ ਹਨ। ਜਾਂਚ ਦੌਰਾਨ ਟੀਮ ਨੂੰ ਰਾਈਸ ਮਿੱਲ ਵਿੱਚ ਪਹਿਲਾਂ ਤੋਂ ਭੰਡਾਰ ਕੀਤੇ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਝੋਨੇ ਦੀਆਂ 9000 ਬੋਰੀਆਂ ਮਿਲੀਆਂ। ਸਾਰੇ ਟਰੱਕ ਰਾਮਨਗਰ ਬੈਰੀਅਰ/ਚੈਕ ਪੋਸਟ, ਪਟਿਆਲਾ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਏ ਸਨ।
ਮੰਤਰੀ ਨੇ ਕਿਹਾ, ”ਅਜਿਹੀਆਂ ਕਾਰਵਾਈਆਂ ਬੀਤੇ ਸਮੇਂ ‘ਚ ਕਾਫ਼ੀ ਜ਼ੋਰਾਂ ‘ਤੇ ਰਹੀਆਂ ਹਨ ਪਰ ਅਸੀਂ ਸਥਿਤੀ ਤੋਂ ਭਲੀ-ਭਾਂਤ ਜਾਣੂੰ ਹਾਂ ਅਤੇ ਵਿਭਾਗ ਦੀਆਂ ਜਾਂਚ ਟੀਮਾਂ ਪੂਰੀ ਨਿਗਰਾਨੀ ਰੱਖ ਰਹੀਆਂ ਹਨ। ਅਸੀਂ ਸਖ਼ਤ ਨਿਯਮ ਲਾਗੂ ਕੀਤੇ ਹਨ ਅਤੇ ਦੋਸ਼ੀਆਂ ਨੂੰ ਬਚ ਕੇ ਨਿਕਲਣ ਦਾ ਕੋਈ ਮੌਕਾ ਨਹੀਂ ਦਿਆਂਗੇ। ”

ਉਨ•ਾਂ ਦੱਸਿਆ ਕਿ ਅਸੈਂਸ਼ੀਅਲ ਕੌਮੋਡਿਟੀਜ਼ ਐਕਟ (ਈ.ਸੀ.ਏ.) ਅਤੇ ਇੰਡੀਅਨ ਪੀਨਲ ਕੋਡ (ਆਈ.ਪੀ.ਸੀ.) ਦੀਆਂ ਵੱਖ ਵੱਖ ਧਾਰਾਵਾਂ ਤਹਿਤ ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਘੜਨ ਲਈ ਉਕਤ ਮਿੱਲ ਖਿਲਾਫ਼ ਅਪਰਾਧਕ ਕਾਰਵਾਈ ਵਿੱਢੀ ਗਈ ਹੈ ਅਤੇ ਵਿਭਾਗ ਦੀ ਨਵੀਂ ਕਸਟਮ ਮਿਲਿੰਗ ਨੀਤੀ ਮੁਤਾਬਕ ਤਿੰਨ ਸਾਲਾਂ ਲਈ ਮਿੱਲ ਦੀ ਬਲੈਕਲਿਸਟਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ।
ਮੰਤਰੀ ਨੇ ਕਿਹਾ, ”ਇਹ ਸਿੱਧੇ ਤੌਰ ‘ਤੇ ਧੋਖਾਧੜੀ ਅਤੇ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਣ ਦਾ ਮਾਮਲਾ ਹੈ। ਇਸ ਕਾਰਵਾਈ ‘ਤੇ ਰੋਕ ਲਗਾਉਣ ਲਈ ਅਸੀਂ ਹਰ ਸੰਭਵ ਕਦਮ ਚੁੱਕਾਂਗੇ।”

ਕਾਬਲੇਗੌਰ ਹੈ ਕਿ ਬੀਤੇ ਸਮੇਂ ਵਿੱਚ ਹੋਰਨਾਂ ਰਾਜਾਂ ਤੋਂ ਪੰਜਾਬ ਵਿੱਚ ਰਿਕਾਰਡ ਰਹਿਤ ਝੋਨੇ ਅਤੇ ਚੌਲਾਂ ਦੀ ਵਿਕਰੀ ਆਮ ਰਹੀ ਹੈ।  ਅਜਿਹੀਆਂ ਫ਼ਰਮਾਂ/ਵਪਾਰੀ ਜਾਅਲੀ ਬਿਲਿੰਗ ਕਰਦੇ ਹਨ ਅਤੇ ਝੋਨੇ ਨੂੰ ਪੰਜਾਬ ਦੀ ਮੰਡੀ ‘ਚੋਂ ਘੱਟੋ ਘੱਟ ਸਮਰਥਨ ਮੁੱਲ ‘ਤੇ ਖਰੀਦਿਆ ਹੋਇਆ ਦਿਖਾਉਂਦੇ ਹਨ ਅਤੇ ਇਸ ਤਰ•ਾਂ ਉਹ ਪ੍ਰਤੀ ਕੁਇੰਟਲ 200-300 ਰੁਪਏ ਦੇ ਹਿਸਾਬ ਨਾਲ ਮੁਨਾਫ਼ਾ ਕਮਾਉਂਦੇ ਹਨ।
ਇਹ ਵੇਖਿਆ ਗਿਆ ਹੈ ਕਿ ਚੌਲ/ਝੋਨਾ ਆਮ ਤੌਰ ‘ਤੇ  ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਤੋਂ ਲਿਆਇਆ ਜਾਂਦਾ ਹੈ।

Please Click here for Share This News

Leave a Reply

Your email address will not be published.