best platform for news and views

ਖੁਦਕੁਸ਼ੀਆਂ ਰੋਕਣ ਲਈ ਪਿੰਡਾਂ ਵਿੱਚ ਲਗਾਏ ਜਾਣਗੇ ਸੈਮੀਨਾਰ- ਦੱਦਾਹੂਰ

Please Click here for Share This News

ਬਰਨਾਲਾ, 14 ਸਤੰਬਰ(ਰਾਕੇਸ਼ ਗੋਇਲ)- ਆੜਤੀਆਂ ਐਸੋਸੀਏਸ਼ਨ ਬਰਨਾਲਾ ਕਲੱਬ ਵਿਖੇ ਵਿਸ਼ਵ ਖੁਦਕੁਸ਼ੀ ਰੋਕੋ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਸੰਦੀਪ ਕੁਮਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਵਿਸ਼ੇਸ਼ ਰੂਪ ਵਿੱਚ ਪਹੁੰਚੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਧੀਰਜ ਕੁਮਾਰ ਦੱਦਾਹੂਰ ਨੇ ਕਿਹਾ ਕਿ ਖੁਦਕੁਸ਼ੀਆਂ ਰੋਕਣ ਲਈ ਵੱਖ-ਵੱਖ ਪਿੰਡਾਂ ਵਿੱਚ ਵੀ ਪਹਿਲ ਦੇ ਆਧਾਰ ਤੇ ਸੈਮੀਨਾਰ ਕਰਵਾਏ ਜਾਣਗੇ। ਜਿਸ ਲਈ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਮਿਲ ਕੇ ਇਹ ਸੈਮੀਨਾਰ ਕਰਵਾਏ ਜਾਣਗੇ ਤਾਂ ਕਿ ਸਮਾਜ ਵਿੱਚ ਹੋਰ ਰਹੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਸੰਦੀਪ ਕੁਮਾਰ ਨੇ ਆਤਮ ਹੱਤਿਆ ਦੇ ਰੁਝਾਨ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੁਨੀਆਂ ਭਰ ਵਿੱਚ ਹਰ 40 ਸੈਕੰਡ ਵਿੱਚ ਇੱਕ ਵਿਅਕਤੀ ਖੁਦਕੁਸ਼ੀ ਕਰ ਲੈਂਦਾ ਹੈ, ਅਜਿਹੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਆਤਮ ਹੱਤਿਆਵਾਂ  ਨੂੰ ਰੋਕਣ ਵਿੱਚ ਹਰੇਕ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ। ਕਿਉਂਕਿ ਅਜਿਹੇ ਇਨਸਾਨਾਂ ਵਿੱਚ ਘੋਰ ਨਿਰਾਸਤਾ ਘਰ ਕਰ ਚੁੱਕੀ ਹੁੰਦੀ ਹੈ ਅਤੇ ਜਰੂਰਤ ਹੁੰਦੀ ਹੈ ਕਿ ਉਨ੍ਹਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਜਾਵੇ ਕਿਉਂਕਿ ਇੱਕ ਮਿੰਟ ਦਾ ਸਮਾਂ ਵੀ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਸਕਦਾ ਹੈ।

ਡਾ. ਸੰਦੀਪ ਨੇ ਬਲੂ-ਵੇਲ ਗੇਮ ਦੀ ਗੱਲ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਖਤਰਨਾਕ ਇੰਟਰਨੈੱਟ ਖੇਡ ਹੈ, ਜਿਸ ਵਿੱਚ ਨਾ ਚਾਹੁੰਦਿਆਂ ਹੋਇਆ ਵੀ ਨੌਜਵਾਨ ਬੱਚੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਅਤੇ ਖੁਦਕੁਸ਼ੀ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਚਾਹੇ ਉਹ ਆਰਥਿਕ, ਚਾਹੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਜਾਣਾ, ਕਿਸੇ ਜਾਇਦਾਦ ਦਾ ਖੁੱਸ ਜਾਣਾ ਜਾਂ ਆਪਣੀ  ਇੱਜਤ ਪ੍ਰਤੀ ਕਿਸੇ ਤਰ੍ਹਾਂ ਦਾ ਦਾਗ ਲੱਗਣਾ ਇਨਸਾਨ ਨੂੰ ਵੱਡਾ ਝਟਕਾ ਹੀ ਖੁਦਕੁਸ਼ੀ ਦਾ ਕਾਰਨ ਬਣਦਾ ਹੈ। ਪਰ ਇਸਨੂੰ ਰੋਕਣ ਲਈ ਸਮਾਜ ਦਾ ਕੋਈ ਵੀ ਵਿਅਕਤੀ ਮੌਕੇ ਸਮੇਂ ਉਸਨੂੰ ਇਸ ਖਤਰਨਾਕ ਕਦਮ ਤੋਂ ਰੋਕ ਸਕਦਾ ਹੈ।ਕੋਂਸਲਰ ਬਲਵਿੰਦਰ ਸਿੰਘ ਜਵੰਧਾ ਨੇ ਜਿੰਦਗੀ ਜਿਊਣ ਦੇ ਢੰਗ ਉੱਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਲੋਕਾਂ ਦਾ ਜਿੰਦਗੀ ਜਿਊਣ ਦਾ ਆਪਣਾ ਇੱਕ ਵੱਖਰਾ ਢੰਗ ਹੈ, ਕਿਉਂਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਲਈ ਪੈਸੇ ਦੀ ਚਿੰਤਾ ਅਤੇ ਆਪਣੇ ਬੱਚਿਆਂ ਪ੍ਰਤੀ ਧਨ ਇੱਕਠਾ ਕਰਨ ਵਿੱਚ ਕੋਈ ਜਿਆਦਾ ਵਿਸ਼ਵਾਸ  ਨਹੀਂ ਰੱਖਦੇ। ਇਸ ਤੋਂ ਇਲਾਵਾ ਰਾਜਾ ਰਾਮ ਹੰਡਿਆਇਆ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਇਨਸਾਨ ਜਦੋਂ ਚੁੱਪ-ਚੁੱਪ ਰਹਿਣ ਲੱਗ ਜਾਵੇ, ਕਿਸੇ ਨਾਲ ਆਪਣੀ ਗੱਲ ਸਾਂਝੀ ਨਾ ਕਰੇ ਤਾਂ ਉਸ ਵੱਲ ਪਰਿਵਾਰਕ ਮੈਂਬਰਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸੈਮੀਨਾਰ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਇਕਬਾਲ ਸਿੰਘ ਸਰਾਂ ਨੇ ਨਿਭਾਈ।

ਸੈਮੀਨਾਰ ਵਿੱਚ ਧੀਰਜ ਕੁਮਾਰ ਦੱਦਾਹੂਰ ਸੂਬਾ ਸਕੱਤਰ ਪ੍ਰਵੀਨ ਕੁਮਾਰ ਬਾਂਸਲ, ਜ਼ਿਲ੍ਹਾ ਜਨਰਲ ਸੈਕਟਰੀ ਇਕਬਾਲ ਸਿੰਘ, ਸਤੀਸ ਚੀਮਾ, ਭਾਰਤ ਭੂਸ਼ਣ ਬਾਂਸਲ, ਸੋਮ ਨਾਥ ਸਹੋਰੀਆ, ਹਰਬੰਸ ਭੱਠਲ, ਪਵਨ ਅਰੋੜਾ, ਵਿਸ਼ਵ ਵਿਜੇ, ਕਰਸਿਨ ਬਿੱਟੂ, ਸਤਪਾਲ ਸਹੋਰੀਆਂ, ਪਵਨ ਕੁਰਡ ਵਾਲੇ, ਹੀਰਾ ਲਾਲ, ਧੰਨਾ ਸਿੰਘ ਬਾਜਵਾ, ਕ੍ਰਿਸ਼ਨ ਕੁਮਾਰ ਬਿੱਟੂ, ਤਨੂੰ ਅਗਰਵਾਲ, ਸਚਿਨ ਧੂਰਕੋਟ, ਵੇਦ ਪ੍ਰਕਾਸ਼ ਬੇਦੀ ਮੌਜੂਦ ਸਨ।  ਅੰਤ ਵਿੱਚ ਧੀਰਜ ਕੁਮਾਰ ਦੱਦਾਹੂਰ ਵੱਲੋਂ ਸੈਮੀਨਾਰ ਵਿੱਚ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਪ੍ਰਗਟ ਕੀਤਾ ਗਿਆ

Please Click here for Share This News

Leave a Reply

Your email address will not be published. Required fields are marked *